23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਖੇਡ ਮੇਲਿਆਂ ਦਾ ਨੌਜਵਾਨਾਂ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਜੋੜਨ ’ਚ ਅਹਿਮ ਰੋਲ- ਹਰਵਿੰਦਰ ਨੱਪੀ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)- ਸੰਤ ਬਾਬਾ ਅਤਰ ਦਾਸ ਜੀ ਦੀ 80ਵੀਂ ਯਾਦਗਾਰੀ ਬਰਸੀ ਮੌਕੇ ਗੱਦੀ ਨਸ਼ੀਨ ਮਹੰਤ ਗਣੇਸ਼ ਦਾਸ ਦੀ ਸਰਪ੍ਰਸਤੀ ਹੇਠ ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਭਮਾਰਸੀ ਜ਼ੇਰ ਵਿਖੇ 65ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਸਰਪੰਚ ਐਡਵੋਕੇਟ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਗਏ, ਵਾਲੀਬਾਲ ਦੇ ਟੂਰਨਾਮੈਂਟ ਦਾ ਉਦਘਾਟਨ ਹਰਜਿੰਦਰ ਸਿੰਘ ਬੀੜ ਭਮਾਰਸੀ ਵਲੋਂ ਕੀਤਾ ਗਿਆ, ਜਦੋਂ ਕਿ ਇਨਾਮਾਂ ਦੀ ਵੰਡ ਉੱਘੇ ਸਮਾਜ ਸੇਵਕ ਹਰਵਿੰਦਰ ਸਿੰਘ ਨੱਪੀ ਵਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 23-09-2026
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)- ਸੰਤ ਬਾਬਾ ਅਤਰ ਦਾਸ ਜੀ ਦੀ 80ਵੀਂ ਯਾਦਗਾਰੀ ਬਰਸੀ ਮੌਕੇ ਗੱਦੀ ਨਸ਼ੀਨ ਮਹੰਤ ਗਣੇਸ਼ ਦਾਸ ਦੀ ਸਰਪ੍ਰਸਤੀ ਹੇਠ ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਭਮਾਰਸੀ ਜ਼ੇਰ ਵਿਖੇ 65ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਸਰਪੰਚ ਐਡਵੋਕੇਟ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਗਏ, ਵਾਲੀਬਾਲ ਦੇ ਟੂਰਨਾਮੈਂਟ ਦਾ ਉਦਘਾਟਨ ਹਰਜਿੰਦਰ ਸਿੰਘ ਬੀੜ ਭਮਾਰਸੀ ਵਲੋਂ ਕੀਤਾ ਗਿਆ, ਜਦੋਂ ਕਿ ਇਨਾਮਾਂ ਦੀ ਵੰਡ ਉੱਘੇ ਸਮਾਜ ਸੇਵਕ ਹਰਵਿੰਦਰ ਸਿੰਘ ਨੱਪੀ ਵਲੋਂ ਕੀਤੀ ਗਈ। ਇਸ ਮੌਕੇ ਹਰਵਿੰਦਰ ਨੱਪੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡ ਮੇਲੇ ਪੰਜਾਬ ਦੀ ਵਿਰਾਸਤ ਹਨ, ਜਿਨ੍ਹਾਂ ਸਦਕਾ ਜਿੱਥੇ ਨੌਜਵਾਨ ਆਪਣੇ ਸਭਿਆਚਾਰ ਨਾਲ ਜੁੜਦੇ ਹਨ, ਉੱਥੇ ਹੀ ਇਹ ਮੇਲੇ ਨੌਜਵਾਨਾਂ ਨੂੰ ਮਾੜੀਆਂ ਅਲਾਮਤਾਂ ਤੋਂ ਦੂਰ ਰੱਖਣ ਵਿਚ ਵੀ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਖੇਡ ਮੇਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ ਤੇ ਕਿਹਾ ਕਿ ਖੇਡਾਂ ਸਦਕਾ ਨੌਜਵਾਨ ਵੱਡੇ-ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ, ਇਸ ਲਈ ਸੂਬੇ ਦੇ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਰੁਚੀ ਲੈਣ। ਇਸ ਮੌਕੇ ਖੇਡੇ ਮੇਲੇ ਦੇ ਪ੍ਰਬੰਧਕਾਂ ਵਲੋਂ ਆਏ ਪਤਵੰਤਿਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਕਾਲਾ ਸਰਪੰਚ ਪੰਜੋਲਾ, ਤੀਰਥ ਸਿੰਘ ਸਾਬਕਾ ਸਰਪੰਚ, ਮਾਸਟਰ ਮਨਜੀਤ ਸਿੰਘ, ਜਸਪਾਲ ਸਿੰਘ, ਬਲਵੰਤ ਸਿੰਘ, ਗੁਰਿੰਦਰ ਸਿੰਘ, ਅਮਰਿੰਦਰ ਸਿੰਘ, ਗੁਰਜੀਤ ਸਿੰਘ ਸੌਂਢਾ, ਹਨੀ ਟਿਵਾਣਾ, ਤੋਤੀ ਘੁੰਮਣ, ਲਵਲੀ ਬਹਿਲੋਲਪੁਰ, ਤੇਜ਼ੀ ਸਾਨੀ, ਗੁਰਿੰਦਰ ਪੰਜੋਲਾ, ਸੁੱਖੀ ਸਿੱਧੂ, ਹਰਵਿੰਦਰ ਸਿੰਘ ਬੱਬਲ, ਰਿੰਪੀ ਗਰੇਵਾਲ ਆਦਿ ਤੋਂ ਇਲਾਵਾ ਇਲਾਕਾ ਨਿਵਾਸੀ ਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ’ਚ ਜੀਵਨ ਹੁਨਰਾਂ ਦੇ ਵਿਕਾਸ ਸੰਬੰਧੀ ਵਿਸ਼ੇਸ਼ ਭਾਸ਼ਨ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ’ਚ ਦੂਰਬੀਨ ਨਾਲ ਰੋਗ ਗ੍ਰਸਤ ਬੱਚੇਦਾਨੀ ਦਾ ਕੀਤਾ ਸਫ਼ਲ ਆਪ੍ਰੇਸ਼ਨ- ਡਾ. ਓਮਕਾਰਵੀਰ ਸਿੰਘ
Ad Position 24