ਸਰਕਾਰ ਸਕੂਲਾਂ ਵਿਚ ਅਧਿਆਪਕਾਂ ਤੇ ਪਿੰਸੀਪਲਾਂ ਦੀਆਂ ਅਸਾਮੀਆਂ ਭਰੇ-ਜਸਵੰਤ ਵਰਿਆਮ
ਬਲਾਚੌਰ, 29 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਇਕ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦਿਆਂ ਥਾਂ-ਥਾਂ ਸਿੱਖਿਆ ਕ੍ਰਾਂਤੀ ਦੀਆਂ ਮਸ਼ਹੂਰੀਆਂ ‘ਤੇ ਬਰਬਾਦ ਕਰ ਰਹੀ ਹੈ, ਦੂਜੇ ਪਾਸੇ ਸਕੂਲਾਂ ਵਿਚ ਅਧਿਆਪਕਾਂ ਤੇ ਸਕੂਲ ਮੁੱਖੀਆਂ ਦੀਆਂ ਖਾਲੀ ਅਸਾਮੀਆਂ ਇਸ ਅਖੌਤੀ ਕ੍ਰਾਂਤੀ ਨੂੰ ਮੂੰਹ ਚਿੜਾ ਰਹੀਆ ਹਨ। ਇਹ ਪ੍ਰਗਟਾਵਾ ਕਿਸਾਨ ਮੋਰਚਾ ਭਾਜਪਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਜਸਵੰਤ ਵਰਿਆਮ ਕੰਗਣਾਂ ਬੇਟ ਨੇ ਪ੍ਰਗਟਾਏ।
ਬਲਾਚੌਰ, 29 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਇਕ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦਿਆਂ ਥਾਂ-ਥਾਂ ਸਿੱਖਿਆ ਕ੍ਰਾਂਤੀ ਦੀਆਂ ਮਸ਼ਹੂਰੀਆਂ ‘ਤੇ ਬਰਬਾਦ ਕਰ ਰਹੀ ਹੈ, ਦੂਜੇ ਪਾਸੇ ਸਕੂਲਾਂ ਵਿਚ ਅਧਿਆਪਕਾਂ ਤੇ ਸਕੂਲ ਮੁੱਖੀਆਂ ਦੀਆਂ ਖਾਲੀ ਅਸਾਮੀਆਂ ਇਸ ਅਖੌਤੀ ਕ੍ਰਾਂਤੀ ਨੂੰ ਮੂੰਹ ਚਿੜਾ ਰਹੀਆ ਹਨ। ਇਹ ਪ੍ਰਗਟਾਵਾ ਕਿਸਾਨ ਮੋਰਚਾ ਭਾਜਪਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਜਸਵੰਤ ਵਰਿਆਮ ਕੰਗਣਾਂ ਬੇਟ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਿੱਖਿਆ ਮਹਿਕਮਾ ਪੰਜਾਬ ਦੇ ਸਕੂਲਾਂ ਵਿੱਚ ਮੰਤਰੀਆਂ, ਵਿਧਾਇਕਾ ਦੇ ਨਾਮਾ ਵਾਲੇ ਬੋਰਡ ਲਗਾਉਣ ਦੀ ਬਜਾਏ ਖਾਲੀ ਅਸਾਮੀਆਂ ਭਰੇ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਹੋ ਸਕੇ। ਉਨ੍ਹਾਂ ਦੱਸਿਆ ਕਿ ਹਾਲ ਵਿਚ ਹੀ ਡੈਮੋਕ੍ਰੇਟਿਕ ਟੀਚਰਜ ਯੂਨੀਅਨ ਵਲੋਂ ਕੀਤੇ ਖੁਲਾਸੇ ਨੇ ਜੱਗ ਜਾਹਿਰ ਕਰ ਦਿੱਤਾ ਕਿਉਂਕਿ ਪੰਜਾਬ ਭਰ ਵਿਚ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਕੁੱਲ 1927 ਅਸਾਮੀਆਂ ਵਿਚੋਂ 1153 ਪੋਸਟਾਂ ਖਾਲੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੰਜਾਬ ਤੇ ਹੋਰਨਾਂ ਸੂਬਿਆਂ ਵਿਚ ਸਿੱਖਿਆ ਕ੍ਰਾਂਤੀ ਦੀਆਂ ਮਸ਼ਹੂਰੀਆਂ ਦੇ ਬੋਰਡ ਲੱਗਾ ਕੇ ਡਰਾਮੇ ਕਰਨੇ ਬੰਦ ਕੀਤੇ ਜਾਣ ਤੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਸਮੇਤ ਸਾਰਾ ਸਟਾਫ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਬਲਾਚੌਰ ਤਹਿਸੀਲ ਦੇ ਪਿੰਡ ਗਹੂੰਣ ਦੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਨੂੰ ਫੰਕਸ਼ਨਲ ਤੋਂ ਨਾਨ ਫੰਕਸ਼ਨਲ ਕਰ ਵਿਦਿਆਰਥੀਆਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਰਕਾਰੀ ਕੰਨਿਆਂ ਸੀ. ਸੈ. ਸਕੂਲ ਬਲਾਚੌਰ ਅਤੇ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਵੀ ਸਾਰੇ ਵਿਸ਼ਿਆਂ ਦੀ ਪੜਾਈ ਸ਼ੁਰੂ ਕੀਤੀ ਜਾਵੇ।