ਰਾਜਵਿੰਦਰ ਸਿੰਘ ਕੰਗਰੌੜ ਜ਼ਿਲ੍ਹਾ ਓ. ਬੀ. ਸੀ. ਦੇ ਪ੍ਰਧਾਨ ਨਿਯੁਕਤ
ਕਟਾਰੀਆਂ, 26 ਅਕਤੂਬਰ (ਪ੍ਰੇਮੀ ਸੰਧਵਾਂ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਤੇ ਨਿਧੜਕ ਆਗੂ ਰਾਜਵਿੰਦਰ ਸਿੰਘ ਕੰਗਰੌੜ ਨੂੰ ਜ਼ਿਲ੍ਹਾ ਓ. ਬੀ.
ਕਟਾਰੀਆਂ, 26 ਅਕਤੂਬਰ (ਪ੍ਰੇਮੀ ਸੰਧਵਾਂ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਤੇ ਨਿਧੜਕ ਆਗੂ ਰਾਜਵਿੰਦਰ ਸਿੰਘ ਕੰਗਰੌੜ ਨੂੰ ਜ਼ਿਲ੍ਹਾ ਓ. ਬੀ. ਸੀ. ਦਾ ਪ੍ਰਧਾਨ ਨਿਯੁਕਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਢਾਡੀ ਜਥੇ ਜੋਗਾ ਸਿੰਘ ਕੰਗਰੌੜ ਨੇ ਕਾਂਗਰਸ ਹਾਈਕਮਾਨ ਤੇ ਅੰਗਦ ਸਿੰਘ ਸੈਣੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਰਾਜਵਿੰਦਰ ਸਿੰਘ ਕੰਗਰੌੜ ਨੂੰ ਉਨ੍ਹਾਂ ਵਲੋਂ ਕਾਂਗਰਸ ਦੀ ਬਿਹਤਰੀ ਲਈ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਦਾ ਫਲ ਹੈ ਕਿਉਂਕਿ ਉਹ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਕਾਂਗਰਸ ਪਾਰਟੀ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ। ਨਵ ਨਿਯੁਕਤ ਓ. ਬੀ. ਸੀ. ਦੇ ਪ੍ਰਧਾਨ ਰਾਜਵਿੰਦਰ ਸਿੰਘ ਕੰਗਰੌੜ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਵਿਅਕਤੀ ਕਾਂਗਰਸ ਦੀ ਬਿਹਤਰੀ ਲਈ ਦਿਨ ਰਾਤ ਡੱਟ ਕੇ ਕੰਮ ਕਰਦਾ ਹੈ ਉਸ ਨੂੰ ਇਕ ਨਾ ਇਕ ਦਿਨ ਪਾਰਟੀ ਵਲੋਂ ਵੱਡਾ ਅਹੁਦਾ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਪ੍ਰਧਾਨ ਰਾਜਵਿੰਦਰ ਸਿੰਘ ਕੰਗਰੌੜ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵਲੋਂ ਜੋ ਉਨ੍ਹਾਂ ਨੂੰ ਐਡੀ ਜ਼ਿੰਮੇਵਾਰੀ ਦਿੱਤੀ ਹੈ। ਉਹ ਉਸ ਜ਼ਿੰਮੇਵਾਰੀ ਮੁਤਾਬਕ ਕਾਂਗਰਸ ਲਈ ਪੰਜਾਬ ਵਿਚ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਢਾਡੀ ਜੋਗਾ ਸਿੰਘ ਕੰਗਰੌੜ, ਬਚਿੱਤਰ ਸਿੰਘ, ਲੱਕੀ, ਸੁਰਜੀਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।