28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਕੂਲ ਵਿਖੇ ਕੈਪਟਨ ਤੇ ਪੰਜ ਹਾਊਸਾਂ ਦੇ ਅਹੁਦੇਦਾਰਾਂ ਦੀ ਅਹੁਦਾ ਸੰਭਾਲ ਰਸਮ ਕਰਵਾਈ

ਫ਼ਤਹਿਗੜ੍ਹ ਸਾਹਿਬ, 26 ਅਗਸਤ (ਬਲਜਿੰਦਰ ਸਿੰਘ)-ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਦੀ ਅਹੁਦਾ ਸੰਭਾਲ ਰਸਮ ਕਰਵਾਈ ਗਈ, ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਅਰਸ਼ਦੀਪ ਕੌਰ ਅਤੇ ਵਾਈਸ ਪ੍ਰਿੰਸੀਪਲ ਮਨਵਿੰਦਰ ਕੌਰ ਨੇ ਸਕੂਲ ਦੇ ਕੈਪਟਨ ਮਾਨਵਦੀਪ ਸਿੰਘ ਬਾਰ੍ਹਵੀਂ ਆਰਟਸ ਅਤੇ ਲਵਪ੍ਰੀਤ ਕੌਰ 12ਵੀਂ ਸਾਇੰਸ ਨੂੰ ਸ਼ੈਸ਼ੇ ਪਹਿਨਾ ਅਤੇ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪੰਜ ਹਾਊਸ ਗੁਰੂ ਗੋਬਿੰਦ ਸਿੰਘ ਜੀ ਹਾਊਸ, ਬਾਬਾ ਅਜੀਤ ਸਿੰਘ ਜੀ ਹਾਊਸ, ਬਾਬਾ ਜੁਝਾਰ ਸਿੰਘ ਜੀ ਹਾਊਸ, ਬਾਬਾ ਜ਼ੋਰਾਵਰ ਸਿੰਘ ਜੀ ਹਾਊਸ ਅਤੇ ਬਾਬਾ ਫਤਹਿ ਸਿੰਘ ਜੀ ਹਾਊਸ ਦੇ ਕੈਪਟਨ, ਵਾਈਸ ਕੈਪਟਨ, ਸੀ.

Ad Position 21
No active advertisement
ਅਜੀਤ ਡੈਸਕ 27-08-2026
ਫ਼ਤਹਿਗੜ੍ਹ ਸਾਹਿਬ, 26 ਅਗਸਤ (ਬਲਜਿੰਦਰ ਸਿੰਘ)-ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਦੀ ਅਹੁਦਾ ਸੰਭਾਲ ਰਸਮ ਕਰਵਾਈ ਗਈ, ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਅਰਸ਼ਦੀਪ ਕੌਰ ਅਤੇ ਵਾਈਸ ਪ੍ਰਿੰਸੀਪਲ ਮਨਵਿੰਦਰ ਕੌਰ ਨੇ ਸਕੂਲ ਦੇ ਕੈਪਟਨ ਮਾਨਵਦੀਪ ਸਿੰਘ ਬਾਰ੍ਹਵੀਂ ਆਰਟਸ ਅਤੇ ਲਵਪ੍ਰੀਤ ਕੌਰ 12ਵੀਂ ਸਾਇੰਸ ਨੂੰ ਸ਼ੈਸ਼ੇ ਪਹਿਨਾ ਅਤੇ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪੰਜ ਹਾਊਸ ਗੁਰੂ ਗੋਬਿੰਦ ਸਿੰਘ ਜੀ ਹਾਊਸ, ਬਾਬਾ ਅਜੀਤ ਸਿੰਘ ਜੀ ਹਾਊਸ, ਬਾਬਾ ਜੁਝਾਰ ਸਿੰਘ ਜੀ ਹਾਊਸ, ਬਾਬਾ ਜ਼ੋਰਾਵਰ ਸਿੰਘ ਜੀ ਹਾਊਸ ਅਤੇ ਬਾਬਾ ਫਤਹਿ ਸਿੰਘ ਜੀ ਹਾਊਸ ਦੇ ਕੈਪਟਨ, ਵਾਈਸ ਕੈਪਟਨ, ਸੀ.ਸੀ.ਏ ਇੰਚਾਰਜ, ਅਨੁਸ਼ਾਸਨ ਇੰਚਾਰਜ, ਸਪੋਰਟਸ ਇੰਚਾਰਜ ਅਤੇ ਪਰਫੈਕਟਸ ਨੂੰ ਮਿਲਾ ਕੇ ਕੁਲ 85 ਵਿਦਿਆਰਥੀ ਅਹੁਦੇਦਾਰਾਂ ਨੂੰ ਬੈਜ ਲਗਾ ਕੇ ਅਹੁਦਾ ਸੰਭਾਲ ਰਸਮ ਕੀਤੀ ਗਈ। ਸਕੂਲ ਦੇ ਕੈਪਟਨ ਅਤੇ ਪੰਜ ਹਾਊਸਾਂ ਦੇ ਅਹੁਦੇਦਾਰਾਂ ਨੇ ਸਕੂਲ ਦੇ ਹਰ ਨਿਯਮ ਅਤੇ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਸਕੂਲ ਦੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਸਹੁੰ ਚੁੱਕੀ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਚੁਣੇ ਹੋਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਚੁੱਕੇ ਸ਼ਲਾਘਾਯੋਗ ਕਦਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ - ਢਿੱਲੋਂ ਅਗਲੀ ਖ਼ਬਰ ਖੀਰ ਦਾ ਲੰਗਰ ਲਗਾਇਆ
Ad Position 24