27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਨਾਟਕ ਦਾ ਮੰਚਨ ਭਲਕੇ

ਨਵਾਂਸ਼ਹਿਰ, 26 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਵਾਸਤੇ “ਆਸ ਸੋਸ਼ਲ ਵੈਲਫੇਅਰ ਸੁਸਾਇਟੀ” ਵਲੋਂ ਲੜੀਵਾਰ ਨਾਟਕ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਲੜੀ ਦਾ ਪਹਿਲਾ ਨਾਟਕ ਸਨਿਚਰਵਾਰ 28 ਨਵੰਬਰ ਨੂੰ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਨਾਟਕ ਕਰਵਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 27-11-2026
ਨਵਾਂਸ਼ਹਿਰ, 26 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਵਾਸਤੇ “ਆਸ ਸੋਸ਼ਲ ਵੈਲਫੇਅਰ ਸੁਸਾਇਟੀ” ਵਲੋਂ ਲੜੀਵਾਰ ਨਾਟਕ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਲੜੀ ਦਾ ਪਹਿਲਾ ਨਾਟਕ ਸਨਿਚਰਵਾਰ 28 ਨਵੰਬਰ ਨੂੰ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਨਾਟਕ ਕਰਵਾਇਆ ਜਾ ਰਿਹਾ ਹੈ। ਨਾਟਕਾਂ ’ਚ ਦਾਜ ਪ੍ਰਥਾ, ਬਾਲ ਵਿਆਹ, ਨਸ਼ਾ ਮੁਕਤੀ, ਲਿੰਗ ਭੇਦਭਾਵ, ਅੰਧ ਵਿਸ਼ਵਾਸ ਅਤੇ ਭ੍ਰਿਸ਼ਟਾਚਾਰ ਤੋਂ ਬਚਾਅ ਆਦਿ ਵਿਸ਼ਿਆਂ ਰਾਹੀਂ ਸਮਾਜਿਕ ਬੁਰਾਈਆਂ, ਮਨੁੱਖੀ ਰਿਸ਼ਤਿਆਂ, ਨੈਤਿਕ ਕਦਰਾਂ-ਕੀਮਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਲਾਤਮਕ ਢੰਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਇਆ ਕਰੇਗਾ। ਨਾਟਕ ਦੀ ਤਿਆਰੀ ਸੰਬੰਧੀ ਹੋਈ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਜੀ.ਐਸ ਤੂਰ ਵਲੋਂ ਕੀਤੀ ਗਈ। ਵਿਸ਼ੇਸ਼ ਸਹਿਯੋਗੀ ਮੈਂਬਰ ਸੰਸਥਾਵਾਂ ਵਿੱਚ ਕਲਗੀਧਰ ਸਪੋਰਟਸ ਅਤੇ ਵੈਲਫੇਅਰ ਕਲੱਬ ਪਿੰਡ ਬਜ਼ੀਦਪੁਰ, ਗੁਰਿੰਦਰ ਸਿੰਘ ਤੂਰ ਫਾਊਂਡਰ ਪ੍ਰਧਾਨ ਬੀ.ਡੀ.ਸੀ ਬਲੱਡ ਸੈਂਟਰ, ਡਾ. ਅਜੇ ਬੱਗਾ ਬੀ.ਟੀ.ਓ ਬਲੱਡ ਸੈਂਟਰ, ਸੁਖਵਿੰਦਰ ਸਿੰਘ ਤੂਰ ਜਨਰਲ ਮੈਨੇਜਰ ਦੁਆਬਾ ਸ਼ੂਗਰ ਮਿੱਲ, ਐਨ.ਆਰ.ਆਈ ਬੀਬੀ ਗੁਰਸ਼ਰਨ ਕੌਰ ਨਿਊਜ਼ੀਲੈਂਡ ਅਤੇ ਬੀਬੀ ਰਾਜਵੀਰ ਕੌਰ ਬਾਜ਼ੀਦਪੁਰ, ਮਾਸਟਰ ਮਨੋਜ ਕੁਮਾਰ ਕਰੀਮਪੁਰ, ਪ੍ਰਿੰਸੀਪਲ ਰਾਜਿੰਦਰ ਗਿੱਲ ਦੁਆਬਾ ਆਰੀਆ ਸਕੂਲ ਸ਼ਾਮਲ ਹਨ। ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸ਼ਨੀਵਾਰ ਨੂੰ ਸਥਾਨਕ ਰਾਹੋਂ ਰੋਡ ‘ਤੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁੰਚਣ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਹਜ਼ੂਰ ਸਾਹਿਬ ਲਈ ਜਥਾ ਰਵਾਨਾ ਅਗਲੀ ਖ਼ਬਰ ਪਿੰਡ ਨਿੱਘੀ ਵਿਖੇ ਬਾਬਾ ਵਿਸ਼ਵਕਰਮਾ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ
Ad Position 24