29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਵਲੋਂ ਸਾਲਾਨਾ ਖੂਨਦਾਨ ਕੈਂਪ

ਨਵਾਂਸ਼ਹਿਰ, 29 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਪਿੰਡ ਬਰਨਾਲਾ ਕਲਾਂ ਵਿਖੇ ਸਥਾਨਕ ਸਮਾਜ ਸੇਵੀ ਸੰਸਥਾ ‘ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ’ ਵਲੋਂ ਗੁਰਦੁਆਰਾ ਸਾਧ ਸੰਗਤ ਵਿਖੇ ਸਲਾਨਾ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਹਰਪ੍ਰਭਮਹਿਲ ਸਿੰਘ ਵਲੋਂ ਖੁੱਦ ਖੂਨਦਾਨ ਕਰਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-11-2026
ਨਵਾਂਸ਼ਹਿਰ, 29 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਪਿੰਡ ਬਰਨਾਲਾ ਕਲਾਂ ਵਿਖੇ ਸਥਾਨਕ ਸਮਾਜ ਸੇਵੀ ਸੰਸਥਾ ‘ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ’ ਵਲੋਂ ਗੁਰਦੁਆਰਾ ਸਾਧ ਸੰਗਤ ਵਿਖੇ ਸਲਾਨਾ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਹਰਪ੍ਰਭਮਹਿਲ ਸਿੰਘ ਵਲੋਂ ਖੁੱਦ ਖੂਨਦਾਨ ਕਰਕੇ ਕੀਤਾ ਗਿਆ। ਬੀ.ਡੀ.ਸੀ ਨਵਾਂਸ਼ਹਿਰ ਦੀ ਤਕਨੀਕੀ ਟੀਮ ਨੇ ਡਾ: ਅਜੇ ਬੱਗਾ ਦੀ ਅਗਵਾਈ ਵਿੱਚ ਖੂਨਦਾਨੀਆਂ ਤੋਂ ਦਾਨ ਕੀਤੇ ਗਏ ਖੂਨ ਦੇ ਯੂਨਿਟ ਪ੍ਰਾਪਤ ਕੀਤੇ। ਡਾ: ਅਜੇ ਬੱਗਾ ਵਲੋਂ ਦੱਸਿਆ ਗਿਆ ਕਿ ਹਰ ਉਹ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਵੇ, ਸਰੀਰਕ ਵਜ਼ਨ ਘੱਟੋ ਘੱਟ 45 ਕਿਲੋ: ਹੋਵੇ, ਸਰੀਰ ਵਿੱਚ ਖੂਨ ਦਾ ਪੱਧਰ 12.5 ਗ੍ਰਾਮ ਤੋਂ ਘੱਟ ਨਾ ਹੋਵੇ, ਕਿਸੇ ਕਰੌਨਿਕ ਬਿਮਾਰੀ ਤੋਂ ਪੀੜਤ ਨਾਂ ਹੋਵੇ ਉਹ ਤਿੰਨ ਮਹੀਨਿਆਂ ਬਾਅਦ ਡਾਕਟਰੀ ਪ੍ਰਵਾਨਗੀ ਨਾਲ ਖੂਨਦਾਨ ਕਰ ਸਕਦਾ ਹੈ। ਕੈਂਪ ਵਿੱਚ ਭਾਈ ਮਨਜੀਤ ਸਿੰਘ ਤੇ ਸੁੱਖਰਾਜ ਸਿੰਘ ਵਲੋਂ ਪ੍ਰੇਰਕ ਦੇ ਤੌਰ ’ਤੇ ਖ਼ੂਨਦਾਨ ਕੀਤਾ ਗਿਆ। ਕੈਂਪ ਵਿੱਚ 36 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਬੀ.ਡੀ.ਸੀ ਦੇ ਸਕੱਤਰ ਜੇ. ਐਸ ਗਿੱਦਾ, ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵਲੋਂ ਦਿਲਬਾਗ ਸਿੰਘ ਅਤੇ ਬਲਵੀਰ ਸਿੰਘ, ਹਰਪ੍ਰਭਮਹਿਲ ਸਿੰਘ, ਮਹਿੰਦਰ ਸਿੰਘ ਦੁਆਬਾ ਮਾਰਸ਼ਲ, ਸੱਤਸਰੂਪ ਸਿੰਘ, ਮਨਜੀਤ ਸਿੰਘ ਖਾਲਸਾ, ਸੁੱਖਰਾਜ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਸੈਂਹਬੀ ਅਵਤਾਰ ਸਿੰਘ ਗੋਰਾ, ਲਖਵੀਰ ਸਿੰਘ, ਜਸਵੀਰ ਸਿੰਘ ਬਹਿਲੂਰ ਕਲਾਂ, ਪਰਮਿੰਦਰ ਸਿੰਘ ਸੋਮਾ, ਅਮਰਜੀਤ ਸਿੰਘ ਮੰਗਾ, ਸਖਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਸਿਮਰਨਜੋਤ ਸਿੰਘ, ਗੁਰਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਸਿਮਰਨਪ੍ਰੀਤ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਬਾਦਸ਼ਾਹ, ਜਸਵੀਰ ਸਿੰਘ ਪੰਚ, ਧਿਆਨ ਸਿੰਘ, ਅਨਮੋਲ ਸਿੰਘ ਹਾਜ਼ਰ ਹੋਏ। ਬੀ.ਡੀ.ਸੀ ਸਟਾਫ ਮੈਂਬਰਾਂ ਮਲਕੀਅਤ ਸਿੰਘ ਸੜੋਆ, ਰਾਜੀਵ ਭਾਰਦਵਾਜ, ਕਪਿਲ, ਨੇਹਾ, ਸੁਖਵੀਰ, ਸੰਤੋਸ਼, ਮੰਦਨਾ, ਹਰਮੇਸ਼ ਤੇ ਇੱਕਬਾਲ ਨੇ ਆਪਣੀ ਡਿਊਟੀ ਨੂੰ ਸੇਵਾ ਭਾਵਨਾ ਨਾਲ ਨਿਭਾਇਆ।
Ad Position 22
No active advertisement
ਪਿਛਲੀ ਖ਼ਬਰ ਸਵ. ਪ੍ਰਵੇਸ਼ ਸ਼ਰਮਾ ਦਾ ਸੇਜਲ ਅੱਖਾਂ ਨਾਲ ਕੀਤਾ ਗਿਆ ਸਸਕਾਰ ਅਗਲੀ ਖ਼ਬਰ ਮਾਸਟਰ ਅਥਲੈਟਿਕ ਪ੍ਰਤੀਯੋਗਤਾ ’ਚ ਕਲੇਰ ਅਕੈਡਮੀ ਨੇ 12 ਤਗਮੇ ਜਿੱਤ ਕੇ ਇਲਾਕੇ ਦਾ ਵਧਾਇਆ ਮਾਣ
Ad Position 24