28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਚਰਨਜੀਤ ਸਿੰਘ ਚੰਨੀ ਨੇ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਕੋਟਕਪੂਰਾ (ਫ਼ਰੀਦਕੋਟ), 28 ਅਕਤੂਬਰ (ਮੋਹਰ ਸਿੰਘ ਗਿੱਲ ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਾਮ ਵਿਧਾਨ ਸਭਾ...

Ad Position 21
No active advertisement
ਅਜੀਤ ਡੈਸਕ 28-10-2026

ਕੋਟਕਪੂਰਾ (ਫ਼ਰੀਦਕੋਟ), 28 ਅਕਤੂਬਰ (ਮੋਹਰ ਸਿੰਘ ਗਿੱਲ ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਾਮ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।  ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਭਾਰੀ ਗੜ੍ਹੇਮਾਰੀ  ਅਤੇ ਤੇਜ ਝੱਖੜ ਕਾਰਨ ਕੋਟਪੂਰਾ ਇਲਾਕੇ ਦੇ ਕਈ ਪਿੰਡਾਂ 'ਚ ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।
ਰਕਾਰ ਨੂੰ ਉਨਾਂ ਨੂੰ ਤੁਰੰਤ ਮੁਆਵਜਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਕਿਸਾਨਾਂ ਨੂੰ ਮੁਆਵਜ਼ਾ ਦਵਾਉਣ ਲਈ ਸੰਘਰਸ਼ ਦਾ ਰਾਹ ਅਪਨਾਉਣਗੇ ।ਇਸ ਮੌਕੇ ਪਿੰਡ ਵਾਂਦਰ ਜਟਾਨਾ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਦੀ ਸਹਿਕਾਰੀ ਸੁਸਾਇਟੀ ਵਿਚ ਯੂਰੀਆ ਖਾਦ ਦੇ ਮਹਿਜ 400 ਗੱਟੇ ਆਏ ਹਨ,ਜਦਕਿ ਪਿੰਡ ਦੀ ਖੇਤੀ ਦੇ ਹਿਸਾਬ ਨਾਲ 3200 ਗੱਟਿਆਂ ਦੀ ਲੋੜ ਹੈ । ਕਿਸਾਨਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਦੱਸਿਆ ਕਿ ਜੇਕਰ ਉਨਾਂ ਨੂੰ ਇਹੀ ਖਾਦ ਬਾਜ਼ਾਰਾਂ ਵਿਚੋਂ ਖਰੀਦਣੀ ਪੈਂਦੀ ਹੈ, ਉਹ ਕਾਫੀ ਜਿਆਦਾ ਮਹਿੰਗੇ ਭਾਅ ਮਿਲਦੀ ਹੈ।

Ad Position 22
No active advertisement
ਪਿਛਲੀ ਖ਼ਬਰ ਚੱਕਰਵਾਤ ‘ਅਰਨਬ’ ਦਾ ਕਹਿਰ: ਆਂਧਰਾ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਅਤੇ ਯਾਨਮ ਵਿਚ ਹੜ੍ਹਾਂ ਦੀ ਚਿਤਾਵਨੀ ਅਗਲੀ ਖ਼ਬਰ ਸਪੇਨ ਰੇਲ ਹਾਦਸਾ: “ਅਸੀਂ ਛੱਤ ਨਾਲ ਜਾ ਟਕਰਾਏ”, ਬਚੇ ਯਾਤਰੀਆਂ ਨੇ ਬਿਆਨ ਕੀਤਾ ਖ਼ੌਫ਼ਨਾਕ ਮੰਜ਼ਰ
Ad Position 24