ਸ਼ਿਵ ਪਬਲਿਕ ਸਕੂਲ ਬਹਿਰਾਮ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ
ਬਹਿਰਾਮ, 7 ਨਵੰਬਰ (ਨਛੱਤਰ ਸਿੰਘ ਬਹਿਰਾਮ) - ਇਲਾਕੇ ਦੇ ਨਾਮਵਰ ਸ਼ਿਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਵਿਖੇ ਸਕੂਲ ਸਟਾਫ ਅਤੇ ਬੱਚਿਆਂ ਵਲੋਂ ਰਲ ਕੇ ਦੀਵਾਲੀ, ਵਿਸ਼ਵਕਰਮਾ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ। ਉਪਰੰਤ ਪਿੰ੍ਰਸੀਪਲ ਵਿਕਰਾਂਤ ਠਾਕੁਰ ਵਲੋਂ ਉਕਤ ਦਿਹਾੜਿਆਂ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ।
ਬਹਿਰਾਮ, 7 ਨਵੰਬਰ (ਨਛੱਤਰ ਸਿੰਘ ਬਹਿਰਾਮ) - ਇਲਾਕੇ ਦੇ ਨਾਮਵਰ ਸ਼ਿਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਵਿਖੇ ਸਕੂਲ ਸਟਾਫ ਅਤੇ ਬੱਚਿਆਂ ਵਲੋਂ ਰਲ ਕੇ ਦੀਵਾਲੀ, ਵਿਸ਼ਵਕਰਮਾ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ। ਉਪਰੰਤ ਪਿੰ੍ਰਸੀਪਲ ਵਿਕਰਾਂਤ ਠਾਕੁਰ ਵਲੋਂ ਉਕਤ ਦਿਹਾੜਿਆਂ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਗਿਆਨ ਦੇ ਪ੍ਰਕਾਸ਼ ਦੀ ਅਗਿਆਨਤਾ ਦੇ ਹਨੇਰੇ ਉੱਤੇ ਜਿੱਤ ਦਾ ਪ੍ਰਤੀਕ ਹੈ। ਜਿਸ ਤਰ੍ਹਾਂ ਦੀਵੇ ਦੀ ਜੋਤ ਸੰਸਾਰ ਨੂੰ ਰੌਸ਼ਨ ਕਰਦੀ ਹੈ, ਉਸੇ ਤਰ੍ਹਾਂ ਅਸੀਂ ਅਰਦਾਸ ਕਰਦੇ ਹਾਂ ਕਿ ਸਿੱਖਿਆ ਦੀ ਰੌਸ਼ਨੀ ਸਾਡੇ ਵਿਦਿਆਰਥੀਆਂ ਅਤੇ ਸਮਾਜ ਦੇ ਹਰ ਕੋਨੇ ਵਿੱਚ ਫੈਲੇ। ਅਸੀਂ ਇਸ ਰੌਸ਼ਨੀ ਨੂੰ ਸੱਚਾਈ, ਦਇਆ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਨੀਂਹ ਉੱਤੇ ਸਥਾਪਿਤ ਕਰੀਏ। ਬੰਦੀ ਛੋੜ ਦਿਵਸ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਜ਼ਾਦੀ ਅਤੇ 52 ਰਾਜਿਆਂ ਦੀ ਮੁਕਤੀ ਨੂੰ ਯਾਦ ਕਰਵਾਉਂਦਾ ਹੈ, ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜ਼ੁਲਮ ਉੱਤੇ ਸੱਚ ਦੀ ਜਿੱਤ ਜ਼ਰੂਰ ਹੁੰਦੀ ਹੈ। ਸਾਨੂੰ ਐਹੋ ਜਿਹੇ ਦਿਹਾੜੇ ਉਮੀਦ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨਾਲ ਮਨਾਉਣੇ ਚਾਹੀਦੇ ਹਨ। ਹਰੇਕ ਘਰ ਵਿੱਚ ਖੁਸ਼ਹਾਲੀ ਅਤੇ ਸੁਖ-ਸ਼ਾਂਤੀ ਦਾ ਸਦੀਵੀ ਨਿਵਾਸ ਹੋਵੇ। ਬੱਚਿਆਂ ਵਲੋਂ ਬਹੁਤ ਵਧੀਆ ਤਰੀਕੇ ਨਾਲ ਕਲਾਸ ਰੂਮ ਸਜਾਏ ਗਏ ਸਨ। ਇਸ ਮੌਕੇ ਪਿੰ੍ਰਸੀਪਲ ਵਿਕਰਾਂਤ ਠਾਕੁਰ, ਸਕੂਲ ਚੇਅਰਪਰਸਨ ਮੈਡਮ ਕਮਲੇਸ਼ ਕੁਮਾਰੀ, ਕੁਲਵਿੰਦਰ ਕੌਰ, ਮੋਨਿਕਾ ਰਾਣੀ, ਪ੍ਰਿੰਕਾ, ਅਸ਼ਮੀਨ, ਅਰੁਣਦੀਪ ਕੌਰ, ਲਵਲੀਨ, ਦੀਪਕਾ ਅਤੇ ਸਮੂਹ ਸਟਾਫ ਹਾਜਰ ਸੀ।