ਪਿੰਡ ਨਿੱਘੀ ਵਿਖੇ ਬਾਬਾ ਵਿਸ਼ਵਕਰਮਾ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ
ਕਾਠਗੜ੍ਹ, 26 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕੇ ਦੇ ਪਿੰਡ ਨਿੱਘੀ ਵਿਖੇ ਹਰ ਸਾਲ ਵਾਂਗ ਬਾਬਾ ਵਿਸ਼ਵਕਰਮਾ ਦੀ ਮੂਰਤੀ ਸਥਾਪਨਾ ਦਿਵਸ ਬਾਬਾ ਪਰਮਜੀਤ ਮੌਜੀ ਦੀ ਅਗਵਾਈ ’ਚ ਮਨਾਇਆ ਗਿਆ। ਇਸ ਸਬੰਧ ਵਿੱਚ ਵਿਧੀ ਵਿਧਾਨ ਨਾਲ ਪਹਿਲਾਂ ਬਾਬਾ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਫਿਰ ਬਾਬਾ ਪਰਮਜੀਤ ਮੌਜੀ ਤੇ ਕਾਬਲ ਸਿੰਘ ਚੇਚੀ ਵਲੋਂ ਝੰਡੇ ਦੀ ਰਸਮ ਨਿਭਾਈ ਗਈ।
ਕਾਠਗੜ੍ਹ, 26 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕੇ ਦੇ ਪਿੰਡ ਨਿੱਘੀ ਵਿਖੇ ਹਰ ਸਾਲ ਵਾਂਗ ਬਾਬਾ ਵਿਸ਼ਵਕਰਮਾ ਦੀ ਮੂਰਤੀ ਸਥਾਪਨਾ ਦਿਵਸ ਬਾਬਾ ਪਰਮਜੀਤ ਮੌਜੀ ਦੀ ਅਗਵਾਈ ’ਚ ਮਨਾਇਆ ਗਿਆ। ਇਸ ਸਬੰਧ ਵਿੱਚ ਵਿਧੀ ਵਿਧਾਨ ਨਾਲ ਪਹਿਲਾਂ ਬਾਬਾ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਫਿਰ ਬਾਬਾ ਪਰਮਜੀਤ ਮੌਜੀ ਤੇ ਕਾਬਲ ਸਿੰਘ ਚੇਚੀ ਵਲੋਂ ਝੰਡੇ ਦੀ ਰਸਮ ਨਿਭਾਈ ਗਈ। ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਹੋਏ ਪਿੰਡ ਦੀ ਬਜ਼ੁਰਗ ਸ਼੍ਰੀਮਤੀ ਕਮਲਾ ਰਾਣੀ, ਬਚਨ ਕੌਰ, ਵਿਦਿਆ ਰਾਣੀ ਤੇ ਪਿੰਡ ਦੇ ਬਜ਼ੁਰਗ ਬਾਬਾ ਰਾਮਪਾਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਮੰਦਰ ਦੇ ਲੰਗਰ ਹਾਲ ਵਾਸਤੇ ਦੋ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ’ਚ ਪ੍ਰਧਾਨ ਰਾਮ ਕੁਮਾਰ, ਲਾਡੀ ਭਗਤ, ਚਰਨਜੀਤ ਧੀਮਾਨ, ਕੈਸ਼ੀਅਰ ਪਵਨ ਪੰਮੀ, ਦੀਵਾਨ ਚੰਦ ਧੀਮਾਨ, ਗੁਰਨਾਮ ਧਿਮਾਨ, ਨਿੰਮੀ ਧਿਮਾਨ, ਨੰਬਰਦਾਰ ਸੰਦੀਪ ਚੇਚੀ, ਬਲਵੀਰ ਫੌਜੀ, ਠੇਕੇਦਾਰ ਪਵਨ ਕਾਲਾ, ਵਿਜੇ ਨਾਫਰੀ, ਬਲਦੇਵ ਬਿੰਦੀ, ਸਰਪੰਚ ਬਲਵੀਰ ਕੁਮਾਰ, ਰਾਮ ਦਾਸ, ਬਲਰਾਮ ਧੀਮਾਨ, ਡਾ. ਅਮਨ ਧੀਮਾਨ, ਸਰਵਣ ਭਗਤ, ਪ੍ਰਿੰਸ ਚੇਚੀ, ਸੁਰਿੰਦਰ ਪੰਚ, ਸੁਖਦੇਵ ਚੇਚੀ, ਕਮਲ ਸਿੰਘ, ਦੇਸਰਾਜ ਹਲਵਾਈ, ਰੂਪ ਲਾਲ ਰੀਟਾ. ਏ.ਐਸ.ਆਈ, ਸੁਭਾਸ਼ ਚੇਚੀ, ਕਾਲਾ ਤੇ ਧੀਮਾਨ, ਕਰਨ ਧਿਮਾਨ ਤੇ ਪਿੰਡ ਵਾਸੀ ਹਾਜ਼ਰ ਸਨ।