29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪਿੰਡ ਦੇ ਵਿਕਾਸ ਲਈ ਐਨ. ਆਰ. ਆਈ. ਪਰਿਵਾਰ ਨੇ ਦਿੱਤਾ ਸਹਿਯੋਗ

ਨਵਾਂਸ਼ਹਿਰ, 29 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਲੰਗੜੋਆ ਵਾਸੀਆਂ ਤੇ ਸਰਪੰਚ ਗੁਰਦੇਵ ਸਿੰਘ ਪਾਬਲਾ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਵਿਚ ਸਹਿਯੋਗ ਦੇਣ ‘ਤੇ ਸਵ. ਦਲੀਪ ਸਿੰਘ ਪਾਬਲਾ ਦੇ ਪਰਿਵਾਰ ਤਰਸੇਮ ਸਿੰਘ ਪਾਬਲਾ ਤੇ ਪਰਮਿੰਦਰ ਸਿੰਘ ਪਾਬਲਾ ਪਰਿਵਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 30-10-2026
ਨਵਾਂਸ਼ਹਿਰ, 29 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਲੰਗੜੋਆ ਵਾਸੀਆਂ ਤੇ ਸਰਪੰਚ ਗੁਰਦੇਵ ਸਿੰਘ ਪਾਬਲਾ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਵਿਚ ਸਹਿਯੋਗ ਦੇਣ ‘ਤੇ ਸਵ. ਦਲੀਪ ਸਿੰਘ ਪਾਬਲਾ ਦੇ ਪਰਿਵਾਰ ਤਰਸੇਮ ਸਿੰਘ ਪਾਬਲਾ ਤੇ ਪਰਮਿੰਦਰ ਸਿੰਘ ਪਾਬਲਾ ਪਰਿਵਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਰਪੰਚ ਪਾਬਲਾ ਨੇ ਦਸਿਆ ਕਿ ਪਿੰਡ ਦੇ ਇਸ ਗੌਰਵਮਈ ਪਰਿਵਾਰ ਦੇ ਤਰਸੇਮ ਸਿੰਘ ਪਾਬਲਾ ਤੇ ਪਰਮਿੰਦਰ ਸਿੰਘ ਪਾਬਲਾ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਗਲੀਆਂ-ਨਾਲੀਆਂ ਤੇ ਧਾਰਮਿਕ ਸਥਾਨਾਂ ਲਈ ਵੀ ਵੱਡੀ ਮਦਦ ਕੀਤੀ ਜਾਂਦੀ ਰਹੀ ਹੈ। ਹੁਣ ਵਿਕਾਸ ਕਾਰਜਾਂ ਲਈ ਭੇਟ ਕੀਤੀ ਗਈ 3 ਲੱਖ ਰੁਪਏ ਦੀ ਰਾਸ਼ੀ ਨਾਲ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸ ਮੌਕੇ ਪਿੰਡ ਵਿਕਾਸ ਤੇ ਭਲਾਈ ਸਭਾ ਦੇ ਪ੍ਰਧਾਨ ਕਰਨਲ ਸੁਖਵੰਤ ਸਿੰਘ ਸੇਖੋਂ, ਸਰਪੰਚ ਗੁਰਦੇਵ ਸਿੰਘ ਪਾਬਲਾ, ਸਕੱਤਰ ਭਲਾਈ ਸਭਾ ਨੇ ਦੱਸਿਆ ਕਿ ਪਿੰਡ ਵਿਚ ਹੁਣ ਤੱਕ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 50 ਲੱਖ ਰੁਪਏ ਦੇ ਕੰਮ ਸ਼ੁਰੂ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਗਲੀਆਂ, ਨਾਲੀਆਂ ਤੇ ਸੀਵਰੇਜ ਦੇ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਐੱਨ. ਆਰ. ਆਈ. ਵੀਰਾਂ ਵਲੋਂ ਪਿੰਡ ਦੇ ਵਿਕਾਸ ਲਈ ਦਿੱਤਾ ਜਾ ਰਿਹਾ ਸਹਿਯੋਗ ਸ਼ਲਾਘਾਯੋਗ ਹੈ। ਉਨ੍ਹਾਂ ਪਿੰਡ ਦੀ ਸਰਬਪੱਖੀ ਤਰੱਕੀ ਲਈ ਸਮੂਹ ਨਗਰ ਵਾਸੀਆਂ ਤੇ ਦਾਨੀ ਸੱਜਣਾਂ ਨੂੰ ਹੋਰ ਵੀ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਤਰਸੇਮ ਸਿੰਘ ਪਾਬਲਾ ਪਰਿਵਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਹੀ ਪਿੰਡ ਦੀ ਨੁਹਾਰ ਬਦਲੇਗੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਸਕੂਲਾਂ ਵਿਚ ਅਧਿਆਪਕਾਂ ਤੇ ਪਿੰਸੀਪਲਾਂ ਦੀਆਂ ਅਸਾਮੀਆਂ ਭਰੇ-ਜਸਵੰਤ ਵਰਿਆਮ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੁਜ਼ਗਾਰ ਜਾਗਰੂਕਤਾ ਸੈਮੀਨਾਰ ਲਗਾਇਆ
Ad Position 24