03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਪੀੜਤ ਨੇ ਪਾਈ ਸੋਸ਼ਲ ਮੀਡੀਆ ’ਤੇ ਪੋਸਟ ਭਗਵੰਤ ਮਾਨ ਨੂੰ ਕੀਤੀ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਅਪੀਲ

ਸੰਘੋਲ, 3 ਸਤੰਬਰ (ਪਰਮਵੀਰ ਸਿੰਘ ਧਨੋਆ)- ਖੇਤਰ ਦੇ ਨੌਜਵਾਨ ਵਲੋਂ ਪੰਜਾਬ ਪੁਲਿਸ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਜੇਕਰ ਮਾਮਲੇ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਮਾਮਲਾ ਥਾਣਾ ਖੇੜੀ ਨੌਧ ਸਿੰਘ ਪੁਲਿਸ ਖੇਤਰ ਨਾਲ ਸਬੰਧਿਤ ਹੈ ਅਤੇ ਪੀੜਤ ਸਾਬਕਾ ਪੰਚਾਇਤ ਮੈਂਬਰ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸੰਘੋਲ, 3 ਸਤੰਬਰ (ਪਰਮਵੀਰ ਸਿੰਘ ਧਨੋਆ)- ਖੇਤਰ ਦੇ ਨੌਜਵਾਨ ਵਲੋਂ ਪੰਜਾਬ ਪੁਲਿਸ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਜੇਕਰ ਮਾਮਲੇ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਮਾਮਲਾ ਥਾਣਾ ਖੇੜੀ ਨੌਧ ਸਿੰਘ ਪੁਲਿਸ ਖੇਤਰ ਨਾਲ ਸਬੰਧਿਤ ਹੈ ਅਤੇ ਪੀੜਤ ਸਾਬਕਾ ਪੰਚਾਇਤ ਮੈਂਬਰ ਹੈ। ਵੀਡੀਓ ਪੋਸਟ ’ਚ ਨੌਜਵਾਨ ਨੇ ਦੱਸਿਆ ਹੈ ਕਿ ਉਹ ਆਪਣੇ ਸਾਥੀ ਨਾਲ ਨੇੜਲੇ ਪਿੰਡ ਬਾਠਾਂ ਮੇਲਾ ਵੇਖਣ ਗਿਆ, ਜਿਸ ਦੌਰਾਨ ਉਨ੍ਹਾਂ ਠੇਕੇ ਤੋਂ ਲਿਆਂਦੀ ਸ਼ਰਾਬ ਪੀਤੀ ਤੇ ਪਕੌੜੇ ਖਾਧੇ। ਜਦੋਂ ਵਾਪਸੀ ਕਰਨ ਲੱਗੇ ਤਾਂ ਉਨ੍ਹਾਂ ਨੂੰ ਜਾਣਕਾਰ ਪੁਲਿਸ ਮੁਨਸ਼ੀ ਮਿਲਿਆ, ਜਿਸ ਨੂੰ ਉਨ੍ਹਾਂ ਘਰ ਲਈ ਖ਼ਰੀਦੇ ਪਕੌੜੇ ਫੜਾਏ, ਜੋ ਉਸ ਨੇ ਲੈ ਲਏ। ਪੀੜਤ ਅਨੁਸਾਰ ਇਸੇ ਦੌਰਾਨ ਓਥੇ ਪੁਲਿਸ ਦੀ ਗੱਡੀ ਆਈ, ਜਿਸ ’ਚ ਕਰੀਬ 5 ਜਣੇ ਸਵਾਰ ਸਨ, ਥਾਣੇਦਾਰ ਨੇ ਨਾਲ ਦਿਆਂ ਨੂੰ ਕਿਹਾ ਕਿ ਵੇਖਦੇ ਕੀ ਓ, ਸੁੱਟ ਲਓ ਇਸ ਨੂੰ ਗੱਡੀ ਅੰਦਰ, ਪੀੜਤ ਸਾਬਕਾ ਪੰਚ ਨੇ ਕਿਹਾ ਕਿ ਉਸ ਨੂੰ ਗੱਡੀ ’ਚ ਬਿਠਾ ਕਈ ਬੇਤੁਕੇ ਸਵਾਲ ਜਵਾਬ ਕੀਤੇ ਗਏ। ਬਾਅਦ ’ਚ ਪੁਲਿਸ ਨੇ ਉਸ ਨੂੰ ਗੱਡੀ ’ਚੋਂ ਉਤਾਰ ਦਿੱਤਾ। ਨੌਜਵਾਨ ਅਨੁਸਾਰ ਉੱਥੇ ਉਸ ਵੇਲੇ ਨੇੜਲੇ ਪਿੰਡ ਹਰਗਣਾ ਦਾ ਇਕ ‘ਆਪ’ ਆਗੂ ਵੀ ਮੌਜੂਦ ਸੀ ਅਤੇ ਵਰਤਾਰਾ ਉਸ ਨੇ ਵੀ ਵੇਖਿਆ। ਕਰੀਬ 3 ਮਿੰਟ ਦੀ ਵੀਡੀਓ ਪੋਸਟ ਦੇ ਅੰਤ ’ਚ ਪੀੜਤ ਨੌਜਵਾਨ ਨੇ ਪੁਲਿਸ ਦੀ ਕਾਰਵਾਈ ਨੂੰ ਨਾਜਾਇਜ਼ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮਨਮਰਜ਼ੀ ਕਰਨ ਵਾਲੇ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਨੂੰ ਜ਼ਲੀਲ ਨਾ ਹੋਣਾ ਪਵੇ।
Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਅਤੇ ਸਮਾਜਿਕ ਬਰਾਬਰੀ ’ਤੇ ਹਮਲਾ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ-ਸਾਬਕਾ ਵਿਧਾਇਕ ਲੱਖਾ ਹਲਦਵਾਨੀ ਦੀ ਕਥਿਤ ਘਟਨਾ... ਅਗਲੀ ਖ਼ਬਰ ਜਨਮ ਅਸ਼ਟਮੀ ਮੌਕੇ ਗੁੱਜਰ ਪਰਿਵਾਰ ਨੇ ਕੜ੍ਹੀ-ਚਾਵਲ ਦਾ ਲੰਗਰ ਲਗਾਇਆ
Ad Position 24