ਗਿਆਨੀ ਹਰਨਾਮ ਸਿੰਘ ਜੋਸ਼ੀਲਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ
ਬਲਾਚੌਰ, 29 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਦੇ ਨਾਮਵਰ ਕਵੀ ਤੇ ਬੀ. ਏ.
ਬਲਾਚੌਰ, 29 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਦੇ ਨਾਮਵਰ ਕਵੀ ਤੇ ਬੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਤੋਂ ਸੇਵਾਮੁਕਤ ਪੰਜਾਬੀ ਅਧਿਆਪਕ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਦੇ ਅਕਾਲ ਚਲਾਣੇ ‘ਤੇ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੋਨੀ ਬਲਾਚੌਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਜੀ ਧਾਰਮਿਕ ਬਿਰਤੀ ਦੇ ਧਾਰਨੀ ਤੇ ਸਮਾਜ ਸੁਧਾਰਕ ਕਵੀ ਸਨ। ਇਸੇ ਤਰ੍ਹਾਂ ਬੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਪ੍ਰਿੰਸੀਪਲ ਚੰਦਰੇਸ਼ ਸ਼ੋਰੀ ਦੀ ਅਗਵਾਈ ਹੇਠ ਸਕੂਲ ਵਿਚ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਨਮਿਤ ਸ਼ੋਕ ਸਭਾ ਕਰਕੇ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ ਅਤੇ ਬਤੌਰ ਪੰਜਾਬੀ ਅਧਿਆਪਕ ਦਿੱਤੀਆਂ ਸੇਵਾਵਾਂ ਨੂੰ ਯਾਦ ਕੀਤਾ, ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਕਵੀ ਦਰਬਾਰਾਂ ਵਿਚ ਉਨ੍ਹਾਂ ਵਲੋਂ ਭਰੀ ਜਾਂਦੀ ਹਾਜ਼ਰੀ ਨਾਲ ਸਾਡੀ ਸੰਸਥਾਂ ਨੂੰ ਬਹੁਤ ਮਾਣ ਸਨਮਾਨ ਮਿਲਿਆ। ਇਸੇ ਤਰ੍ਹਾਂ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਏ ਨੇ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਗਿਆਨੀ ਜੋਸ਼ੀਲਾ ਸਾਡੇ ਮੰਚ ਦੇ ਜਿਥੇ ਸਰਪ੍ਰਸਤ ਰਹੇ, ਉਥੇ ਸਾਡੇ ਮਾਰਗ ਦਰਸ਼ਕ ਵੀ ਸਨ। ਉਨ੍ਹਾਂ ਦੇ ਜਾਣ ਕਾਰਨ ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸੇ ਤਰ੍ਹਾਂ ਅਧਿਆਪਕ ਬਨਾਰਸੀ ਦਾਸ ਰੱਤੇਵਾਲ, ਮੋਹਨ ਸਿੰਘ ਰਾਏ, ਡਾ. ਮਨਮੋਹਨ ਸਿੰਘ ਨਾਗਰਾ, ਮਾਸਟਰ ਜਗਮੋਹਨ ਸਿੰਘ ਨਾਗਰਾ, ਮਾਸਟਰ ਹਰਜਿੰਦਰ ਸਿੰਘ ਉਲਦਣੀ, ਮਾਸਟਰ ਪਰਮਜੀਤ ਸਿੰਘ ਮਿੰਟੂ, ਮਾਸਟਰ ਭਾਗ ਰਾਮ ਬੰਗੜ, ਮਾਸਟਰ ਸਵਰਨ ਸਿੰਘ ਹੁਸ਼ਿਆਰਪੁਰੀ, ਪ੍ਰੋ. ਵਰਿੰਦਰ ਕੁਮਾਰ ਬਛੌੜੀ, ਮਾਸਟਰ ਉਜਾਗਰ ਸਿੰਘ ਕੰਦੋਲਾ ਆਕਲਿਆਣਾ, ਗੁਰਜਿੰਦਰ ਸਿੰਘ ਸਾਹਦੜ੍ਹਾ, ਜਿੰਦੀ ਥੋਪੀਆ, ਸੋਹਨ ਆਦੋਆਣਾ, ਰਮਨ ਵਰਮਾ, ਉਮੇਸ਼ ਜੋਸ਼ੀ, ਮਾਸਟਰ ਹਰੀ ਸਿੰਘ ਰੱਕੜ, ਰਘਬੀਰ ਸਿੰਘ ਮੰਢਿਆਣੀ, ਸ਼ੀਤਲ ਸਿੰਘ ਯੂ.ਕੇ, ਜਗਦੀਪ ਸਿੰਘ, ਮਾਸਟਰ ਗੁਰਿੰਦਰ ਪ੍ਰਤਾਪ ਸਿੰਘ, ਕੁਲਤਾਰ ਸਿੰਘ ਜਸ਼ਨ, ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਦੇ ਪ੍ਰਧਾਨ ਨਰੇਸ਼ ਧੋਲ, ਨਿਰਮਲਜੀਤ ਸਿੰਘ ਚਾਹਲ, ਹਰਦੀਪ ਸਿੰਘ ਕਲਮ ਗਹੂੰਣ, ਹਰਮੇਲ ਸਹੂੰਗੜਾਂ, ਵਿਨੋਦ ਬੈਂਸ, ਦੀਦਾਰ ਸਿੰਘ ਬਲਾਚੌਰੀਆ, ਵਰਿੰਦਰ ਹੁੰਦਲ, ਸਮਰਦੀਪ ਸਿੰਘ, ਰਾਮ ਲਾਲ, ਪ੍ਰਸ਼ੌਤਮ ਭਾਰਦਵਾਜ, ਆਸ਼ੀਸ਼ ਗੁਲਾਟੀ, ਮਨੋਹਰ ਲਾਲ, ਬਲਦੇਵ ਚੌਹਾਨ ਵੱਲੋਂ ਵੀ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ।