ਸਹੂੰਗੜਾ ਜ਼ਿਲ੍ਹਾ ਤੇ ਕਮਲੇਸ਼ ਭਾਜਪਾ ਦੇ ਸ਼ਹਿਰੀ ਵਾਈਸ ਪ੍ਰਧਾਨ ਨਿਯੁਕਤ
ਨਵਾਂਸ਼ਹਿਰ, 27 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਜਨਤਾ ਪਾਰਟੀ ਐੱਸ. ਸੀ ਮੋਰਚਾ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੂਰਾਲ ਅਤੇ ਭਾਜਪਾ ਜ਼ਿਲਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਦੀ ਅਗਵਾਈ ਹੇਠ ਐੱਸ.
ਨਵਾਂਸ਼ਹਿਰ, 27 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਜਨਤਾ ਪਾਰਟੀ ਐੱਸ.ਸੀ ਮੋਰਚਾ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੂਰਾਲ ਅਤੇ ਭਾਜਪਾ ਜ਼ਿਲਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਦੀ ਅਗਵਾਈ ਹੇਠ ਐੱਸ.ਸੀ ਮੋਰਚਾ ਬੀ.ਜੇ.ਪੀ ਦੇ ਜ਼ਿਲ੍ਹਾ ਪ੍ਰਧਾਨ ਚੇਤ ਰਾਮ ਰਤਨ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਾਰਟੀ ਅਤੇ ਭਾਰਤੀ ਜਨਤ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਤਹਿਤ ਰਣਜੀਤ ਸਿੰਘ ਸਿੱਧੂ ਸਹੁੰਗੜਾ ਜ਼ਿਲ੍ਹਾ ਵਾਈਸ ਅਤੇ ਕਮਲੇਸ ਰਾਣੀ ਸੰਤ ਨਗਰ ਨਵਾਂਸ਼ਹਿਰ ਮਹਿਲਾਂ ਮੋਰਚਾ ਨਵਾਂਸ਼ਹਿਰ ਦੀ ਵਾਈਸ ਪ੍ਰਧਾਨ ਤੋਂ ਇਲਾਵਾ ਰਾਮ ਲੁਭਾਇਆ ਇਬਰਾਹੀਮ ਬਸਤੀ ਨਵਾਂਸ਼ਹਿਰ ਜ਼ਿਲ੍ਹਾ ਪ੍ਰਚਾਰ ਸਕੱਤਰ ਅਤੇ ਦੇਸ ਰਾਜ ਕਾਹਮਾ, ਰਾਜੀਵ ਕੁਮਾਰ ਕੁਲਾਮ ਅਤੇ ਮਹਿੰਦਰ ਪਾਲ ਸਿਵ ਨਗਰ ਨੂੰ ਕਾਰਜਕਾਰੀ ਮੈਬਰ ਨਿਯੁਕਤ ਕੀਤਾ ਗਿਆ। ਭਾਜਪਾ ਮੋਰਚਾ ਦੇ ਨਵ-ਨਿਯੁਕਤ ਜ਼ਿਲ੍ਹਾ ਵਾਈਸ ਪ੍ਰਧਾਨ ਸਿੱਧੂ ਅਤੇ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਰਤਨ ਅਤੇ ਭਾਜਪਾ ਹਾਈਕਮਾਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜੁਮੇਵਾਰੀ ਨੂੰ ਪਾਰਟੀ ਮਜਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪਵਨ ਕੁਮਾਰ ਰੱਤੂ ਪ੍ਰਚਾਰ ਸਕੱਤਰ, ਸੋਮ ਲਾਲ ਸਲ੍ਹਣ ਜ਼ਿਲ੍ਹਾ ਸਕੱਤਰ, ਮਨਜੀਤ ਲਾਲ ਨਵੀ ਅਬਾਦੀ, ਅਮਿਤ ਲੱਧੜ, ਸਤਨਾਮ ਸਿੰਘ ਆਦਿ ਹਾਜ਼ਰ ਸਨ।