19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਘੱਗਰ ਦੇ ਕਹਿਰ ਨੇ ਮੁੜ ਡਰਾਏ ਘਨੌਰ ਵਾਸੀ ਸ਼ਮਸਪੁਰ ਵਿਖੇ ਸੜਕਾਂ ’ਤੇ ਚੱਲਿਆ ਸਾਢੇ ਤਿੰਨ ਫੁੱਟ ਪਾਣੀ, ਹਜ਼ਾਰਾਂ ਏਕੜ ਫ਼ਸਲ ਡੁੱਬਣ ਦਾ ਖ਼ਤਰਾ

ਘਨੌਰ, 19 ਅਗਸਤ (ਸਰਦਾਰਾ ਸਿੰਘ ਲਾਛੜੂ)-ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਘੱਗਰ ਦਰਿਆ ਇਕ ਵਾਰ ਫਿਰ ਘਨੌਰ ਵਾਸੀਆਂ ਲਈ ਵੱਡੀ ਮੁਸੀਬਤ ਬਣ ਕੇ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿੰਡ ਸ਼ਮਸ਼ਪੁਰ ਨਜ਼ਦੀਕ ਦਰਿਆ ਦੇ ਓਵਰਫਲੋ ਹੋਣ ਕਾਰਨ ਹਾਲਾਤ ਬਹੁਤ ਗੰਭੀਰ ਬਣ ਗਏ ਹਨ।

Ad Position 21
No active advertisement
ਪਿੰਡ ਸਰਾਲਾ ਵਿਖੇ ਗੁਰਦੁਆਰਾ ਸ੍ਰੀ ਭਗਤ ਧੰਨਾ ਜੀ ਨਜ਼ਦੀਕ ਬਣੀ ਗੇਜ ਤੇ ਘੱਗਰ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਵਿਭਾਗ ਦੇ ਐਸ.ਡੀ.ਓ. ਹਰਦੀਪ ਸਿੰਘ ਗੁਲਾਟੀ। ਤਸਵੀਰ : ਸਰਦਾਰਾ ਸਿੰਘ ਲਾਛੜੂ 20-08-2026
ਘਨੌਰ, 19 ਅਗਸਤ (ਸਰਦਾਰਾ ਸਿੰਘ ਲਾਛੜੂ)-ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਘੱਗਰ ਦਰਿਆ ਇਕ ਵਾਰ ਫਿਰ ਘਨੌਰ ਵਾਸੀਆਂ ਲਈ ਵੱਡੀ ਮੁਸੀਬਤ ਬਣ ਕੇ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿੰਡ ਸ਼ਮਸ਼ਪੁਰ ਨਜ਼ਦੀਕ ਦਰਿਆ ਦੇ ਓਵਰਫਲੋ ਹੋਣ ਕਾਰਨ ਹਾਲਾਤ ਬਹੁਤ ਗੰਭੀਰ ਬਣ ਗਏ ਹਨ। ਪਿੰਡ ਵਾਸੀਆਂ ਜਸਵਿੰਦਰ ਸਿੰਘ, ਤਰਲੋਚਨ ਸਿੰਘ, ਰਣਜੀਤ ਸਿੰਘ ਅਤੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ 3 ਵਜੇ ਤੋਂ ਹੀ ਦਰਿਆ ਵਿਚ ਪਾਣੀ ਦਾ ਪੱਧਰ ਅਚਾਨਕ ਵਧਣਾ ਸ਼ੁਰੂ ਹੋ ਗਿਆ ਸੀ, ਜਿਸ ਨਾਲ ਪਾਣੀ ਖੇਤਾਂ ਅਤੇ ਸੜਕਾਂ ਉੱਤੇ ਆ ਗਿਆ। ਪਾਣੀ ਦਾ ਪੱਧਰ ਗੁਰਦੁਆਰਾ ਸ੍ਰੀ ਭਗਤ ਧੰਨਾ ਜੀ ਨੇੜੇ ਇਹ 12 ਫ਼ੁਟ ਤੱਕ ਜਾ ਪਹੁੰਚਿਆ ਹੈ, ਜਦਕਿ ਖਤਰੇ ਦਾ ਨਿਸ਼ਾਨ 17 ਫੁੱਟ ਦੇ ਕਰੀਬ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਕੇਵਲ ਪੰਜ ਫੁੱਟ ਹੇਠਾਂ ਹੈ। ਜਦਕਿ ਊਂਟਸਰ-ਲੋਹਸਿੰਬਲੀ ਮਾਰਗ ‘ਤੇ ਕਰੀਬ ਸਾਢੇ ਤਿੰਨ ਫੁੱਟ ਪਾਣੀ ਵਹਿ ਰਿਹਾ ਹੈ। ਰਸਤਿਆਂ ਵਿਚ ਤੇਜ਼ ਪਾਣੀ ਦਾ ਬਹਾਵ ਹੋਣ ਕਾਰਨ ਆਮ ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ, ਸਵੇਰੇ ਇਸੇ ਪਾਣੀ ਵਿਚ ਇਕ ਗੱਡੀ ਵੀ ਫਸ ਗਈ ਸੀ, ਜਿਸ ਨੂੰ ਮੌਕੇ ‘ਤੇ ਮੌਜੂਦ ਸਥਾਨਕ ਪਿੰਡ ਵਾਸੀਆਂ ਨੇ ਮਿਲ ਕੇ ਬੜੀ ਮੁਸ਼ਕਲ ਨਾਲ ਸੁਰੱਖਿਅਤ ਬਾਹਰ ਕੱਢਿਆ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਆਖਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਸਮੱਸਿਆ ਦਾ ਸੰਤਾਪ ਹੰਢਾ ਰਹੇ ਹਨ ਪਰ ਉਨ੍ਹਾਂ ਨੂੰ ਹਰ ਵਾਰ ਸਿਰਫ਼ ਖੋਖਲੇ ਲਾਰੇ ਹੀ ਮਿਲਦੇ ਹਨ। ਕਿਸਾਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਮੌਜੂਦਾ ਹਾਲਾਤ ਕਾਰਨ ਕਰੀਬ 200 ਏਕੜ ਫ਼ਸਲ ਤੁਰੰਤ ਤਬਾਹ ਹੋਣ ਦੇ ਖ਼ਦਸ਼ੇ ਵਿਚ ਹੈ ਅਤੇ ਜੇਕਰ ਪਾਣੀ ਦਾ ਪੱਧਰ ਇਸੇ ਰਫ਼ਤਾਰ ਨਾਲ ਵਧਦਾ ਰਿਹਾ ਤਾਂ ਪੂਰੇ ਖੇਤਰ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਭੇਟ ਚੜ੍ਹ ਜਾਵੇਗੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਇਸ ਜਗ੍ਹਾ ‘ਤੇ ਤੁਰੰਤ ਪੁਲੀ ਦਾ ਨਿਰਮਾਣ ਕਰਵਾਇਆ ਜਾਵੇ। ਇਸ ਸੰਬੰਧੀ ਜਦੋਂ ਵਿਭਾਗ ਦੇ ਐਸਡੀਓ ਹਰਦੀਪ ਸਿੰਘ ਗੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਹਾਲੇ ਕਾਬੂ ਵਿਚ ਹੈ, ਕੁਝ ਸਮੇਂ ਤੱਕ ਘੱਗਰ ਦੇ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਭਾਂਖਰਪੁਰ ਵਿਖੇ ਘੱਗਰ ਦੇ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਹਰ ਸਮੇਂ ਮੁਸਤੈਦੀ ਦੇ ਨਾਲ ਕੰਮ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਨਾਭਾ ’ਚ ਵੱਧ ਰਹੀ ਨਸ਼ਾ ਤਸਕਰੀ, ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ-ਪ੍ਰਸ਼ਾਸਨ ਨਹੀਂ ਲੈ ਰਿਹਾ ਕੋਈ ਸਾਰ ਅਗਲੀ ਖ਼ਬਰ ਅਰਜ਼ਮੀਤ ਕੌਰ ਨੇ ਜੂਡੋ-ਖਰਾਟੇ ਮੁਕਾਬਲੇ ’ਚ ਜਿੱਤਿਆ ਸੋਨ ਤਗਮਾ
Ad Position 24