ਨੈਣਾਂ ਦੇਵੀ ਤੋਂ ਆਈ ਪਵਿੱਤਰ ਜੋਤ ਦੇ ਦਰਸ਼ਨਾਂ ਲਈ ਉੱਮੜਿਆ ਸ਼ਰਧਾ ਦਾ ਸੈਲਾਬ
ਕਾਠਗੜ੍ਹ, 29 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲਮਾਜਰਾ ਵਿਚ ਦੂਸਰਾ ਮਾਂ ਭਗਵਤੀ ਜਾਗਰਣ ਸ਼ਰਧਾ-ਭਾਵਨਾ ਤੇ ਧੂਮਧਾਮ ਨਾਲ ਕਰਵਾਇਆ। ਜਾਗਰਣ ਵਾਲੇ ਦਿਨ ਸਾਰਾ ਪਿੰਡ ਮਾਤਾ ਰਾਣੀ ਦੀ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।
ਪ
ਪਿੰਡ ਰੈਲਮਾਜਰਾ ਵਿਖੇ ਹੋਏ ਜਾਗਰਣ ਦੇ ਵੱਖ- ਵੱਖ ਦ੍ਰਿਸ਼। ਤਸਵੀਰਾਂ : ਕਲੇਰ
30-10-2026
ਕਾਠਗੜ੍ਹ, 29 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲਮਾਜਰਾ ਵਿਚ ਦੂਸਰਾ ਮਾਂ ਭਗਵਤੀ ਜਾਗਰਣ ਸ਼ਰਧਾ-ਭਾਵਨਾ ਤੇ ਧੂਮਧਾਮ ਨਾਲ ਕਰਵਾਇਆ। ਜਾਗਰਣ ਵਾਲੇ ਦਿਨ ਸਾਰਾ ਪਿੰਡ ਮਾਤਾ ਰਾਣੀ ਦੀ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਸਵੇਰ ਤੋਂ ਹੀ ਪਿੰਡ ਵਿਚ ਚਹਿਲ-ਪਹਿਲ ਸ਼ੁਰੂ ਹੋ ਗਈ ਸੀ ਅਤੇ ਦੂਰ-ਦੁਰਾਡੇ ਤੋਂ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਮਾਤਾ ਰਾਣੀ ਦੀ ਪਵਿੱਤਰ ਜੋਤ ਸ੍ਰੀ ਸ਼ਕਤੀ ਪੀਠ ਨੈਣਾਂ ਦੇਵੀ ਦਰਬਾਰ ਤੋਂ ਲਿਆਂਦੀ ਗਈ। ਜੋਤ ਦੇ ਪਿੰਡ ਪਹੁੰਚਦਿਆਂ ਹੀ ਮਾਹੌਲ ਭਗਤੀ ਮਈ ਹੋ ਗਿਆ। ਜੋਤ ਦਾ ਸਵਾਗਤ ਬੈਂਡ-ਵਾਜਿਆਂ ਨਾਲ ਕੀਤਾ ਅਤੇ ਜੋਤ ਨੂੰ ਪੂਰੇ ਪਿੰਡ ਵਿਚ ਘੁੰਮਾਇਆ। ਉਪਰੰਤ ਜੋਤ ਨੂੰ ਜਾਗਰਣ ਪੰਡਾਲ ਵਿਚ ਸੁਸ਼ੋਭਿਤ ਕੀਤਾ ਗਿਆ। ਵਿਧੀਪੂਰਵਕ ਮੰਤਰ ਉਚਾਰਨ ਤੋਂ ਬਾਅਦ ਜਾਗਰਣ ਦੀ ਸ਼ੁਰੂਆਤ ਕੀਤੀ ਗਈ। ਮਾਤਾ ਰਾਣੀ ਦਾ ਸੁੰਦਰ ਭਵਨ ਵੇਖਣਯੋਗ ਸੀ, ਜਿਸ ਨੂੰ ਰੰਗ-ਬਿਰੰਗੀਆਂ ਲਾਈਟਾਂ ਤੇ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਸੀ। ਜਾਗਰਣ ਦੀ ਸ਼ੁਰੂਆਤ ਵਿਚ ਗਾਇਕ ਸ਼ੌਕੀ ਰੋਪੜ ਵਾਲਾ ਐਂਡ ਪਾਰਟੀ ਨੇ ਮਹਾਂਮਾਈ ਦੀਆਂ ਹਿੱਟ ਭੇਟਾਂ ਗਾ ਕੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਠੀਕ ਰਾਤ 1 ਵਜੇ ਤੋਂ ਪੰਜਾਬ ਦੀ ਮਸ਼ਹੂਰ ਭੇਟ ਗਾਇਕਾ ਜੋੜੀ ਧੀਮਾਨ ਸਿਸਟਰਜ਼ ਨੇ ਸਟੇਜ ਸੰਭਾਲੀ। ਅਖੀਰ ਵਿਚ ਮਾਤਾ ਤਾਰਾਂ ਰਾਣੀ ਦੀ ਕਥਾ ਨਾਲ ਜਾਗਰਣ ਦੀ ਸਮਾਪਤੀ ਹੋਈ। ਜਾਗਰਣ ਦੌਰਾਨ ਸੰਗਤ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਨਾਨਕ ਜੰਡੀ, ਪ੍ਰਧਾਨ ਸੁਰਿੰਦਰ ਛਿੰਦਾ, ਅਕਾਲੀ ਨੇਤਾ ਗੁਰਪ੍ਰੀਤ ਗੁੱਜਰ ਰੈਲ ਮਾਜਰਾ, ਸਰਪੰਚ ਅਨੀਤਾ, ਸੱਤਪਾਲ ਸੰਧੂ, ਸਮਾਜ ਸੇਵੀ ਸੱਜਣ ਸਿੰਘ, ਬਾਜ਼ੀਗਰ ਸਮਾਜ ਪੰਜਾਬ ਪ੍ਰਧਾਨ ਗੱਜਣ ਸਿੰਘ, ਜ਼ਿਲ੍ਹਾ ਪ੍ਰਧਾਨ ਰੋਹੀ ਰਾਮ, ਧਾਰਮਿਕ ਸ਼ਖ਼ਸੀਅਤ ਸਾਈਂ ਸਲੀਮ ਸ਼ਾਹ, ਸਾਈਂ ਸਿਕੰਦਰ ਸ਼ਾਹ ਹਾਜ਼ਰ ਸਨ। ਪ੍ਰਬੰਧਕਾਂ ਵਿੱਚ ਕਸ਼ਮੀਰ ਸਿੰਘ, ਬਲਵੀਰ ਸਿੰਘ, ਸੱਤਪਾਲ, ਅਮਰੀਕ ਸਿੰਘ, ਜਸਪਾਲ ਜੱਸੀ, ਦਿਲਬਾਗ ਰਿੰਕੂ, ਚਮਨ ਲਾਲ, ਅਜੇ, ਪ੍ਰੇਮ ਚੰਦ, ਜਨਕ, ਸੂਰਜ, ਪਵਨ, ਜੋਜਨ, ਸੁਖਦੀਪ, ਬੰਟੀ ਦਿਨ-ਰਾਤ ਸੇਵਾ ਵਿੱਚ ਹਾਜ਼ਰ ਰਹੇ।