08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵਿਸ਼ਾਲ ਛਿੰਝ ਮੇਲੇ ’ਤੇ ਵਿਸ਼ੇਸ਼-ਸ਼ਰਧਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ - ਸਿੱਧ ਪੁਰਸ਼ ਬਾਬਾ ਬਲਰਾਜ

ਬਲਾਚੌਰ- ਸਿੱਧ ਪੁਰਸ਼ ਬਾਬਾ ਬਲਰਾਜ ਜਿਨ੍ਹਾਂ ਦੀ ਪਵਿੱਤਰ ਯਾਦ ’ਚ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬਲਾਚੌਰ ਦੇ ਮੁੱਖ ਚੌਕ ਵਿਖੇ ਵਿਸ਼ਾਲ ਮੰਦਰ ਸ਼ੁਸ਼ੋਭਿਤ ਹੈ। ਬਜ਼ਰਗਾਂ ਅਨੁਸਾਰ ਬਾਬਾ ਬਲਰਾਜ ਦੇ ਪੂਰਵਜਾਂ ਨੇ ਬਲਾਚੌਰ ਦੀ ਨੀਂਹ ਰੱਖੀ ਸੀ।

Ad Position 21
No active advertisement
ਸਿੱਧ ਪੁਰਸ਼ ਬਾਬਾ ਬਲਰਾਜ ਅਤੇ ਮੰਦਰ ਬਾਬਾ ਬਲਰਾਜ ਮੁੱਖ ਚੌਕ ਬਲਾਚੌਰ। 08-11-2026
ਬਲਾਚੌਰ- ਸਿੱਧ ਪੁਰਸ਼ ਬਾਬਾ ਬਲਰਾਜ ਜਿਨ੍ਹਾਂ ਦੀ ਪਵਿੱਤਰ ਯਾਦ ’ਚ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬਲਾਚੌਰ ਦੇ ਮੁੱਖ ਚੌਕ ਵਿਖੇ ਵਿਸ਼ਾਲ ਮੰਦਰ ਸ਼ੁਸ਼ੋਭਿਤ ਹੈ। ਬਜ਼ਰਗਾਂ ਅਨੁਸਾਰ ਬਾਬਾ ਬਲਰਾਜ ਦੇ ਪੂਰਵਜਾਂ ਨੇ ਬਲਾਚੌਰ ਦੀ ਨੀਂਹ ਰੱਖੀ ਸੀ। ਬਾਬਾ ਬਲਰਾਜ ਦਾ ਬਚਪਨ ਦਾ ਨਾਂਅ ਰਾਏਦੇਵ ਸੀ, ਬਾਬਾ ਜੀ ਦੇ ਵੱਡੇ ਵਡੇਰਿਆਂ ’ਚੋਂ ਰਾਏ ਫੂਲ ਚੰਦ ਜੀ ਸਨ, ਆਪਣੇ ਪਰਿਵਾਰ (ਕਬੀਲੇ) ਨਾਲ 1496 ਭਾਵ 1553 ਸੰਮਤ ਵਿੱਚ ਰਾਜਸਥਾਨ ਦੇ ਖਡੇਂਲਾਂ ਜ਼ਿਲ੍ਹਾ ਸੀਕਰ ਤੋਂ ਆ ਕੇ ਭੱਦੀ (ਭੱਦਰਾਪੁਰੀ ਰਿਆਸਤ) ਜਿਹੜਾ ਕਿ ਬਲਾਚੌਰ ਤੋਂ 10 ਕਿਲੋਮੀਟਰ ਦੂਰ ਚੜ੍ਹਦੇ ਵਾਲੇ ਪਾਸੇ ਸਥਿਤ ਹੈ, ਵਿਖੇ ਆ ਕੇ ਵਸ ਗਏ, ਪ੍ਰੰਤੂ ਜੰਗਲੀ ਤੇ ਪਹਾੜੀ ਇਲਾਕਾ ਹੋਣ ਕਾਰਨ ਪਾਣੀ ਦੀ ਕਾਫੀ ਘਾਟ ਨੂੰ ਦੇਖਦੇ ਹੋਏ ਆਪ ਜੀ ਦਾ ਪਰਿਵਾਰ ਭੱਦਰਾਪੁਰੀ (ਭੱਦੀ) ਦੇ ਲਹਿੰਦੇ ਪਾਸੇ ਆ ਵਸੇ ਜਿਸ ਨੂੰ ਬਲਾਚੌਰ ਆਖਿਆ ਜਾਂਦਾ ਹੈ, ਆਪ ਜੀ ਦੇ ਵੱਡੇ ਵਡੇਰਿਆਂ ਨਾਲ ਹੀ ਸਹਿਜਪਾਲ ਗੋਤਰ ਨਾਲ ਦੇ ਬ੍ਰਹਮਣ ਵੀ ਆ ਵਸੇ, ਜਿਹੜੇ ਰਾਏ ਫੂਲ ਚੰਦ ਦੇ ਪਰਿਵਾਰ ਦੇ ਕੁੱਲ ਪੁਰੋਹਤ ਸਨ । ਆਪ ਜੀ ਦੇ ਪਰਿਵਾਰ ਨੂੰ ਰਾਏ ਦਾ ਖਿਤਾਬ ਪ੍ਰਾਪਤ ਸੀ। ਗੂੜਤੀ ਵਿੱਚ ਹੀ ਧਾਰਮਿਕ ਰੰਗ ਵਿੱਚ ਰੰਗੇ ਹੋਏ ਰਾਏ ਦੇਵ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦੇ, ਭਲਵਾਨੀ ਦਾ ਸ਼ੌਂਕ ਹੋਣ ਕਾਰਨ ਆਪ ਜੀ ਦਾ ਸਰੀਰ ਸਡੌਲ ਹੋਣ ਕਾਰਨ ਆਪ ਜੀ ਨੂੰ ਪਹਿਲਾਂ ਬਲ ਰਾਜ ਨਾਂਅ ਨਾਲ ਪੁਕਾਰਿਆ ਜਾਂਦਾ ਸੀ ਅਤੇ ਬਾਅਦ ਵਿੱਚ ਬਾਬਾ ਬਲਰਾਜ ਜੀ ਦੇ ਨਾਮ ਨਾਲ ਸਤਿਕਾਰ ਦਿੱਤਾ ਜਾਣ ਲੱਗ ਪਿਆ। ਬਾਬਾ ਬਲਰਾਜ ਜੀ ਸਰਬਸਾਂਝੀ ਵਾਲਤਾ ਦਾ ਪੈਗਾਮ ਦਿੰਦੇ ਸਨ। ਆਖਦੇ ਹਨ ਕਿ ਦੀਵਾਲੀ ਤੋਂ ਦੂਸਰੇ ਦਿਨ ਬਲਾਚੌਰ ਵਿਖੇ ਬਾਬਾ ਬਲਰਾਜ ਜੀ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਬਲਾਚੌਰ ਦੇ ਮੁੱਖ ਚੌਂਕ ਨੇੜੇ ਸਥਾਪਿਤ ਬਾਬਾ ਬਲਰਾਜ ਮੰਦਰ ਵਿਖੇ ਬਾਬਾ ਬਲਰਾਜ ਦੀ ਦੀ ਵਿਸ਼ਾਲ ਮੂਰਤੀ ਸ਼ੁਸ਼ੋਭਿਤ ਹੈ, ਮੰਦਰ ਕੰਪਲੈਕਸ ਵਿਖੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸ਼ੁਸ਼ੋਭਿਤ ਹਨ, ਜਿਥੇ ਸੰਗਤਾਂ ਹਰ ਰੋਜ਼ ਨਤਮਸਤਕ ਹੁੰਦੀਆਂ ਹਨ, ਪਰ ਹਰ ਵੀਰਵਾਰ ਨੂੰ ਬਾਬਾ ਬਲਰਾਜ ਜੀ ਦੀ ਮੂਰਤੀ ਅੱਗੇ ਦੀਵੇ ਜਲਾ ਕੇ ਸਿਜਦਾ ਕਰਦੇ ਹਨ ਅਤੇ ਹਰ ਸਾਲ ਦੀਵਾਲੀ ਤੋਂ ਦੂਜੇ ਦਿਨ ਬਾਬਾ ਬਲਰਾਜ ਜੀ ਯਾਦ ਨੂੰ ਸਮਰਪਿਤ ਕੌਮੀ ਪੱਧਰ ਦੇ ਵਿਸ਼ਾਲ ਛਿੰਝ ਮੇਲੇ ਦੇ ਦੰਗਲ ਵਿੱਚ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੋਂ ਜਿੱਥੇ ਨਾਮੀ ਗਰਾਮੀ ਪਹਿਲਵਾਨ ਆਉਂਦੇ ਹਨ, ਉਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਵਾਰ ਬਾਬਾ ਬਲਰਾਜ ਮੰਦਰ ਕਮੇਟੀ ਦੀ ਦੇਖ ਰੇਖ ਹੇਠ ਦੀਵਾਲੀ ਤੋਂ ਅਗਲੇ ਦਿਨ 9 ਨਵੰਬਰ ਨੂੰ ਬਾਬਾ ਜੀ ਦੀ ਯਾਦ ਵਿੱਚ ਵਿਸ਼ਾਲ ਛਿੰਟ ਮੇਲਾ ਲੱਗ ਰਿਹਾ ਹੈ। - ਦੀਦਾਰ ਸਿੰਘ ਬਲਾਚੌਰੀਆ
Ad Position 22
No active advertisement
ਪਿਛਲੀ ਖ਼ਬਰ ਸਕੂਲੀ ਬੱਚਿਆਂ ਨੇ ਗ੍ਰੀਨ ਦੀਵਾਲੀ ਮਨਾਈ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ ਵਿਖੇ ਮਨਾਈ ਹਰੀ ਦੀਵਾਲੀ
Ad Position 24