ਗੁਰੂ ਨਾਨਕ ਪਬਲਿਕ ਸਕੂਲ ਖੰਟ-ਮਾਨਪੁਰ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਸੰਘੋਲ, 23 ਅਗਸਤ (ਗੁਰਨਾਮ ਸਿੰਘ ਚੀਨਾ)-ਸਟੂਡੈਂਟ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਖਮਾਣੋਂ ਵਲੋਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ-ਮਾਨਪੁਰ ਦੇ ਸੈਸ਼ਨ ਮਾਰਚ 2026 ਦੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ’ਚ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਸਵੰਤ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਅੱਠਵੀਂ ਜਮਾਤ ’ਚੋਂ ਦਿਵਨੂਰ ਕੌਰ, ਜਪਨੀਤ ਕੌਰ, ਦਸਵੀਂ ਜਮਾਤ ’ਚੋਂ ਕੋਮਲਪ੍ਰੀਤ ਕੌਰ, ਪ੍ਰਭਨੂਰ ਕੌਰ, ਜੱਸਨੂਰ ਸਿੰਘ, ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ ’ਚ ਏਕਮਜੋਤ ਕੌਰ ਤੇ ਅਰਸ਼ਦੀਪ ਕੌਰ, ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ’ਚ ਹਰਜੋਤ ਕੌਰ ਤੇ ਹੁਸ਼ਨੀਰ ਕੌਰ ਨੂੰ ਸੈਸ਼ਨ ਮਾਰਚ 2026 ਦੇ ਨਤੀਜਿਆਂ ਦੌਰਾਨ ਮੈਰਿਟ ਲਿਸਟ ’ਚ ਨਾਂਅ ਦਰਜ ਕਰਨ ’ਤੇ ਸਟੂਡੈਂਟ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਵਲੋਂ ਨਕਦ ਇਨਾਮ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਅਜੀਤ ਡੈਸਕ
24-08-2026