07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਾਤਾ ਗੁਜਰੀ ਕਾਲਜ ਦੇ ਫਿਜ਼ਿਕਸ ਵਿਭਾਗ ਵਲੋਂ ਰਾਸ਼ਟਰੀ ਪੁਲਾੜ ਦਿਵਸ ਮੌਕੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਫ਼ਤਹਿਗੜ੍ਹ ਸਾਹਿਬ, 25 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਫਿਜ਼ਿਕਸ ਵਿਭਾਗ ਵਲੋਂ ‘ਰਾਸ਼ਟਰੀ ਪੁਲਾੜ ਦਿਵਸ’ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਦੂਰਦਰਸ਼ੀ ਸਿੰਘ ਦਾ ਵਿਸ਼ੇਸ਼ ਲੈਕਚਰ ਕਰਵਾਇਆ।

Ad Position 21
No active advertisement
ਅਜੀਤ ਡੈਸਕ 19-08-2026
ਫ਼ਤਹਿਗੜ੍ਹ ਸਾਹਿਬ, 25 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਫਿਜ਼ਿਕਸ ਵਿਭਾਗ ਵਲੋਂ ‘ਰਾਸ਼ਟਰੀ ਪੁਲਾੜ ਦਿਵਸ’ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਦੂਰਦਰਸ਼ੀ ਸਿੰਘ ਦਾ ਵਿਸ਼ੇਸ਼ ਲੈਕਚਰ ਕਰਵਾਇਆ। ਲੈਕਚਰ ਦਾ ਵਿਸ਼ਾ ‘ਬ੍ਰਹਿਮੰਡ ਦੇ ਵਿਗਿਆਨ ਤੇ ਆਕਾਸ਼ੀਂ ਪਦਾਰਥਾਂ ਦੀ ਵਿਆਖਿਆ ਦੀ ਪ੍ਰਾਚੀਨ ਪ੍ਰਣਾਲੀ, ਵੈਦਿਕ ਖਗੋਲ-ਵਿਗਿਆਨ ਨੂੰ ਸਮਝਣਾ’ ਸੀ। ਇਸ ਮੌਕੇ ਬੀ. ਐੱਸ. ਸੀ. ਨਾਨ-ਮੈਡੀਕਲ ਤੇ ਐੱਮ. ਐੱਸ. ਸੀ. ਫਿਜ਼ਿਕਸ ਦੇ ਲਗਪਗ 70 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ। ਮੁੱਖ ਬੁਲਾਰੇ ਡਾ. ਦੂਰਦਰਸ਼ੀ ਸਿੰਘ ਨੇ ਬ੍ਰਹਿਮੰਡ, ਤਾਰਿਆਂ, ਗਲੈਕਸੀਆਂ ਤੇ ਪੁਲਾੜ ਦੇ ਰਹੱਸਾਂ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਬ੍ਰਹਿਮੰਡ ਬਾਰੇ ਵਿਗਿਆਨਕ ਸਮਝ ਅਤੇ ਪ੍ਰਾਚੀਨ ਖਗੋਲੀ ਪਰੰਪਰਾਵਾਂ ਦੇ ਗਿਆਨ ਨੂੰ ਜੋੜ ਕੇ ਸਮਝਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਵਿਗਿਆਨਕ ਸੰਕਲਪਾਂ ਨੂੰ ਪ੍ਰਾਚੀਨ ਗਿਆਨ ਤੇ ਅਸਲ ਜੀਵਨ ਦੀਆਂ ਉਦਾਹਰਨਾਂ ਨਾਲ ਜੋੜ ਕੇ ਸਰਲ ਢੰਗ ਨਾਲ ਸਮਝਾਇਆ। ਇਸ ਤੋਂ ਪਹਿਲਾਂ ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਤਜਿੰਦਰ ਸਿੰਘ ਨੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਪੁਲਾੜ ਤੇ ਖਗੋਲ-ਵਿਗਿਆਨ ਪ੍ਰਤੀ ਉਤਸੁਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਇਸ ਖੇਤਰ ਵਿਚ ਹੋ ਰਹੀਆਂ ਵਿਗਿਆਨਕ ਖੋਜਾਂ ਨਾਲ ਜਾਣੂ ਕਰਵਾਉਣਾ ਸੀ। ਇਸ ਮੌਕੇ ਵਿਭਾਗ ਦੇ ਡਾ. ਨਵਜੀਤ ਕੌਰ, ਡਾ. ਰਮਣੀਕ ਕੌਰ, ਡਾ. ਦੀਪਿਕਾ ਜੈਨ, ਡਾ. ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਧੀਰ ਕੱਕੜ ‘ਅਪਣਾ ਭਾਰਤੀ ਸਨਾਤਨ ਪਾਰਟੀ’ ਪੰਜਾਬ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਨਿਆਂ ਦੀ ਬਰਾਬਰੀ ਦੇ ਸਿਧਾਂਤ ਅਨੁਸਾਰ ਜਥੇਦਾਰ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ-ਡਾ. ਢੋਲੇਵਾਲ
Ad Position 24