ਦੇਸ਼ ਭਗਤ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਐੱਮ. ਐੱਸ. ਸੀ. ਕਲੀਨਿਕਲ ਐਂਬ੍ਰਿਓਲੋਜੀ ਪ੍ਰੋਗਰਾਮ
ਅਮਲੋਹ, 7 ਅਕਤੂਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਵਲੋਂ ਕਲੀਨਿਕਲ ਐਂਬ੍ਰਿਓਲੋਜੀ ਤੇ ਪ੍ਰਜਨਨ ਵਿਗਿਆਨ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਪੇਸ਼ੇਵਰ ਸਿੱਖਿਆ ਮੁਹੱਈਆ ਕਰਵਾਉਣ ਲਈ ਐਮ. ਐਸ.
ਅਮਲੋਹ, 7 ਅਕਤੂਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਵਲੋਂ ਕਲੀਨਿਕਲ ਐਂਬ੍ਰਿਓਲੋਜੀ ਤੇ ਪ੍ਰਜਨਨ ਵਿਗਿਆਨ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਪੇਸ਼ੇਵਰ ਸਿੱਖਿਆ ਮੁਹੱਈਆ ਕਰਵਾਉਣ ਲਈ ਐਮ. ਐਸ. ਸੀ. ਕਲੀਨਿਕਲ ਐਂਬ੍ਰਿਓਲੋਜੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਨਵੇਂ ਸ਼ੁਰੂ ਕੀਤੇ ਪ੍ਰੋਗਰਾਮ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਤੇ ਉਨ੍ਹਾਂ ਨੂੰ ਅਕਾਦਮਿਕ ਤੇ ਪੇਸ਼ੇਵਰ ਪੱਧਰ ’ਤੇ ਤਿਆਰ ਕਰਨ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਕਲੀਨਿਕਲ ਐਂਬ੍ਰਿਓਲੋਜੀ ਅੱਜ ਪ੍ਰਜਨਨ ਸਿਹਤ ਅਤੇ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਦੇ ਖੇਤਰ ਵਿਚ ਇਕ ਮਹੱਤਵਪੂਰਨ ਅਤੇ ਉਭਰਦਾ ਹੋਇਆ ਵਿਸ਼ਾ ਹੈ। ਉਨ੍ਹਾਂ ਨੇ ਪ੍ਰੋਗਰਾਮ ਨੂੰ ਮੌਜੂਦਾ ਵਿਗਿਆਨਕ ਵਿਕਾਸ, ਉਦਯੋਗ ਦੀਆਂ ਲੋੜਾਂ ਤੇ ਵਿਦਿਆਰਥੀਆਂ ਲਈ ਪੈਦਾ ਹੋ ਰਹੇ ਪੇਸ਼ੇਵਰ ਮੌਕਿਆਂ ਦੇ ਅਨੁਕੂਲ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਸਿਧਾਂਤਕ ਗਿਆਨ ਹੀ ਨਹੀਂ, ਸਗੋਂ ਵਿਹਾਰਕ ਹੁਨਰ, ਖੋਜ ਤੇ ਪੇਸ਼ੇਵਰ ਤਜਰਬਾ ਵੀ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਡਾ. ਜੀ. ਐਸ. ਬਖ਼ਸ਼ੀ ਅਸਿਸਟੈਂਟ ਡੀਨ ਅਕਾਦਮਿਕਸ ਨੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਅਕਾਦਮਿਕ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਸਬੰਧੀ ਮਹੱਤਵਪੂਰਨ ਮਾਰਗ ਦਰਸ਼ਨ ਦਿੱਤਾ। ਪ੍ਰੋਗਰਾਮ ਦੀ ਕਾਰਵਾਈ ਡਾ. ਐਚ. ਕੇ. ਸਿੱਧੂ, ਡਾਇਰੈਕਟਰ ਫੈਕਲਟੀ ਆਫ਼ ਐਗਰੀਕਲਚਰ ਐਂਡ ਲਾਈਫ਼ ਸਾਇੰਸਿਜ਼ ਵਲੋਂ ਸੰਚਾਲਿਤ ਕੀਤੀ ਗਈ। ਇਸ ਮੌਕੇ ਬੋਰਡ ਆਫ਼ ਸਟੱਡੀਜ਼ ਦੀ ਮੀਟਿੰਗ ਵਿਚ ਨਰਸਿੰਗ, ਐਲਾਇਡ ਹੈਲਥ ਕੇਅਰ ਸਾਇੰਸਿਜ਼ ਅਤੇ ਲਾਈਫ਼ ਸਾਇੰਸਿਜ਼ ਨਾਲ ਸਬੰਧਿਤ ਅਕਾਦਮਿਕ ਮਾਹਿਰਾਂ ਅਤੇ ਪੇਸ਼ੇਵਰਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਬਾਹਰੀ ਮਾਹਿਰਾਂ ਡਾ. ਨਿਰਮਲ ਭਾਸੀਅਨ ਫਾਊਂਡਰ ਤੇ ਡਾਇਰੈਕਟਰ ਕਲੀਨਿਕਲ ਐਂਬ੍ਰਿਓਲੋਜੀ ਜਨੇਈ ਫਰਟੀਲਿਟੀ ਸੈਂਟਰ ਚੰਡੀਗੜ੍ਹ ਅਤੇ ਡਾ. ਰਾਮਦਿਆਲ ਐਸੋਸੀਏਟ ਪ੍ਰੋਫੈਸਰ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਦਾ ਵੀ ਸਵਾਗਤ ਕੀਤਾ ਗਿਆ। ਮਾਹਿਰਾਂ ਨੇ ਪ੍ਰੋਗਰਾਮ ਦੇ ਪਾਠਕ੍ਰਮ, ਆਧੁਨਿਕ ਲੈਬਾਰਟਰੀ ਟਰੇਨਿੰਗ , ਕਲੀਨਿਕਲ ਐਕਸਪੋਜ਼ਰ, ਨਵੀਆਂ ਤਕਨਾਲੋਜੀਆਂ, ਖੋਜ ਅਤੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨਾਲ ਸਬੰਧਿਤ ਅਹਿਮ ਸੁਝਾਅ ਸਾਂਝੇ ਕੀਤੇ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਇਸ ਨਵੀਂ ਪਹਿਲਕਦਮੀ ਲਈ ਯੂਨੀਵਰਸਿਟੀ ਦੀ ਟੀਮ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੇ ਅੰਤ ਵਿਚ ਡਾ. ਰਜਤ ਸ਼ਰਮਾ ਨੇ ਸਮੂਹ ਮਹਿਮਾਨਾਂ, ਮਾਹਿਰਾਂ, ਅਧਿਕਾਰੀਆਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।