18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗੋਬਿੰਦਗੜ੍ਹ ਪਬਲਿਕ ਕਾਲਜ ਨੇ ਇੰਟਰ-ਸਕੂਲ ਹੈਕਾਥਾਨ ਮੁਕਾਬਲੇ ਦਾ ਸਫਲਤਾਪੂਰਵਕ ਆਯੋਜਨ

ਮੰਡੀ ਗੋਬਿੰਦਗੜ੍ਹ, 18 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਅਤੇ ਸੰਸਥਾ ਦੀ ਇਨੋਵੇਸ਼ਨ ਕੌਂਸਲ ਨੇ ਸ੍ਰੀ ਵੱਲਭ ਸੇਵਾ ਸਮਿਤੀ ਵੈੱਲਫੇਅਰ ਸੁਸਾਇਟੀ, ਮੰਡੀ ਗੋਬਿੰਦਗੜ੍ਹ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਵਿਚ ਰਚਨਾਤਮਿਕਤਾ, ਆਲੋਚਨਾਤਮਿਕ ਸੋਚ ਅਤੇ ਤਕਨੀਕੀ ਹੁਨਰਾਂ ਨੂੰ ਉਤਸ਼ਾਹਿਤ ਕਰਨ ਲਈ ਇੰਟਰ-ਸਕੂਲ ਹੈਕਾਥਾਨ 2026 ਦਾ ਸਫਲਤਾਪੂਰਵਕ ਆਯੋਜਨ ਕੀਤਾ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਨਿਤਿਨ ਸੱਗੜ ਚੇਅਰਮੈਨ, ਗੋਬਿੰਦਗੜ੍ਹ ਪਬਲਿਕ ਕਾਲਜ ਅਤੇ ਸਕੱਤਰ, ਜੀਈਐਸਡਬਲਿਊਟੀ ਅਤੇ ਵਿਸ਼ੇਸ਼ ਮਹਿਮਾਨ ਐਮਜੇਐਫ ਲਾਇਨ ਸੰਚਿਤ ਸਿੰਗਲਾ, ਪ੍ਰਧਾਨ, ਲਾਇਨਜ਼ ਕਲੱਬ, ਸ੍ਰੀ ਵੱਲਭ ਸੇਵਾ ਸਮਿਤੀ ਵੈੱਲਫੇਅਰ ਸੁਸਾਇਟੀ ਤੋਂ ਮਯੰਕ ਗੁਪਤਾ ਅਤੇ ਮੀਨਲ ਗੁਪਤਾ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 19-11-2026
ਮੰਡੀ ਗੋਬਿੰਦਗੜ੍ਹ, 18 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਅਤੇ ਸੰਸਥਾ ਦੀ ਇਨੋਵੇਸ਼ਨ ਕੌਂਸਲ ਨੇ ਸ੍ਰੀ ਵੱਲਭ ਸੇਵਾ ਸਮਿਤੀ ਵੈੱਲਫੇਅਰ ਸੁਸਾਇਟੀ, ਮੰਡੀ ਗੋਬਿੰਦਗੜ੍ਹ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਵਿਚ ਰਚਨਾਤਮਿਕਤਾ, ਆਲੋਚਨਾਤਮਿਕ ਸੋਚ ਅਤੇ ਤਕਨੀਕੀ ਹੁਨਰਾਂ ਨੂੰ ਉਤਸ਼ਾਹਿਤ ਕਰਨ ਲਈ ਇੰਟਰ-ਸਕੂਲ ਹੈਕਾਥਾਨ 2026 ਦਾ ਸਫਲਤਾਪੂਰਵਕ ਆਯੋਜਨ ਕੀਤਾ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਨਿਤਿਨ ਸੱਗੜ ਚੇਅਰਮੈਨ, ਗੋਬਿੰਦਗੜ੍ਹ ਪਬਲਿਕ ਕਾਲਜ ਅਤੇ ਸਕੱਤਰ, ਜੀਈਐਸਡਬਲਿਊਟੀ ਅਤੇ ਵਿਸ਼ੇਸ਼ ਮਹਿਮਾਨ ਐਮਜੇਐਫ ਲਾਇਨ ਸੰਚਿਤ ਸਿੰਗਲਾ, ਪ੍ਰਧਾਨ, ਲਾਇਨਜ਼ ਕਲੱਬ, ਸ੍ਰੀ ਵੱਲਭ ਸੇਵਾ ਸਮਿਤੀ ਵੈੱਲਫੇਅਰ ਸੁਸਾਇਟੀ ਤੋਂ ਮਯੰਕ ਗੁਪਤਾ ਅਤੇ ਮੀਨਲ ਗੁਪਤਾ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਡਾ. ਨੀਨਾ ਸੇਠ ਪਜਨੀ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਨੌਜਵਾਨ ਸਿੱਖਿਆਰਥੀਆਂ ਵਿਚ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਹੈਕਾਥਾਨ ਵਿਚ ਕੁੱਲ 23 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਪ੍ਰੋਗਰਾਮਿੰਗ, ਪਾਇਥਨ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਹਿਯੋਗੀ ਪ੍ਰੋਜੈਕਟ ਵਿਕਾਸ ਰਾਹੀਂ ਆਪਣੀਆਂ ਤਕਨੀਕੀ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਜੇਤੂਆਂ ਦਾ ਐਲਾਨ ਇਸ ਤਰ੍ਹਾਂ ਕੀਤਾ ਗਿਆ, ਪਹਿਲਾ ਇਨਾਮ ਐਸ.ਐਨ.ਏ.ਐਸ. ਆਰੀਆ ਸੀਨੀਅਰ ਸੈਕੰਡਰੀ ਸਕੂਲ, ਪੀਯੂਸ਼ ਕੁਮਾਰ ਅਤੇ ਤਨਿਸ਼ਕ ਵਰਮਾ, ਦੂਜਾ ਇਨਾਮ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਪਾਰੁਸ਼ੀ ਭਾਮਾ ਅਤੇ ਰਾਜਬੀਰ ਸਿੰਘ ਅਤੇ ਤੀਜਾ ਇਨਾਮ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਭਾਵਨਾ ਗੁਪਤਾ ਅਤੇ ਨੈਤਿਕ ਗੁਪਤਾ। ਇਸ ਮੌਕੇ ਜੇਤੂਆਂ ਨੂੰ ਵਧਾਈ ਦਿੰਦਿਆਂ ਗੋਬਿੰਦਗੜ੍ਹ ਪਬਲਿਕ ਕਾਲਜ ਦੇ ਚੇਅਰਮੈਨ ਨਿਤਿਨ ਸੱਗੜ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਨੂੰ ਉੱਭਰਦੀਆਂ ਤਕਨਾਲੋਜੀਆਂ ਨੂੰ ਜਾਣਨ, ਨਵੀਨ ਵਿਚਾਰਾਂ ਨੂੰ ਪਾਲਣ-ਪੋਸਣ ਕਰਨ ਅਤੇ ਸਮੱਸਿਆ-ਹੱਲ ਕਰਨ ਦੀਆਂ ਯੋਗਤਾਵਾਂ ਵਿਕਸਿਤ ਕਰਨ ਲਈ ਇਕ ਕੀਮਤੀ ਮੰਚ ਪ੍ਰਦਾਨ ਕਰਦੀਆਂ ਹਨ। ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਜ਼ੋਰ ਦਿੱਤਾ ਕਿ ਹੈਕਾਥਾਨ ਨੌਜਵਾਨ ਸਿੱਖਿਆਰਥੀਆਂ ਨੂੰ ਡਿਜੀਟਲ ਯੁੱਗ ਵਿਚ ਨਿਰਮਾਤਾ ਅਤੇ ਜ਼ਿੰਮੇਵਾਰ ਨਵੀਨਤਾਕਾਰ ਬਣਨ ਲਈ ਤਿਆਰ ਕਰਦੇ ਹਨ। ਪ੍ਰੋਗਰਾਮ ਦਾ ਸਮਾਪਨ ਭਾਗ ਲੈਣ ਵਾਲੇ ਸਕੂਲਾਂ, ਵਿਦਿਆਰਥੀਆਂ, ਮੈਂਟਰਾਂ, ਆਯੋਜਕਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਧੰਨਵਾਦ ਨਾਲ ਹੋਇਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪਹਿਲਕਦਮੀ ਸਫਲ ਹੋਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸੰਦੀਪ ਸਿੰਘ ਬੱਲ ਨੇ ਚੁੱਕੇ ਸਵਾਲ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਪਿੰਡ ਰਾਜਗੜ੍ਹ ਵਿਖੇ ਖੋਲ੍ਹਿਆ ਦਫ਼ਤਰ
Ad Position 24