08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਵਲੋਂ ਵਰਕਸ਼ਾਪ ’ਚ ਸ਼ਮੂਲੀਅਤ

ਫ਼ਤਹਿਗੜ੍ਹ ਸਾਹਿਬ, 7 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਬੀ. ਐੱਸ.

Ad Position 21
No active advertisement
ਅਜੀਤ ਡੈਸਕ 08-10-2026
ਫ਼ਤਹਿਗੜ੍ਹ ਸਾਹਿਬ, 7 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਬੀ. ਐੱਸ. ਸੀ. (ਆਨਰਜ਼) ਬਾਇਓਟੈਕਨਾਲੋਜੀ ਤੀਸਰੇ ਸਾਲ ਦੇ ਵਿਦਿਆਰਥੀਆਂ ਵਲੋਂ ਰੈਪਚਰ ਬਾਇਓਟੈਕ, ਮੋਹਾਲੀ ਵਿਖੇ ਐਨੀਮਲ ਸੈੱਲ ਕਲਚਰ ਟਰੇਨਿੰਗ ਵਰਕਸ਼ਾਪ ਵਿਚ ਸ਼ਮੂਲੀਅਤ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਯੋਗਾਤਮਿਕ ਟਰੇਨਿੰਗ ਵਰਕਸ਼ਾਪਾਂ ਜਿੱਥੇ ਵਿਦਿਆਰਥੀਆਂ ਦੇ ਵਿੱਦਿਅਕ ਗਿਆਨ ਨੂੰ ਵਿਹਾਰਕ ਪ੍ਰਯੋਗਸ਼ਾਲਾ ਅਨੁਭਵ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਉੱਥੇ ਨਾਲ ਹੀ ਵਿਦਿਆਰਥੀਆਂ ਦੀਆਂ ਤਕਨੀਕੀ ਕੁਸ਼ਲਤਾਵਾਂ ਅਤੇ ਰੁਜ਼ਗਾਰ ਯੋਗਤਾ ਵਿਚ ਵੀ ਵਾਧਾ ਕਰਦੀਆਂ ਹਨ। ਵਰਕਸ਼ਾਪ ਦੀ ਕਨਵੀਨਰ ਡਾ. ਸਿੰਮੀ ਗੋਇਲ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਐਨੀਮਲ ਸੈੱਲ ਕਲਚਰ, ਸੈੱਲ ਸੀਡਿੰਗ ਤੇ ਕਲਚਰ ਹੈਂਡਲਿੰਗ ਦੀਆਂ ਵੱਖ-ਵੱਖ ਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐਸੈਪਟਿਕ ਹੈਂਡਲਿੰਗ, ਟਿਸ਼ੂ ਪ੍ਰੋਸੈਸਿੰਗ, ਸੈੱਲ ਗ੍ਰੋਥ ਤੇ ਪ੍ਰਯੋਗਸ਼ਾਲਾ ਸੁਰੱਖਿਆ ਆਦਿ ਵਿਸ਼ਿਆਂ ਨਾਲ ਸਬੰਧਿਤ ਵਿਹਾਰਕ ਤਜਰਬਾ ਵੀ ਪ੍ਰਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਐੱਮ. ਐੱਸ. ਸੀ. ਕਲੀਨਿਕਲ ਐਂਬ੍ਰਿਓਲੋਜੀ ਪ੍ਰੋਗਰਾਮ ਅਗਲੀ ਖ਼ਬਰ ਐਸ. ਡੀ. ਐਮ. ਬਨੂੜ ਵਲੋਂ ਮੰਡੀਆਂ ’ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
Ad Position 24