15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਡੀ. ਐਸ. ਪੀ. ਕਰਨੈਲ ਸਿੰਘ ਦਾ ਕੀਤਾ ਸਨਮਾਨ

ਨਵਾਂਸ਼ਹਿਰ/ਉਸਮਾਨਪੁਰ, 15 ਨਵੰਬਰ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)- ਬੀਤੇ ਦਿਨੀ ਪਦ-ਉਨੱਤ ਹੋ ਕੇ ਡੀ. ਐਸ.

Ad Position 21
No active advertisement
ਅਜੀਤ ਡੈਸਕ 16-11-2026
ਨਵਾਂਸ਼ਹਿਰ/ਉਸਮਾਨਪੁਰ, 15 ਨਵੰਬਰ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)- ਬੀਤੇ ਦਿਨੀ ਪਦ-ਉਨੱਤ ਹੋ ਕੇ ਡੀ.ਐਸ.ਪੀ. ਬਣੇ ਕਰਨੈਲ ਸਿੰਘ ਸ਼ਾਹਪੁਰ ਪੱਟੀ ਦਾ ਪਤਵੰਤਿਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਸ਼ਾਹਪੁਰ ਪੱਟੀ ਸਮੇਤ ਨਵਾਂਸ਼ਹਿਰ ਵਿਖੇ ਪੁਕਾਰ ਫਾਊਂਡੇਸ਼ਨ ਵਲੋਂ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਹਰਜੀਤ ਕੌਰ, ਪੰਚ ਕੁਲਵੀਰ ਸਿੰਘ, ਤਾਰਾ ਸਿੰਘ ਫੌਜੀ, ਏ.ਐਸ.ਆਈ ਅਵਤਾਰ ਸਿੰਘ, ਪੁਕਾਰ ਫਾਊਂਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ ਆਦਿ ਨੇ ਕਿਹਾ ਕਿ ਕਰਨੈਲ ਸਿੰਘ ਅੱਜ ਆਪਣੇ ਪਿਤਾ ਤਰਸੇਮ ਸਿੰਘ ਫੌਜੀ ਅਤੇ ਮਾਤਾ ਸੱਤਿਆ ਕੌਰ, ਪਰਿਵਾਰਕ ਮੈਂਬਰਾਂ ਸ਼ਿੰਗਾਰਾ ਸਿੰਘ, ਏ.ਐਸ.ਆਈ ਅਵਤਾਰ ਸਿੰਘ ਅਤੇ ਗੁਰਮੀਤ ਸਿੰਘ (ਸਾਰੇ ਭਰਾਵਾਂ) ਦੀ ਬਦੌਲਤ ਇਸ ਮੁਕਾਮ ‘ਤੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹਾ ਸਭਸ ਨਗਰ ਪੂਰੇ ਇਲਾਕੇ ਅਤੇ ਪਿੰਡ ਸ਼ਾਹਪੁਰ ਪੱਟੀ ਲਈ ਮਾਣ ਵਾਲੀ ਗੱਲ ਹੈ ਕਿ ਉਹ ਆਪਣੀ ਮਿਹਨਤ, ਇਮਾਨਦਾਰੀ ਅਤੇ ਡਿਊਟੀ ਪ੍ਰਤੀ ਹਮੇਸ਼ਾ ਸਮਰਪਣ ਦੀ ਭਾਵਨਾ ਸਖ਼ਤ ਮਿਹਨਤ ਨਾਲ ਇਸ ਮੁਕਾਮ ‘ਤੇ ਪੁੱਜੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਜੱਦੀ ਪਿੰਡ ਸ਼ਾਹਪੁਰ ਪੱਟੀ ਵਿਖੇ ਪੁੱਜਣ ‘ਤੇ ਹਾਰ ਪਾ ਕਰ ਨਿੱਘੀ ਜੀ ਆਇਆਂ ਆਖਿਆ ਗਿਆ। ਇਸ ਮੌਕੇ ਕਰਨੈਲ ਸਿੰਘ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਗੇ ਵੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਮੌਕੇ ਪੁਕਾਰ ਫਾਊਂਡੇਸ਼ਨ ਵਲੋਂ ਉਨ੍ਹਾਂ ਦਾ ਅਤੇ ਉਨ੍ਹਾ ਦੀ ਧਰਮਪਤਨੀ ਗੁਰਵਿੰਦਰ ਕੌਰ ਦਾ ਦੁਸ਼ਾਲਾ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਪਿੰਡ ਸਾਹਪੁਰ ਪੱਟੀ ਦੇ ਪਤਵੰਤਿਆਂ ਵਲੋਂ ਵੀ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਵਾਸਦੇਵ ਪ੍ਰਦੇਸੀ, ਜਗਤਾਰ ਸਿੰਘ ਮਹਿੰਦੀਪੁਰ, ਹਰਭਜਨ ਸਿੰਘ ਉਸਮਾਨਪੁਰ, ਜਤਿੰਦਰ ਸਿੰਘ ਭੰਗੂ, ਭੁਪਿੰਦਰ ਸਿੰਘ, ਜੀਵਨ ਸਿੰਘ ਸੇਵਾਮੁਕਤ ਇੰਸਪੈਕਟਰ, ਬਾਰੂ ਰਾਮ, ਚਮਨ ਸਿੰਘ, ਦੇਵ ਰਾਜ ਸੇਵਾ ਮੁਕਤ ਹੈੱਡ ਟੀਚਰ, ਰਮਨ ਕੁਮਾਰ, ਸੁਰਿੰਦਰ ਸਿੰਘ ਰਾਹੋਂ, ਕੁਲਵਿੰਦਰ ਸਿੰਘ ਰਾਣੇਵਾਲ, ਅਜੀਤ ਸਿੰਘ ਸਾਬਕਾ ਸਰਪੰਚ, ਸਚਿਨ ਕੁਮਾਰ ਰਾਜੂ, ਸੁਖਜਿੰਦਰ ਸੁੱਖਾ, ਮੇਜਰ ਰਾਮ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਮੇਜ ਕੌਰ ਦਾ ਹੋਇਆ ਸਸਕਾਰ ਅਗਲੀ ਖ਼ਬਰ ਲਾਜਵਾਬ ਰਿਹਾ ਐੱਸ. ਬੀ. ਐੱਸ. ਮਾਡਲ ਹਾਈ ਸਕੂਲ ਸਦਰਪੁਰ ਦਾ ਸਾਲਾਨਾ ਸਮਾਗਮ ‘ਜਸ਼ਨ-ਏ-ਤਾਲੀਮ’
Ad Position 24