19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਰਕਲ ਘਨੌਰ ਪੁਲਿਸ ਵਲੋਂ 'ਆਪੇ੍ਰਸ਼ਨ ਪ੍ਰਹਾਰ' ਤਹਿਤ ਵੱਖ-ਵੱਖ ਕੇਸਾਂ 'ਚ ਲੋੜੀਂਦੇ ਪੰਜ ਗੈਂਗਸਟਰ ਤੇ ਭਗੌੜੇ ਕਾਬੂ

Ad Position 21
No active advertisement
ਅਜੀਤ ਡੈਸਕ 22-01-2026
ਰਾਜਪੁਰਾ, 21 ਜਨਵਰੀ (ਜੀ.ਪੀ. ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ 'ਆਪੇ੍ਰਸ਼ਨ ਪ੍ਰਹਾਰ' ਦੇ ਤਹਿਤ ਥਾਣਾ ਘਨੌਰ, ਖੇੜੀ ਗੰਡਿਆਂ ਅਤੇ ਸ਼ੰਭੂ ਪੁਲਿਸ ਨੇ ਵੱਖ-ਵੱਖ ਕੇਸਾਂ ਦੇ ਵਿਚ ਲੋੜੀਂਦੇ ਪੰਜ ਗੈਂਗਸਟਰ ਤੇ ਭਗੌੜਿਆਂ ਨੂੰ ਗਿ੍ਫ਼ਤਾਰ ਕਰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ. ਸਰਕਲ ਘਨੌਰ ਦੇ ਦਫ਼ਤਰ 'ਚ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ. ਪੀ.ਬੀ.ਆਈ. ਪਟਿਆਲਾ ਸਵਰਨਜੀਤ ਕੌਰ ਅਤੇ ਸਰਕਲ ਘਨੌਰ ਦੇ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਨੇ ਸਾਂਝੀ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਉਸੇ ਲੜੀ ਵਿਚ ਪੰਜਾਬ ਵਿਚ ਮਾੜੇ ਅਨਸਰਾਂ ਗੈਂਗਸਟਰਾਂ ਸੰਬੰਧੀ ਆਪੇ੍ਰਸ਼ਨ ਪ੍ਰਹਾਰ ਚਲਾਇਆ ਗਿਆ ਹੈ | ਜਿਸ ਦੇ ਚੱਲਦਿਆਂ ਸਰਕਲ ਘਨੌਰ ਅਧੀਨ ਪੈਂਦੇ ਥਾਣਾ ਘਨੌਰ ਦੇ ਐੱਸ.ਐੱਚ.ਓ. ਇੰਸਪੈਕਟਰ ਆਕਾਸ਼ ਸ਼ਰਮਾ ਵਲੋਂ ਪੁਰਾਣੇ ਮੁਕੱਦਮੇ 'ਚ ਲੁੜੀਂਦੇ ਸੁਪਨਪ੍ਰੀਤ ਸਿੰਘ ਵਾਸੀ ਘਨੌਰ ਨੂੰ ਗਿ੍ਫ਼ਤਾਰ ਕੀਤਾ ਹੈ | ਜਿਸ ਦੇ ਖ਼ਿਲਾਫ਼ ਹਰਿਆਣਾ ਦੇ ਥਾਣਾ ਪੰਜੋਖਰਾ ਵਿਖੇ ਵੀ ਮੁਕੱਦਮਾ ਦਰਜ ਹੈ | ਇਸੇ ਤਰ੍ਹਾਂ ਥਾਣਾ ਖੇੜੀ ਗੰਡਿਆਂ ਦੇ ਐੱਸ.ਐੱਚ.ਓ. ਥਾਣੇਦਾਰ ਜੈਦੀਪ ਸ਼ਰਮਾ ਨੇ ਗੁਰਜੰਟ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਹਰਪਾਲਪੁਰ ਜੋ ਕਿ ਮਾਨਯੋਗ ਅਦਾਲਤ ਵਲੋਂ ਭਗੌੜਾ ਕਰਾਰ ਕੀਤਾ ਹੋਇਆ ਸੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਤਰ੍ਹਾਂ ਥਾਣਾ ਖੇੜੀ ਗੰਡਿਆਂ ਵਿਚ ਦੋਸ਼ੀ ਕਮਲਜੀਤ ਸ਼ਰਮਾ ਉਰਫ਼ ਗੋਲਡੀ ਪੁੱਤਰ ਗਿਆਨ ਚੰਦ ਵਾਸੀ ਪਿੰਡ ਲੱਖੋਮਾਜਰਾ ਜ਼ਿਲ੍ਹਾ ਪਟਿਆਲਾ ਨੂੰ ਗਿ੍ਫ਼ਤਾਰ ਕਰ ਕੇ ਕਰੀਬ 60 ਹਜ਼ਾਰ ਰੁਪਏ ਦੀ ਨਗਦੀ ਦੀ ਲੁੱਟ ਦੇ ਮੁਕੱਦਮੇ ਨੂੰ ਕਾਬੂ ਕੀਤਾ ਹੈ | ਇਸ ਤਰ੍ਹਾਂ ਥਾਣਾ ਸ਼ੰਭੂ ਪੁਲਿਸ ਦੇ ਮੁੱਖ ਅਫ਼ਸਰ ਥਾਣੇਦਾਰ ਸਵਰਨ ਸਿੰਘ ਵਲੋਂ ਥਾਣਾ ਸ਼ੰਭੂ ਵਿਖੇ ਰਮਿੰਦਰ ਸਿੰਘ ਉਰਫ਼ ਭਵੀ ਪੁੱਤਰ ਗੁਰਵੰਤ ਸਿੰਘ ਉਰਫ਼ ਪੱਮਲਾ ਵਾਸੀ ਪਿੰਡ ਮੁਗਲ ਸਰਾਏ ਥਾਣਾ ਸ਼ੰਭੂ ਅਤੇ ਮਨਦੀਪ ਗਿੱਲ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਹਾਸ਼ਮਪੁਰ ਜੋ ਕਿ ਲੁੱਟਾਂ ਖੋਹਾਂ ਦੇ ਮਾਮਲਿਆਂ 'ਚ ਲੋੜੀਂਦਾ ਸੀ, ਨੂੰ ਸ਼ੰਭੂ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਚਲਾਏ ਗਏ ਆਪ੍ਰੇਸ਼ਨ ਪ੍ਰਹਾਰ ਅਧੀਨ ਸਰਕਲ ਘਨੌਰ ਵਿਚ ਪੈਂਦੇ ਥਾਣਿਆਂ ਵਿਚ 12 ਰੇਡ ਟੀਮਾਂ ਬਣਾਈਆਂ ਗਈਆਂ ਹਨ ਅਤੇ ਹਰ ਟੀਮ ਵਿਚ 44 ਕਰਮਚਾਰੀ ਹਨ | ਜਿਨ੍ਹਾਂ ਨੂੰ ਹੀਨੀਅਸ ਕ੍ਰਾਈਮ ਦੇ ਮੁਕੱਦਮੇ ਦੇ ਦੋਸ਼ੀ ਅਤੇ ਲੁੱਟਾਂ ਖੋਹਾਂ ਦੇ ਦੋਸ਼ੀ ਜਿਨ੍ਹਾਂ ਦੀ ਗਿ੍ਫ਼ਤਾਰੀ ਬਾਕੀ ਹੈ, ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪਾਮਾਰੀ ਕਰਕੇ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ | ਜੋ ਗੈਂਗਸਟਰਾਂ ਦੇ ਕਰੀਬੀ ਹਨ ਉਨ੍ਹਾਂ ਨੂੰ ਵੀ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਦੇ ਹੋਏ ਬਾਹਰਲੇ ਰਾਜਾਂ ਤੋਂ ਚੋਰ ਰਸਤੇ ਰਾਹੀਂ ਪੰਜਾਬ ਸੂਬੇ ਅੰਦਰ ਦਾਖਲ ਹੋਣ ਵਾਲੇ ਮਾੜੇ ਵਿਅਕਤੀਆਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ | ਜਿਨ੍ਹਾਂ ਨੂੰ ਟੈਕਨੀਕਲ ਤਰੀਕੇ ਨਾਲ
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਹੁਨਰ ਵਿਕਾਸ ਲਈ ਵਰਕਸ਼ਾਪ ਸ਼ੁਰੂ ਅਗਲੀ ਖ਼ਬਰ ਮੰਗਾਂ ਨਾ ਮੰਨੀਆਂ ਤਾਂ ਪੀ.ਆਰ.ਟੀ.ਸੀ. ਪੈਨਸ਼ਨਰਾਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
Ad Position 24