19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਵੀਂ ਗਊਸ਼ਾਲਾ ਦੇ ਪਾਰਕ ਵਿਚ ਹਰਿਆਲੀ ਤੀਜ ਦਾ ਪ੍ਰੋਗਰਾਮ ਕਰਵਾਇਆ

ਮੰਡੀ ਗੋਬਿੰਦਗੜ੍ਹ, 18 ਅਗਸਤ (ਇਕਬਾਲਦੀਪ ਸੰਧੂ)-ਇੱਥੋਂ ਦੀ ਨਵੀਂ ਗਊਸ਼ਾਲਾ ਦੇ ਪਾਰਕ ਵਿਚ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਸਾਰੀਆਂ ਮਹਿਲਾਵਾਂ ਨੇ ਡੀ.

Ad Position 21
No active advertisement
ਅਜੀਤ ਡੈਸਕ 19-08-2026
ਮੰਡੀ ਗੋਬਿੰਦਗੜ੍ਹ, 18 ਅਗਸਤ (ਇਕਬਾਲਦੀਪ ਸੰਧੂ)-ਇੱਥੋਂ ਦੀ ਨਵੀਂ ਗਊਸ਼ਾਲਾ ਦੇ ਪਾਰਕ ਵਿਚ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਸਾਰੀਆਂ ਮਹਿਲਾਵਾਂ ਨੇ ਡੀ.ਜੇ ਦੇ ਗਾਣਿਆਂ ਤੇ ਬੋਲੀਆਂ ਪਾ ਕੇ ਪੰਜਾਬੀ ਵਿਰਸੇ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਤੀਜ ਦਾ ਅਨੰਦ ਮਾਣਿਆ। ਤੀਜ ਦੇ ਇਸ ਪ੍ਰੋਗਰਾਮ ਦੌਰਾਨ ਸਮਾਜ ਸੇਵਿਕਾ ਤੇ ਕਾਂਗਰਸ ਆਗੂ ਨੀਲਮ ਰਾਣੀ ਨੇ ਨਵੀਂ ਪੀੜ੍ਹੀ ਦੀਆਂ ਬੱਚੀਆਂ ਨੂੰ ਪੰਜਾਬੀ ਵਿਰਸੇ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਫਸਦੀ ਜਾ ਰਹੀ ਹੈ ਜਿਸ ਬਾਰੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿ ਜੇਕਰ ਕੋਈ ਬੱਚਾ ਨਸ਼ੇ ਦੀ ਦਲਦਲ ਵਿਚ ਫਸ ਗਿਆ ਹੈ ਅਤੇ ਜੇ ਕੋਈ ਨਸ਼ਾ ਛਡਵਾਉਣਾ ਚਾਹੁੰਦਾ ਹੈ ਤਾਂ ਉਸ ਦਾ ਬਿਲਕੁਲ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਮਹਿਲਾਵਾਂ ਤੇ ਕੁੜੀਆਂ ਨੂੰ ਤੀਜ ਦੀ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰਿਤਿਕ ਅਰੋੜਾ ਉੱਤਰੀ ਰੇਲਵੇ ਦੀ ਜ਼ੋਨਲ ਯੂਜ਼ਰਸ ਸਲਾਹਕਾਰ ਕਮੇਟੀ ਦੇ ਮੈਂਬਰ ਨਾਮਜ਼ਦ ਅਗਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਲਗਾਏ 50 ਨਿੰਮ ਦੇ ਬੂਟੇ
Ad Position 24