ਪਟਵਾਰੀ ਪ੍ਰੀਤਇੰਦਰ ਸਿੰਘ ਬਦਲੀ ਰੱਦ ਕੀਤੀ ਜਾਵੇ-ਮੋਹਨ ਸਿੰਘ ਭੇਡਪੁਰਾ
ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ 175 ਪਿੰਡਾਂ ਦਾ ਰਿਕਾਰਡ ਸੰਭਾਲਿਆ ਜਾਵੇ
ਫ਼ਤਹਿਗੜ੍ਹ ਸਾਹਿਬ, 20 ਅਗਸਤ (ਬਲਜਿੰਦਰ ਸਿੰਘ)-ਦੀ ਰੈਵਨਿਊ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਜਿਥੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪਟਵਾਰੀਆਂ ਦਾ ਪੰਜਾਬ ਕੇਡਰ ਖ਼ਤਮ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਫ਼ਤਹਿਗੜ੍ਹ ਸਾਹਿਬ ਤੋਂ ਬਦਲੀ ਕਰਕੇ ਨਵਾਂ ਸ਼ਹਿਰ ਭੇਜੇ ਗਏ ਇਮਾਨਦਾਰ ਪਟਵਾਰੀ ਪ੍ਰੀਤਇੰਦਰ ਸਿੰਘ ਦੀ ਬਦਲੀ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਫ਼ਤਹਿਗੜ੍ਹ ਸਾਹਿਬ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਮੋਹਨ ਸਿੰਘ ਭੇਡਪੁਰਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਟਵਾਰੀ ਪ੍ਰੀਤਇੰਦਰ ਸਿੰਘ ਦੀ ਬਦਲੀ ਨਵਾਂ ਸ਼ਹਿਰ ਤੋਂ ਰੱਦ ਨਾ ਕੀਤੀ ਗਈ ਅਤੇ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ 175 ਪਿੰਡਾਂ ਦਾ ਰਿਕਾਰਡ ਪੁਰਾਣੀ ਤਹਿਸੀਲ ਦੀ ਖਸਤਾ ਬਿਲਡਿੰਗ ਤੋਂ ਨਵੀਂ ਬਣੀ ਤਹਿਸੀਲ ਵਿਚ 7 ਸਤੰਬਰ ਤੱਕ ਤਬਦੀਲ ਨਾ ਕੀਤਾ ਗਿਆ ਤਾਂ ਉਹ 8 ਸਤੰਬਰ ਨੂੰ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ 2 ਘੰਟੇ ਲਈ ਧਰਨਾ ਦੇਣਗੇ।
ਫ਼ਤਹਿਗੜ੍ਹ ਸਾਹਿਬ, 20 ਅਗਸਤ (ਬਲਜਿੰਦਰ ਸਿੰਘ)-ਦੀ ਰੈਵਨਿਊ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਜਿਥੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪਟਵਾਰੀਆਂ ਦਾ ਪੰਜਾਬ ਕੇਡਰ ਖ਼ਤਮ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਫ਼ਤਹਿਗੜ੍ਹ ਸਾਹਿਬ ਤੋਂ ਬਦਲੀ ਕਰਕੇ ਨਵਾਂ ਸ਼ਹਿਰ ਭੇਜੇ ਗਏ ਇਮਾਨਦਾਰ ਪਟਵਾਰੀ ਪ੍ਰੀਤਇੰਦਰ ਸਿੰਘ ਦੀ ਬਦਲੀ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਫ਼ਤਹਿਗੜ੍ਹ ਸਾਹਿਬ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਮੋਹਨ ਸਿੰਘ ਭੇਡਪੁਰਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਟਵਾਰੀ ਪ੍ਰੀਤਇੰਦਰ ਸਿੰਘ ਦੀ ਬਦਲੀ ਨਵਾਂ ਸ਼ਹਿਰ ਤੋਂ ਰੱਦ ਨਾ ਕੀਤੀ ਗਈ ਅਤੇ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ 175 ਪਿੰਡਾਂ ਦਾ ਰਿਕਾਰਡ ਪੁਰਾਣੀ ਤਹਿਸੀਲ ਦੀ ਖਸਤਾ ਬਿਲਡਿੰਗ ਤੋਂ ਨਵੀਂ ਬਣੀ ਤਹਿਸੀਲ ਵਿਚ 7 ਸਤੰਬਰ ਤੱਕ ਤਬਦੀਲ ਨਾ ਕੀਤਾ ਗਿਆ ਤਾਂ ਉਹ 8 ਸਤੰਬਰ ਨੂੰ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ 2 ਘੰਟੇ ਲਈ ਧਰਨਾ ਦੇਣਗੇ। ਉਨ੍ਹਾਂ ਦੱਸਿਆ ਕਿ ਸਾਬਕਾ ਫ਼ੌਜੀ ਪ੍ਰੀਤਇੰਦਰ ਸਿੰਘ ਫ਼ੌਜ ’ਚੋਂ ਰਿਟਾਇਰਡ ਹੋਣ ਤੋਂ ਬਾਅਦ 2016 ਨੂੰ ਬਤੌਰ ਪਟਵਾਰੀ ਭਰਤੀ ਹੋਇਆ ਸੀ। ਭੇਡਪੁਰਾ ਨੇ ਕਿਹਾ ਕਿ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੀ ਬਿਲਡਿੰਗ ਪੀ. ਡਬਲਿਯੂ. ਡੀ. ਵਲੋਂ ਨਕਾਰਾ ਕਰਾਰ ਦੇ ਦਿੱਤੀ ਗਈ। ਰਿਕਾਰਡ ਰੂਮ ਦੀ ਸਾਰੀ ਛੱਤ ਚੋਣ ਲੱਗ ਪਈ ਤਾਂ ਪ੍ਰੀਤਇੰਦਰ ਸਿੰਘ ਨੇ 175 ਪਿੰਡਾਂ ਦੇ ਰਿਕਾਰਡ ਨੂੰ ਮੋਮੀ ਕਾਗ਼ਜ਼ ਨਾਲ ਢਕਿਆ ਅਤੇ ਪ੍ਰੀਤਇੰਦਰ ਸਿੰਘ ਨੇ ਤਹਿਸੀਲ ਦੇ 175 ਪਿੰਡਾਂ ਦਾ ਰਿਕਾਰਡ 1887 ਤੋਂ ਲੈ ਕੇ ਅੱਜ ਤੱਕ ਸੰਭਾਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਦੀ ਨਵੀਂ ਬਿਲਡਿੰਗ ਤਿਆਰ ਹੋ ਗਈ ਹੈ ਪਰ 175 ਪਿੰਡਾਂ ਦਾ ਰਿਕਾਰਡ ਪੁਰਾਣੀ ਬਿਲਡਿੰਗ ਵਿਚ ਹੀ ਪਿਆ ਹੈ। ਭੇਡਪੁਰਾ ਮੰਗ ਕੀਤੀ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ 175 ਪਿੰਡਾਂ ਦਾ ਰਿਕਾਰਡ ਨਵੀਂ ਬਿਲਡਿੰਗ ਵਿਚ ਤਬਦੀਲ ਕੀਤਾ ਜਾਵੇ, ਨਹੀਂ ਤਾਂ ਇਹ ਅਹਿਮ ਰਿਕਾਰਡ ਵੀ ਨਸ਼ਟ ਹੋ ਜਾਵੇਗਾ।