ਰੱਤੇਵਾਲ ’ਚ ਮੁਫ਼ਤ ਮੈਡੀਕਲ ਤੇ ਅੱਖਾਂ ਦਾ ਕੈਂਪ ਲਗਾਇਆ
ਰੱਤੇਵਾਲ, 22 ਨਵੰਬਰ (ਅਸ਼ੋਕ ਕੁਮਾਰ ਲੀਲ) - ਰਾਜਾ ਹਸਪਤਾਲ ਅਤੇ ਕੰਢੀ ਏਰੀਆ ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਰੱਤੇਵਾਲ, ਸ਼ਨੀ ਮੰਦਰ ’ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਵਿੰਗ ਕਮਾਂਡਰ ਦੌਲਤ ਰਾਮ ਨੇ ਕੀਤਾ।
ਰੱਤੇਵਾਲ, 22 ਨਵੰਬਰ (ਅਸ਼ੋਕ ਕੁਮਾਰ ਲੀਲ) - ਰਾਜਾ ਹਸਪਤਾਲ ਅਤੇ ਕੰਢੀ ਏਰੀਆ ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਰੱਤੇਵਾਲ, ਸ਼ਨੀ ਮੰਦਰ ’ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਵਿੰਗ ਕਮਾਂਡਰ ਦੌਲਤ ਰਾਮ ਨੇ ਕੀਤਾ। ਇਸ ਮੈਗਾ ਕੈਂਪ ਵਿੱਚ ਰਾਜਾ ਹਸਪਤਾਲ ਨਵਾਂਸ਼ਹਿਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪਹੁੰਚ ਕੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਰੋਗਾਂ, ਟੁੱਟੀਆਂ ਹੱਡੀਆਂ ਅਤੇ ਜਨਰਲ ਰੋਗਾਂ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੈਡੀਕਲ ਕੈਂਪ ਵਿੱਚ ਈ. ਸੀ. ਜੀ, ਬਲੱਡ ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਗਏ ਅਤੇ ਮੁਫ਼ਤ ਦਵਾਈਆ ਦਿੱਤੀਆਂ ਗਈਆਂ। ਅੱਖਾਂ ਦੀ ਜਾਂਚ ਸੁਰਿੰਦਰ ਕੁਮਾਰ ਵਲੋਂ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਐਕਸ ਸਰਵਿਸਮੈਨ ਕਮੇਟੀ ਵੱਲੋਂ ਐਨਕਾਂ ਵੀ ਮੁਫ਼ਤ ਵੰਡੀਆਂ ਗਈਆਂ। ਰਾਜਾ ਹਸਪਤਾਲ ਦੇ ਮਾਹਿਰ ਡਾ. ਹੈਨਫ ਭੱਟ, ਡਾ. ਜੋਰਾਵਰ ਸਿੰਘ ਸੈਣੀ ਅਤੇ ਡਾ. ਅਰਜਨ ਸਹਿਗਲ ਵੱਲੋਂ ਇਸ ਕੈਂਪ ਵਿੱਚ ਜਾਂਚ ਕਰਕੇ ਸੇਵਾ ਨਿਭਾਈ ਗਈ ਉਹਨਾਂ ਨਾਲ ਕਮਲਜੀਤ ਸਿੰਘ, ਨੇਹਾ, ਪਲਵੀ, ਰਵੀ, ਜਸਪ੍ਰੀਤ ਸਿੰਘ ਨੇ ਵੀ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਸੇਵਾ ਨਿਭਾਈ। ਇਸ ਮੌਕੇ ’ਤੇ ਪ੍ਰਧਾਨ ਵਿੰਗ ਕਮਾਂਡਰ ਦੌਲਤ ਰਾਮ, ਬਲਰਾਮ ਦਾਸ, ਰਾਮਪਾਲ, ਅਮਰਨਾਥ ਬਾਂਠ, ਬ੍ਰਹਮ ਚੰਦ ਬੇਹਰੜੀ, ਮਹਿੰਦਰ ਪਾਲ ਸੈਕਟਰੀ, ਕਪੂਰ ਚੰਦ, ਸੁਭਾਸ਼ ਚੰਦਰ, ਪਰਮਜੀਤ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਮੌਕੇ ਤੇ ਹਾਜ਼ਰ ਰਹੇ।