ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਲਗਾਏ 50 ਨਿੰਮ ਦੇ ਬੂਟੇ
ਮੰਡੀ ਗੋਬਿੰਦਗੜ੍ਹ, 18 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਇੰਟਰਨੈਸ਼ਨਲ ਜ਼ਿਲ੍ਹਾ 321-ਐੱਫ ਦੀ ਅਗਵਾਈ ਹੇਠ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਵਿਚ ਕੁਆਲਿਟੀ ਵੈਟ ਇੰਡੀਆ, ਵੇਅਰ ਹਾਊਸ ਨੰਬਰ-3, ਭਾਂਬਰੀ ਕੰਡਾ ਦੇ ਪਿਛਲੇ ਪਾਸੇੇ ਬੂਟੇ ਲਗਾਉਣ ਦਾ ਪ੍ਰੋਜੈਕਟ ਕਰਵਾਇਆ ਗਿਆ। ਇਸ ਦੌਰਾਨ ਕਲੱਬ ਵਲੋਂ 50 ਨਿੰਮ ਦੇ ਬੂਟੇ ਲਗਾਏ ਗਏ।
ਮੰਡੀ ਗੋਬਿੰਦਗੜ੍ਹ, 18 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਇੰਟਰਨੈਸ਼ਨਲ ਜ਼ਿਲ੍ਹਾ 321-ਐੱਫ ਦੀ ਅਗਵਾਈ ਹੇਠ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਵਿਚ ਕੁਆਲਿਟੀ ਵੈਟ ਇੰਡੀਆ, ਵੇਅਰ ਹਾਊਸ ਨੰਬਰ-3, ਭਾਂਬਰੀ ਕੰਡਾ ਦੇ ਪਿਛਲੇ ਪਾਸੇੇ ਬੂਟੇ ਲਗਾਉਣ ਦਾ ਪ੍ਰੋਜੈਕਟ ਕਰਵਾਇਆ ਗਿਆ। ਇਸ ਦੌਰਾਨ ਕਲੱਬ ਵਲੋਂ 50 ਨਿੰਮ ਦੇ ਬੂਟੇ ਲਗਾਏ ਗਏ। ਪ੍ਰੋਜੈਕਟ ਨੂੰ ਜਗਦੀਪ ਸਿੰਘ, ਐੱਮ.ਜੇ.ਐੱਫ. ਨੇ ਸਪਾਂਸਰ ਕੀਤਾ। ਕਲੱਬ ਸਕੱਤਰ ਓ.ਪੀ. ਵਰਮਾ, ਖ਼ਜ਼ਾਨਚੀ ਗੋਪਾਲ ਕ੍ਰਿਸ਼ਨ ਬਾਂਸਲ ਅਤੇ ਪੀ.ਆਰ.ਓ ਸੁਰਿੰਦਰ ਕੁਮਾਰ ਨੇ ਪ੍ਰੋਜੈਕਟ ਦੀ ਸਫਲਤਾ ਵਿਚ ਯੋਗਦਾਨ ਪਾਇਆ। ਇਸ ਮੌਕੇ ਸੁਰਿੰਦਰ ਕੁਮਾਰ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਨਿੰਮ ਦੇ ਰੁੱਖ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਆਪਣੇ ਔਸ਼ਧੀ ਗੁਣਾਂ ਕਰਕੇ ਵੀ ਮਹੱਤਵਪੂਰਨ ਹਨ। ਇਸ ਮੌਕੇ ਦਿਨੇਸ਼ ਸਿੰਘ, ਜਗਦੀਪ ਸਿੰਘ, ਕਮਲ ਸਿੰਘੀ, ਮੋਹਿਤ ਮਿੱਤਲ, ਅੰਕੁਰ ਕੌਸ਼ਲ, ਵਿਕਾਸ ਗਰਗ, ਜਤਿੰਦਰ ਅਰੋੜਾ ਅਤੇ ਕਮਲ ਗੁਪਤਾ ਹਾਜ਼ਰ ਸਨ। ਪ੍ਰੋਗਰਾਮ ਉਪਰੰਤ ਰਿਫਰੈਸ਼ਮੈਂਟ ਵੀ ਦਿੱਤੀ ਗਈ। ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਕਵੀਨਜ਼ ਨੇ ਪ੍ਰੋਜੈਕਟ ਵਿਚ ਸਹਿਯੋਗ ਦਿੱਤਾ।