ਪਿੰਡ ਠੀਕਰੀਵਾਲ ਵਿਖੇ ਛਿੰਝ ਮੇਲਾ ਕਰਵਾਇਆ
ਵੱਡੀ ਗਿਣਤੀ ਵਿਚ ਇਕੱਤਰ ਕੁਸ਼ਤੀ ਪ੍ਰੇਮੀਆਂ ਨੇ ਕੁਸ਼ਤੀ ਦੰਗਲ ਦਾ ਅਨੰਦ ਮਾਣਿਆ
ਖਮਾਣੋਂ, 3 ਸਤੰਬਰ (ਜੋਗਿੰਦਰ ਪਾਲ)- ਬਾਬਾ ਗੋਬਿੰਦਗਿਰ ਜੀ ਦੀ ਯਾਦ ਵਿਚ ਨਜ਼ਦੀਕੀ ਪਿੰਡ ਠੀਕਰੀਵਾਲ ਵਿਖੇ 50ਵਾਂ ਛਿੰਝ ਮੇਲਾ ਬਾਬਾ ਗੋਬਿੰਦਗਿਰ ਦੇ ਅਸਥਾਨਾਂ ’ਤੇ ਕਰਵਾਇਆ ਗਿਆ। ਝੰਡੀ ਦੀ ਕੁਸ਼ਤੀ ਸਾਨਵੀਰ ਕੁਹਾਲੀ ਤੇ ਜਲਾਲੂਦੀਨ ਵਿਚਕਾਰ ਹੋਈ, ਜਿਸ ਵਿਚ ਸਾਨਵੀਰ ਕੁਹਾਲੀ ਨੇ ਜਿੱਤ ਹਾਸਿਲ ਕੀਤੀ।
ਖਮਾਣੋਂ, 3 ਸਤੰਬਰ (ਜੋਗਿੰਦਰ ਪਾਲ)- ਬਾਬਾ ਗੋਬਿੰਦਗਿਰ ਜੀ ਦੀ ਯਾਦ ਵਿਚ ਨਜ਼ਦੀਕੀ ਪਿੰਡ ਠੀਕਰੀਵਾਲ ਵਿਖੇ 50ਵਾਂ ਛਿੰਝ ਮੇਲਾ ਬਾਬਾ ਗੋਬਿੰਦਗਿਰ ਦੇ ਅਸਥਾਨਾਂ ’ਤੇ ਕਰਵਾਇਆ ਗਿਆ। ਝੰਡੀ ਦੀ ਕੁਸ਼ਤੀ ਸਾਨਵੀਰ ਕੁਹਾਲੀ ਤੇ ਜਲਾਲੂਦੀਨ ਵਿਚਕਾਰ ਹੋਈ, ਜਿਸ ਵਿਚ ਸਾਨਵੀਰ ਕੁਹਾਲੀ ਨੇ ਜਿੱਤ ਹਾਸਿਲ ਕੀਤੀ। ਝੰਡੀ ਦੀ ਦੂਜੀ ਕੁਸ਼ਤੀ ਵਿਚ ਉਮੇਸ਼ ਮਥਰਾ ਅਤੇ ਭੁਪਿੰਦਰ ਅਜਨਾਲਾ ਵਿਚਕਾਰ 25 ਮਿੰਟ ਚੱਲੀ ਅਤੇ ਇਹ ਕੁਸ਼ਤੀ ਬਰਾਬਰ ਰਹੀ। ਕੁਸ਼ਤੀ ਦੰਗਲ ਦੌਰਾਨ ਹੱਥ ਜੋੜੀਆਂ ਪ੍ਰਧਾਨ ਸਵਰਨ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਹੋਰਨਾਂ ਮੈਂਬਰਾਂ ਵਲੋਂ ਕਰਵਾਈਆਂ ਗਈਆਂ। ਕੁਸ਼ਤੀ ਦੰਗਲ ਦੌਰਾਨ 200 ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਜੇਤੂ ਪਹਿਲਵਾਨਾਂ ਨੂੰ ਵਧੀਆ ਇਨਾਮ ਦਿੱਤੇ ਗਏ। ਵੱਡੀ ਗਿਣਤੀ ਵਿਚ ਇਕੱਤਰ ਹੋਏ ਇਲਾਕੇ ਭਰ ਦੇ ਲੋਕਾਂ ਨੇ ਇਸ ਕੁਸ਼ਤੀ ਦੰਗਲ ਦਾ ਅਨੰਦ ਮਾਣਿਆ। ਇਸ ਮੌਕੇ ਪ੍ਰਧਾਨ ਸਵਰਨ ਸਿੰਘ, ਲਖਬੀਰ ਸਿੰਘ ਸਰਪੰਚ, ਕਰਤਾਰ ਸਿੰਘ, ਹਰੀ ਸਿੰਘ, ਹਰਬੰਸ ਸਿੰਘ ਅਤੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੇ ਹੋਰ ਪਤਵੰਤੇ ਅਤੇ ਕੁਸ਼ਤੀ ਪ੍ਰੇਮੀ ਹਾਜ਼ਰ ਸਨ।