ਗੁਰਬਾਣੀ ਕੰਠ ਮੁਕਾਬਲੇ ਵਿੱਚੋਂ ਇਕ ਲੱਖ ਦਾ ਇਨਾਮ ਜਿੱਤਣ ’ਤੇ ਪਿੰਡ ਸੰਧਵਾਂ ਵਿਖੇ ਬੱਚੀ ਦਾ ਸਨਮਾਨ
ਕਟਾਰੀਆਂ, 27 ਅਕਤੂਬਰ (ਪ੍ਰੇਮੀ ਸੰਧਵਾਂ) - ਗੁਰੂ ਕੀ ਰਸੋਈ ਪਿੰਡ ਖੈਰੜ ਅੱਛਰਵਾਲ (ਹੁਸ਼ਿਆਰਪੁਰ) ਵਿਖੇ ਬੱਚਿਆਂ ਵਿੱਚ ਗੁਰਬਾਣੀ ਦੀ ਰੁਚੀ ਪੈਦਾ ਕਰਨ ਲਈ ਗੁਰੂ ਕੀ ਰਸੋਈ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਅਤੇ ਹੋਰ ਸੇਵਾਦਾਰਾਂ ਦੀ ਅਗਵਾਈ ਹੇਠ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਜਿਸ ’ਚ ਗੁਰਸਿੱਖ ਬੱਚਿਆਂ ਅਤੇ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ।
ਕਟਾਰੀਆਂ, 27 ਅਕਤੂਬਰ (ਪ੍ਰੇਮੀ ਸੰਧਵਾਂ) - ਗੁਰੂ ਕੀ ਰਸੋਈ ਪਿੰਡ ਖੈਰੜ ਅੱਛਰਵਾਲ (ਹੁਸ਼ਿਆਰਪੁਰ) ਵਿਖੇ ਬੱਚਿਆਂ ਵਿੱਚ ਗੁਰਬਾਣੀ ਦੀ ਰੁਚੀ ਪੈਦਾ ਕਰਨ ਲਈ ਗੁਰੂ ਕੀ ਰਸੋਈ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਅਤੇ ਹੋਰ ਸੇਵਾਦਾਰਾਂ ਦੀ ਅਗਵਾਈ ਹੇਠ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਜਿਸ ’ਚ ਗੁਰਸਿੱਖ ਬੱਚਿਆਂ ਅਤੇ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ। ਉਸਤਾਦ ਜਥੇ. ਸੁਖਦੇਵ ਸਿੰਘ ਨਡਾਲੋਂ ਦੀ ਅਗਵਾਈ ’ਚ ਕਰਵਾਏ ਗਏ ਗੁਰਬਾਣੀ ਨਾਲ ਸਬੰਧਤ ਇਨਾਮੀ ਮੁਕਾਬਲਿਆਂ ਵਿੱਚ ਪਿੰਡ ਸੰਧਵਾਂ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਸੰਧਵਾਂ ਦੇ ਮੁੱਖ ਗ੍ਰੰਥੀ ਕਥਾ ਵਾਚਕ ਗਿਆਨੀ ਗੁਰਵਿੰਦਰ ਸਿੰਘ ਦੀ ਲੜਕੀ ਏਕਮ ਜੋਤ ਨੇ ਇੱਕ ਲੱਖ ਦਾ ਨਕਦ ਇਨਾਮ ਜਿੱਤ ਕੇ ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਤੇ ਗ੍ਰਾਮ ਪੰਚਾਇਤ ਸੰਧਵਾਂ ਵਲੋਂ ਸਰਪੰਚ ਡਾ. ਜਗਨ ਨਾਥ ਹੀਰਾ ਦੀ ਅਗਵਾਈ ’ਚ ਗ੍ਰਾਮ ਪੰਚਾਇਤ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਬੱਚੀ ਦਾ ਜਿੱਥੇ ਪਿੰਡ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਹੋਣਹਾਰ ਬੱਚੀ ਏਕਮ ਜੋਤ ਦਾ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਰਪੰਚ ਡਾ. ਜਗਨ ਨਾਥ ਹੀਰਾ ਨੇ ਕਿਹਾ ਕਿ ਹਰ ਬੱਚੇ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਗੁਰਬਾਣੀ ਨਾਲ ਪਿਆਰ ਪਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਬੇਟੀ ਏਕਮ ਜੋਤ ਵਾਂਗ ਇਨਾਮ ਜਿੱਤ ਕੇ ਆਪਣਾ ਤੇ ਪਿੰਡ ਦਾ ਨਾਂਅ ਰੌਸ਼ਨ ਕਰ ਸਕਣ। ਇਸ ਮੌਕੇ ਗੁਰਦੀਪ ਸਿੰਘ ਪੰਚ, ਦੇਸ ਰਾਜ ਹੀਰਾ, ਜੈਲ ਰਾਮ ਸਾਬਕਾ ਪੰਚ, ਬਲਕਾਰ ਸਿੰਘ, ਡਾ. ਰਵਿੰਦਰ ਸੂੰਢ, ਮਨਦੀਪ ਸਿੰਘ ਪੰਚ, ਪੀਟਾ, ਹਰਬੰਸ ਲਾਲ ਹੀਰਾ, ਗਿਆਨੀ ਗੁਰਵਿੰਦਰ ਸਿੰਘ, ਬਿੰਦਾ ਕੰਗਰੌੜ ਆਦਿ ਹਾਜ਼ਰ ਸਨ।