ਅਮਰਦੀਪ ਕਾਲਜ ’ਚ ਦੀਵਾਲੀ ਮੇਲਾ ਮਨਾਇਆ
ਮੁਕੰਦਪੁਰ, 7 ਨਵੰਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦੇ ਕਾੱਮਰਸ ਅਤੇ ਬਿਜਨੈੱਸ ਮੈਨੇਜਮੈਂਟ ਵਿਭਾਗ ਵਲੋਂ ਦੀਵਾਲੀ ਮੇਲਾ ਮਨਾਇਆ ਗਿਆ। ਇਸ ਮੌਕੇ ਐੱਮ.
ਮੁਕੰਦਪੁਰ, 7 ਨਵੰਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦੇ ਕਾੱਮਰਸ ਅਤੇ ਬਿਜਨੈੱਸ ਮੈਨੇਜਮੈਂਟ ਵਿਭਾਗ ਵਲੋਂ ਦੀਵਾਲੀ ਮੇਲਾ ਮਨਾਇਆ ਗਿਆ। ਇਸ ਮੌਕੇ ਐੱਮ.ਬੀ.ਏ, ਐੱਮ.ਕਾਮ ਅਤੇ ਬੀ.ਕਾਮ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਲਗਾਏ ਗਏ। ਜਿਸ ਵਿੱਚ ਵਿਦਿਆਰਥੀਆਂ ਵਲੋਂ ਆਪ ਤਿਆਰ ਕਰਕੇ ਸੈਂਡਵਿਚ, ਕੁਲਚੇ, ਕੁਰਕੁਰੇ-ਚਾਟ, ਫਰੂਟ ਕਸਟਰਡ, ਮੋਜੀਟੋ, ਸਮੋਸੇ, ਭੇਲ-ਪੂਰੀ, ਓਰੀਓ-ਬਾਲ ਅਤੇ ਹੋਰ ਕਈ ਤਰ੍ਹਾਂ ਦੇ ਸਨੈਕ ਵੇਚ ਕੇ ਉੱਦਮੀ ਹੁਨਰ ਦਾ ਪ੍ਰਦਰਸ਼ਨ ਕੀਤਾ। ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਵਿਦਿਆਰਥਣਾਂ ਵਲੋਂ ਜ਼ਿਊਲਰੀ, ਕਾਸਮੈਟਿਕ, ਦੀਵੇ, ਕਰੋਸ਼ੀਏ ਦੇ ਹੱਥੀਂ ਬਣਾਏ ਸਮਾਨ ਦੇ ਸਟਾਲ ਵੀ ਲਗਾਏ ਗਏ। ਇਸ ਮੌਕੇ ’ਤੇ ਮੁੱਖ ਮਹਿਮਾਨ ਸ਼੍ਰੀਮਤੀ ਕਸ਼ਮੀਰ ਕੌਰ ਸੰਘੇੜਾ ਅਤੇ ਡਾ. ਜੁਗਜੀਤ ਸਿੰਘ ਸੰਘੇੜਾ ਯੂ.ਕੇ ਨੇ ਵੱਖ-ਵੱਖ ਸਟਾਲਾਂ ਤੋਂ ਖਰੀਦਦਾਰੀ ਕੀਤੀ ਅਤੇ ਵਿਦਿਆਰਥੀਆਂ ਦੇ ਹੁਨਰ ਦੀ ਪ੍ਰਸ਼ੰਸਾ ਕੀਤੀ। ਵਿਦਿਆਰਥਣਾਂ ਵਲੋਂ ਗਰੀਨ ਦੀਵਾਲੀ ਨੂੰ ਦਰਸਾਉਂਦੀ ਰੰਗੋਲੀ ਬਣਾਈ ਗਈ ਅਤੇ ਵਿਭਾਗ ਦੀ ਸਜਾਵਟ ਕੀਤੀ ਗਈ। ਇਸ ਮੌਕੇ ’ਤੇ ਪੀ.ਟੀ.ਏ ਚੇਅਰਮੈਨ ਸ. ਗੁਰਚਰਨ ਸਿੰਘ ਸ਼ੇਰਗਿੱਲ ਅਤੇ ਵਾਈਸ-ਚੇਅਰਮੈਨ ਸ. ਸੁਰਿੰਦਰ ਸਿੰਘ ਢੀਂਡਸਾ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਅੰਤ ਵਿੱਚ ਪ੍ਰਿੰਸੀਪਲ ਸ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁੱਭ-ਇੱਛਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਲਈ ਕਿਹਾ। ਇਸ ਪ੍ਰੋਗਰਾਮ ਦਾ ਪ੍ਰਬੰਧ ਡਾ. ਕਰਮਜੀਤ ਕੌਰ ਮੁਖੀ ਵਿਭਾਗ, ਡਾ. ਮੇਘਨਾ ਅਗਰਵਾਲ, ਹਰਦੀਪ ਕੌਰ, ਦੀਪਤੀ ਲਾਖਾ ਅਤੇ ਅਮਨਦੀਪ ਕੌਰ ਨੇ ਕੀਤਾ।