16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬਿਜਲੀ ਕੱਟਾਂ ਨੇ ਸਤਾਈ ਸੂਬੇ ਦੀ ਜਨਤਾ, ਸਰਕਾਰ ਢੁਕਵਾਂ ਹੱਲ ਕਰਨ ’ਚ ਫੇਲ੍ਹ- ਟੌਹੜਾ

ਭਾਦਸੋਂ, 15 ਸਤੰਬਰ (ਪ੍ਰਦੀਪ ਦੰਦਰਾਲਾ)- ਪਿਛਲੇ ਦਿਨਾਂ ਤੋਂ ਪੰਜਾਬ ’ਚ ਕੋਲੇ ਦੀ ਸਪਲਾਈ ਦੇ ਮੰਦੜੇ ਹਾਲ ਕਾਰਨ ਬਿਜਲੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ ਤੇ ਬਿਜਲੀ ਕੱਟਾਂ ਨੇ ਜਨਤਾ ਸਤਾਈ ਪਈ ਹੈ, ਜਿਸ ਕਰਕੇ ਖੇਤੀਬਾੜੀ, ਉਦਯੋਗ ਤੇ ਘਰੇਲੂ ਸਪਲਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਾਲ ਸਿੰਘ ਟੌਹੜਾ ਸੀਨੀਅਰ ਕਾਂਗਰਸੀ ਆਗੂ ਨੇ ਇੱਥੇ ਗੱਲਬਾਤ ਦੌਰਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਭਾਦਸੋਂ, 15 ਸਤੰਬਰ (ਪ੍ਰਦੀਪ ਦੰਦਰਾਲਾ)- ਪਿਛਲੇ ਦਿਨਾਂ ਤੋਂ ਪੰਜਾਬ ’ਚ ਕੋਲੇ ਦੀ ਸਪਲਾਈ ਦੇ ਮੰਦੜੇ ਹਾਲ ਕਾਰਨ ਬਿਜਲੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ ਤੇ ਬਿਜਲੀ ਕੱਟਾਂ ਨੇ ਜਨਤਾ ਸਤਾਈ ਪਈ ਹੈ, ਜਿਸ ਕਰਕੇ ਖੇਤੀਬਾੜੀ, ਉਦਯੋਗ ਤੇ ਘਰੇਲੂ ਸਪਲਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਾਲ ਸਿੰਘ ਟੌਹੜਾ ਸੀਨੀਅਰ ਕਾਂਗਰਸੀ ਆਗੂ ਨੇ ਇੱਥੇ ਗੱਲਬਾਤ ਦੌਰਾਨ ਕੀਤਾ। ਟੌਹੜਾ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਦੀ ਜਨਤਾ ਨੂੰ ਮੁਢਲੀਆਂ ਸਹੂਲਤਾਂ ਦੇਣ ਦੇ ਵਾਅਦੇ ਤੋਂ ਪੂਰੀ ਤਰ੍ਹਾਂ ਨਾਲ ਮੁਕਰ ਚੁੱਕੀ ਹੈ, ਜਿਸ ਕਰਕੇ ਲੋਕ ਤਰਾਹ-ਤਰਾਹ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਬਿਜਲੀ ਸਮੱਸਿਆ ਦਾ ਢੁਕਵਾਂ ਹੱਲ ਕਰਨ ’ਚ ਫੇਲ੍ਹ ਹੈ, ਜਿਸ ਦਾ ਖਮਿਆਜ਼ਾ ‘ਆਪ’ ਨੂੰ ਭਵਿੱਖ ਵਿਚ ਭੁਗਤਣਾ ਪਵੇਗਾ। ਉਨ੍ਹਾਂ ਬਿਜਲੀ ਵਿਭਾਗ ਕੋਲੋਂ ਮੰਗ ਕੀਤੀ ਕਿ ਹਰ ਵਰਗ ਨੂੰ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਖੇੜੀ ਗੁਰਨਾ ਵਿਖੇ ਨਵਾਂ ਸਬਮਰਸੀਬਲ ਪੰਪ ਲਗਾਇਆ ਅਗਲੀ ਖ਼ਬਰ ਕਲੱਸਟਰ ਬਖਸ਼ੀਵਾਲਾ ਦੇ 11 ਸਕੂਲਾਂ ਦੇ ਐਸ. ਐਮ. ਸੀ. ਮੈਂਬਰਾਂ ਦੀ ਟ੍ਰੇਨਿੰਗ ਕਰਵਾਈ
Ad Position 24