ਅਗਰਵਾਲ ਸਭਾ ਨਾਭਾ ਵਲੋਂ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਈ ਗਈ ਮਹਾਰਾਜਾ ਅਗਰਸੈਨ ਜੈਅੰਤੀ
ਨਾਭਾ, 11 ਅਕਤੂਬਰ (ਵਰਿੰਦਰ ਵਰਮਾ)-ਅਗਰਵਾਲ ਸਭਾ ਨਾਭਾ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਚੇਅਰਮੈਨ ਰਮਨ ਸਿੰਗਲਾ ਦੀ ਅਗਵਾਈ ਹੇਠ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ ਮਹਾਰਾਜਾ ਅਗਰਸੈਨ ਜਯੰਤੀ ਬਹੁਤ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਦੌਰਾਨ ਸਵੇਰੇ ਪੂਜਾ ਅਰਚਨਾ ਉਪਰੰਤ ਮਹਾਰਾਜਾ ਅਗਰਸੈਨ ਜੀ ਦੇ ਮੰਦਰ ਵਿਖੇ ਫੁੱਲ ਦੀਆ ਮਾਲਾਵਾ ਅਰਪਿਤ ਕੀਤੀਆਂ ਗਈਆ।
ਨਾਭਾ, 11 ਅਕਤੂਬਰ (ਵਰਿੰਦਰ ਵਰਮਾ)-ਅਗਰਵਾਲ ਸਭਾ ਨਾਭਾ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਚੇਅਰਮੈਨ ਰਮਨ ਸਿੰਗਲਾ ਦੀ ਅਗਵਾਈ ਹੇਠ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ ਮਹਾਰਾਜਾ ਅਗਰਸੈਨ ਜਯੰਤੀ ਬਹੁਤ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਦੌਰਾਨ ਸਵੇਰੇ ਪੂਜਾ ਅਰਚਨਾ ਉਪਰੰਤ ਮਹਾਰਾਜਾ ਅਗਰਸੈਨ ਜੀ ਦੇ ਮੰਦਰ ਵਿਖੇ ਫੁੱਲ ਦੀਆ ਮਾਲਾਵਾ ਅਰਪਿਤ ਕੀਤੀਆਂ ਗਈਆ। ਇਸ ਦੌਰਾਨ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੇ ਝੰਡਾ ਲਹਿਰਾਉਣ ਰਸਮ ਅਦਾ ਕੀਤੀ। ਇਸ ਮੌਕੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਚੇਅਰਮੈਨ ਰਮਨ ਸਿੰਗਲਾ ਨੇ ਮਹਾਰਾਜਾ ਅਗਰਸੈਨ ਦਾ ਇਤਿਹਾਸ ਤੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਮਹਾਰਾਜਾ ਅਗਰਸੈਨ ਦਾ ਜਨਮ ਪ੍ਰਤਾਪ ਨਗਰ ਦੇ ਰਾਜਾ ਬੱਲਭ ਦੇ ਘਰ ਹੋਇਆ ਸੀ। ਉਨ੍ਹਾਂ ਨੇ ਅਗਰੋਹਾ (ਹਰਿਆਣਾ) ਰਾਜ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਵੱਲੋਂ ਦਿੱਤਾ ਗਿਆ “ਇੱਕ ਰੁਪਿਆ ਅਤੇ ਇੱਕ ਇੱਟ” ਦਾ ਸਿਧਾਂਤ ਦੁਨੀਆ ਭਰ ਵਿੱਚ ਪ੍ਰਸਿੱਧ ਹੈ, ਜਿਸ ਤਹਿਤ ਉਨ੍ਹਾਂ ਦੇ ਰਾਜ ਵਿੱਚ ਆਉਣ ਵਾਲੇ ਹਰ ਨਵੇਂ ਪਰਿਵਾਰ ਨੂੰ ਉੱਥੋਂ ਦਾ ਹਰ ਨਾਗਰਿਕ ਇੱਕ ਇੱਟ (ਘਰ ਬਣਾਉਣ ਲਈ) ਅਤੇ ਇੱਕ ਰੁਪਿਆ (ਵਪਾਰ ਸ਼ੁਰੂ ਕਰਨ ਲਈ) ਦਿੰਦਾ ਸੀ। ਇਹ ਸਮਾਜਿਕ ਬਰਾਬਰੀ ਅਤੇ ਭਾਈਚਾਰੇ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮਾਣ ਹੈ ਕਿ ਇਸ ਦੀ ਅਮੀਰ ਸੰਸਿਤੀ ਦੇ ਨਿਰਮਾਣ ਲਈ ਮਹਾਰਾਜਾ ਅਗਰਸੈਨ ਜੀ ਨੇ ਅਜਿਹੇ ਪੂਰਨੇ ਪਾਏ ਜਿਨਾਂ ‘ਤੇ ਚੱਲ ਕੇ ਅੱਜ ਵੀ ਮਨੁੱਖਤਾ ਅਜਿਹੇ ਸਮਾਜ ਦਾ ਨਿਰਮਾਣ ਕਰ ਸਕਦੀ ਹੈ ਜਿਸ ‘ਤੇ ਕੋਈ ਵੀ ਦੇਸ਼ ਮਾਣ ਕਰ ਸਕਦਾ ਹੈ। ਉਹਨਾਂ ਆਖਿਆ ਕਿ ਅਗਰਵਾਲ ਸਮਾਜ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ਼ ਹੋਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇਗਾ। ਉਪਰੰਤ ਪ੍ਰਧਾਨ ਰਾਜੇਸ਼ ਬਾਂਸਲ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਮੌਕੇ ਅਗਰੋਹਾ (ਹਰਿਆਣਾ) ਧਾਮ ਲਈ ਅਗਰਵਾਲ ਸਮਾਜ ਦੇ ਜੱਥਾ ਨੂੰ ਬਸ ਰਾਹੀਂ ਰਵਾਨਾ ਕੀਤਾ। ਇਸ ਮੌਕੇ ਗਊਸ਼ਾਲਾ ਕਮੇਟੀ ਪ੍ਰਧਾਨ ਅਮਨ ਗੁਪਤਾ, ਅਸ਼ੋਕ ਜਿੰਦਲ, ਮੋਹਣ ਲਾਲ ਮਿੱਤਲ, ਸੰਨੀ ਸਿੰਗਲਾ, ਗਿਰਧਾਰੀ ਲਾਲ ਬਾਂਸਲ, ਜੀਵਨ ਪ੍ਰਕਾਸ਼ ਬਾਂਸਲ, ਯੂਥ ਵਿੰਗ ਵਿਕਾਸ ਗੋਇਲ, ਮਹਿਲਾ ਵਿੰਗ ਪ੍ਰਧਾਨ ਮੈਡਮ ਰੇਨੂੰ ਜੈਨ, ਅਸ਼ੋਕ ਸਿੰਗਲਾ, ਪਰਮਿੰਦਰ ਗੁਪਤਾ, ਅਮਿਤ ਜਿੰਦਲ, ਨਰੇਸ਼ ਗੁਪਤਾ, ਸਜੀਵ ਜਿੰਦਲ, ਭੂਵੇਸ਼ ਬਾਂਸਲ, ਪਰਮੋਦ ਜਿੰਦਲ, ਅਤੁਲ ਬਾਂਸਲ, ਜਗਦੀਸ਼ ਸਿੰਗਲਾ, ਸ਼ਿਵ ਜਿੰਦਲ, ਸੁਮਿਤ ਗੋਇਲ ਸ਼ੈਟੀ, ਸੁਰੇਸ਼ ਬਾਂਸਲ, ਸੰਦੀਪ ਸਿੰਗਲਾ, ਵਿਜੇ ਗਰਗ, ਰਾਜੇਸ਼ ਨਿੱਟੀ, ਉਮੇਸ਼ ਕੁਮਾਰ, ਰਾਜੇਸ਼ ਮਿੱਤਲ, ਸੰਦੀਪ ਗਰਗ, ਮੋਨਿਕਾ ਜਿੰਦਲ ਵਾਈਸ ਪ੍ਰਧਾਨ ਮਹਿਲਾ ਵਿੰਗ, ਚੰਦਰ ਗੁਪਤ ਸਿੰਗਲਾ, ਸ਼ੇਸ਼ ਜੀਦੀਆ, ਸਰਜੀਵਨ ਬਾਂਸਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਗਰਵਾਲ ਸਮਾਜ ਦਾ ਭਾਈਚਾਰਾ ਹਾਜ਼ਰ ਸੀ।