07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਿਆਂ ਦੀ ਬਰਾਬਰੀ ਦੇ ਸਿਧਾਂਤ ਅਨੁਸਾਰ ਜਥੇਦਾਰ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ-ਡਾ. ਢੋਲੇਵਾਲ

ਖਮਾਣੋਂ, 25 ਅਗਸਤ (ਜੋਗਿੰਦਰ ਪਾਲ)-ਕਾਂਗਰਸ ਪਾਰਟੀ ਦੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕੋ-ਕਨਵੀਨਰ ਤੇ ਹਲਕਾ ਬਸੀ ਪਠਾਣਾਂ ਦੀ ਸਰਗਰਮ ਆਗੂ ਡਾ. ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਅਤੇ ਸਭ ਲਈ ਨਿਆਂ ਦੀ ਵਿਵਸਥਾ ਯਕੀਨੀ ਬਣਾਉਂਦਾ ਹੈ।

Ad Position 21
No active advertisement
ਅਜੀਤ ਡੈਸਕ 19-08-2026
ਖਮਾਣੋਂ, 25 ਅਗਸਤ (ਜੋਗਿੰਦਰ ਪਾਲ)-ਕਾਂਗਰਸ ਪਾਰਟੀ ਦੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕੋ-ਕਨਵੀਨਰ ਤੇ ਹਲਕਾ ਬਸੀ ਪਠਾਣਾਂ ਦੀ ਸਰਗਰਮ ਆਗੂ ਡਾ. ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਅਤੇ ਸਭ ਲਈ ਨਿਆਂ ਦੀ ਵਿਵਸਥਾ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਮਾਮਲੇ ਵਿਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾਣੇ ਚਾਹੀਦੇ। ਜਥੇਦਾਰ ਹਵਾਰਾ ਦੇ ਮਾਤਾ ਦਾ ਹਾਲ-ਚਾਲ ਜਾਣਨ ਉਪਰੰਤ ਡਾ. ਢੋਲੇਵਾਲ ਨੇ ਕਿਹਾ ਕਿ ਮਾਨਵੀ ਆਧਾਰ ’ਤੇ ਇਕ ਪੁੱਤਰ ਨੂੰ ਆਪਣੀ ਬਿਮਾਰ ਮਾਂ ਨਾਲ ਮਿਲਣ ਅਤੇ ਉਸ ਦੀ ਸੇਵਾ ਕਰਨ ਦਾ ਮੌਕਾ ਤੁਰੰਤ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਮਾਂ ਲਈ ਆਪਣੇ ਪੁੱਤਰ ਦੀ ਮੌਜੂਦਗੀ ਤੇ ਇਕ ਪੁੱਤਰ ਲਈ ਆਪਣੀ ਬਿਮਾਰ ਮਾਂ ਦੀ ਸੇਵਾ ਕਰਨਾ ਬੇਹੱਦ ਭਾਵਨਾਤਮਕ ਤੇ ਮਨੁੱਖੀ ਮਾਮਲਾ ਹੈ। ਉਨ੍ਹਾਂ ਸਰਕਾਰ ਤੇ ਸੰਬੰਧਿਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਗੰਭੀਰ ਸਿਹਤ ਸਥਿਤੀ ਨੂੰ ਦੇਖਦੇ ਹੋਏ ਕਾਨੂੰਨੀ ਪ੍ਰਕਿਰਿਆ ਅਧੀਨ ਉਨ੍ਹਾਂ ਨੂੰ ਮਨੁੱਖੀ ਤੇ ਸੰਵੇਦਨਸ਼ੀਲ ਆਧਾਰ ’ਤੇ ਤੁਰੰਤ ਪੈਰੋਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨਹੀਂ ਹੋਣੀ ਚਾਹੀਦੀ। ਇਸ ਮੌਕੇ ਮਾਤਾ ਨੂੰ ਮਿਲਣ ਵਾਲੇ ਜਥੇ ਵਿਚ ਕਮਲਪ੍ਰੀਤ ਸਿੰਘ ਚੜ੍ਹੀ, ਜਸਪ੍ਰੀਤ ਸਿੰਘ, ਮਨਜਿੰਦਰ ਸਿੰਘ, ਕਰਮਵੀਰ ਸਿੰਘ, ਸੁਖ, ਲਵਪ੍ਰੀਤ ਸਿੰਘ ਖਮਾਣੋਂ, ਕਮਲ ਹਰਗਣਾ ਜ਼ਿਲ੍ਹਾ ਪ੍ਰਧਾਨ ਆਰ. ਜੀ. ਪੀ. ਆਰ. ਐਸ., ਬਲਬੀਰ ਸਿੰਘ ਸੰਧੂ ਢੋਲੇਵਾਲ, ਸਰਪੰਚ ਗੁਰਲਾਲ ਸਿੰਘ ਅਤੇ ਜੈਦੀਪ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਫਿਜ਼ਿਕਸ ਵਿਭਾਗ ਵਲੋਂ ਰਾਸ਼ਟਰੀ ਪੁਲਾੜ ਦਿਵਸ ਮੌਕੇ ਵਿਸ਼ੇਸ਼ ਲੈਕਚਰ ਦਾ ਆਯੋਜਨ ਅਗਲੀ ਖ਼ਬਰ ਬਿਮਾਰ ਮਾਤਾ ਨੂੰ ਮਿਲਣ ਲਈ ਭਾਈ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ-ਮਨਦੀਪ ਕੌਰ ਸੰਧੂ
Ad Position 24