ਦੀਵਾਲੀ, ਵਿਸ਼ਵਕਰਮਾ ਅਤੇ ਬੰਦੀ ਛੋੜ ਇਤਿਹਾਸਕ ਦਿਹਾੜੇ ਹਨ-ਡਾ. ਬਿੱਟੂ
ਬਹਿਰਾਮ, 7 ਨਵੰਬਰ (ਨਛੱਤਰ ਸਿੰਘ ਬਹਿਰਾਮ)-ਦੀਵਾਲੀ, ਵਿਸ਼ਵਕਰਮਾ ਅਤੇ ਬੰਦੀ ਛੋੜ ਦਿਵਸ ਇਤਿਹਾਸਿਕ ਦਿਹਾੜੇ ਹਨ। ਇਹ ਦਿਹਾੜੇ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ।
ਬਹਿਰਾਮ, 7 ਨਵੰਬਰ (ਨਛੱਤਰ ਸਿੰਘ ਬਹਿਰਾਮ)-ਦੀਵਾਲੀ, ਵਿਸ਼ਵਕਰਮਾ ਅਤੇ ਬੰਦੀ ਛੋੜ ਦਿਵਸ ਇਤਿਹਾਸਿਕ ਦਿਹਾੜੇ ਹਨ। ਇਹ ਦਿਹਾੜੇ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨੇ ਆਖੇ ਉਪਰੰਤ ਉਨ੍ਹਾਂ ਉਕਤ ਦਿਹਾੜਿਆਂ ਦੀਆਂ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਬੰਦੀ ਛੋੜ ਦਿਹਾੜੇ ਦਾ ਜਿਕਰ ਕਰਦਿਆਂ ਕਿਹਾ ਬੰਦੀ ਛੋੜ ਦਿਵਸ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਜ਼ਾਦੀ ਅਤੇ 52 ਰਾਜਿਆਂ ਦੀ ਮੁਕਤੀ ਨੂੰ ਯਾਦ ਕਰਵਾਉਂਦਾ ਹੈ, ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜ਼ੁਲਮ ਉੱਤੇ ਸੱਚ ਦੀ ਜਿੱਤ ਜ਼ਰੂਰ ਹੁੰਦੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਥੇ. ਸਤਨਾਮ ਸਿੰਘ ਲਾਦੀਆਂ, ਜਥੇ. ਸੁਖਦੇਵ ਸਿੰਘ ਮੇਹਲੀਆਣਾ, ਧਰਮਿੰਦਰ ਸਿੰਘ ਸਰਕਲ ਪ੍ਰਧਾਨ ਮੇਹਲੀ, ਗੁਰਿੰਦਰ ਸਿੰਘ ਸਰਕਲ ਪ੍ਰਧਾਨ ਬਹਿਰਾਮ, ਮਨਜਿੰਦਰ ਸਿੰਘ ਕਟਾਰੀਆਂ ਕੌਮੀ ਮੀਤ ਪ੍ਰਧਾਨ ਐਸ.ਸੀ ਵਿੰਗ ਆਦਿ ਹਾਜਰ ਸਨ।