ਰਿਤਿਕ ਅਰੋੜਾ ਉੱਤਰੀ ਰੇਲਵੇ ਦੀ ਜ਼ੋਨਲ ਯੂਜ਼ਰਸ ਸਲਾਹਕਾਰ ਕਮੇਟੀ ਦੇ ਮੈਂਬਰ ਨਾਮਜ਼ਦ
ਮੰਡੀ ਗੋਬਿੰਦਗੜ੍ਹ, 18 ਅਗਸਤ (ਰਾਜੇਸ਼ ਸ਼ਰਮਾ)-ਵਾਤਾਵਰਨ ਤੇ ਸਮਾਜਿਕ ਨਿਆਂ ਆਯੋਗ ਦੇ ਕੌਮੀ ਪ੍ਰਧਾਨ ਰਿਤਿਕ ਅਰੋੜਾ ਨੂੰ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਅਧੀਨ ਉੱਤਰੀ ਰੇਲਵੇ ਵਲੋਂ ਜ਼ੋਨਲ ਰੇਲਵੇ ਯੂਜ਼ਰਸ ਸਲਾਹਕਾਰ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਰੇਲਵੇ ਹੈੱਡਕੁਆਟਰ, ਬੜੌਦਾ ਹਾਊਸ, ਨਵੀਂ ਦਿੱਲੀ ਵਲੋਂ ਜਾਰੀ ਪੱਤਰ ਅਨੁਸਾਰ ਰਿਤਿਕ ਅਰੋੜਾ ਨੂੰ ਕਮੇਟੀ ਵਿਚ ‘ਵਿਸ਼ੇਸ਼ ਹਿਤ’ ਸ਼੍ਰੇਣੀ ਤਹਿਤ ਨਾਮਜ਼ਦ ਕੀਤਾ ਗਿਆ ਹੈ।
ਮੰਡੀ ਗੋਬਿੰਦਗੜ੍ਹ, 18 ਅਗਸਤ (ਰਾਜੇਸ਼ ਸ਼ਰਮਾ)-ਵਾਤਾਵਰਨ ਤੇ ਸਮਾਜਿਕ ਨਿਆਂ ਆਯੋਗ ਦੇ ਕੌਮੀ ਪ੍ਰਧਾਨ ਰਿਤਿਕ ਅਰੋੜਾ ਨੂੰ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਅਧੀਨ ਉੱਤਰੀ ਰੇਲਵੇ ਵਲੋਂ ਜ਼ੋਨਲ ਰੇਲਵੇ ਯੂਜ਼ਰਸ ਸਲਾਹਕਾਰ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਰੇਲਵੇ ਹੈੱਡਕੁਆਟਰ, ਬੜੌਦਾ ਹਾਊਸ, ਨਵੀਂ ਦਿੱਲੀ ਵਲੋਂ ਜਾਰੀ ਪੱਤਰ ਅਨੁਸਾਰ ਰਿਤਿਕ ਅਰੋੜਾ ਨੂੰ ਕਮੇਟੀ ਵਿਚ ‘ਵਿਸ਼ੇਸ਼ ਹਿਤ’ ਸ਼੍ਰੇਣੀ ਤਹਿਤ ਨਾਮਜ਼ਦ ਕੀਤਾ ਗਿਆ ਹੈ। ਰਿਤਿਕ ਅਰੋੜਾ ਵਾਤਾਵਰਨ ਅਤੇ ਸਮਾਜਿਕ ਨਿਆਂ ਦੇ ਖੇਤਰ ਵਿਚ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਨਾਲ ਮੰਡੀ ਗੋਬਿੰਦਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਰੇਲਵੇ ਨਾਲ ਸਬੰਧਿਤ ਸਮੱਸਿਆਵਾਂ ਅਤੇ ਯਾਤਰੀ ਸਹੂਲਤਾਂ ਦੇ ਮੁੱਦੇ ਉਚਿੱਤ ਮੰਚ ਤੱਕ ਪਹੁੰਚਾਉਣ ਦੀ ਉਮੀਦ ਬਣੀ ਹੈ। ਜ਼ਿਕਰਯੋਗ ਹੈ ਕਿ ਜ਼ੋਨਲ ਰੇਲਵੇ ਯੂਜ਼ਰਸ ਸਲਾਹਕਾਰ ਕਮੇਟੀ ਰਾਹੀਂ ਯਾਤਰੀਆਂ ਨੂੰ ਦਰਪੇਸ਼ ਸਮੱਸਿਆਵਾਂ, ਯਾਤਰੀ ਸਹੂਲਤਾਂ ਅਤੇ ਰੇਲਵੇ ਸੇਵਾਵਾਂ ਵਿਚ ਸੁਧਾਰ ਸਬੰਧੀ ਸੁਝਾਅ ਰੇਲਵੇ ਅਧਿਕਾਰੀਆਂ ਤੱਕ ਪਹੁੰਚਾਏ ਜਾਂਦੇ ਹਨ। ਰੇਲਵੇ ਵਲੋਂ ਉਮੀਦ ਪ੍ਰਗਟਾਈ ਗਈ ਹੈ ਕਿ ਰਿਤਿਕ ਅਰੋੜਾ ਕਮੇਟੀ ਦੀਆਂ ਬੈਠਕਾਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਯਾਤਰੀ ਸਹੂਲਤਾਂ ਨਾਲ ਸਬੰਧਿਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ।