ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ-ਵੈਦ ਸੂਰਾਪੁਰੀਆ
ਨਵਾਂਸ਼ਹਿਰ, 7 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਸ਼ਿਲਪਕਲਾ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਦੇ ਪਾਵਨ ਦਿਹਾੜੇ ਦੀਆਂ ਵਾਤਾਵਰਣ ਪ੍ਰੇਮੀ ਵੈਦ ਲਖਵਿੰਦਰ ਸਿੰਘ ਸੂਰਾਪੁਰੀਆ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਆਓ ਸਾਰੇ ਰਲ ਕੇ ਗ੍ਰੀਨ ਦੀਵਾਲੀ ਮਨਾਈਏ ਤਾਂ ਜੋ ਦਿਨੋ ਦਿਨ ਹੁੰਦੇ ਜਾ ਰਹੇ ਗੰਧਲੇ ਵਾਤਾਵਰਣ ਨੂੰ ਦੁਬਾਰਾ ਹਰਾ ਭਰਿਆ ਬਣਾ ਸਕੀਏ।
ਅਜੀਤ ਡੈਸਕ
08-11-2026