24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪਿੰਡ ਮੌਜੋਵਾਲ ਮਜਾਰਾ ਵਿਖੇ ਕਰਵਾਇਆ 14ਵਾਂ ਵਿਸ਼ੇਸ਼ ਗੁਰਮਤਿ ਸਮਾਗਮ

ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜ਼ਿਲ੍ਹੇ ਭਰ ਵਿਚ ਆਰੰਭ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਦੇ 14ਵੇਂ ਸਮਾਗਮ ਗੁਰਦੁਆਰਾ ਬਾਬਾ ਜਵਾਹਰ ਸਿੰਘ ਪਿੰਡ ਮਜਾਰਾ ਮੌਜੋਵਾਲ ਨਜ਼ਦੀਕ ਬਲਾਚੌਰ ਦੇ ਬਾਹਰ ਖੁੱਲ੍ਹੇ ਪੰਡਾਲ ਵਿਚ ਕਰਵਾਏ ਗਏ। ਸਮਾਗਮ ਦੀ ਆਰੰਭਤਾ ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 24-10-2026
ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜ਼ਿਲ੍ਹੇ ਭਰ ਵਿਚ ਆਰੰਭ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਦੇ 14ਵੇਂ ਸਮਾਗਮ ਗੁਰਦੁਆਰਾ ਬਾਬਾ ਜਵਾਹਰ ਸਿੰਘ ਪਿੰਡ ਮਜਾਰਾ ਮੌਜੋਵਾਲ ਨਜ਼ਦੀਕ ਬਲਾਚੌਰ ਦੇ ਬਾਹਰ ਖੁੱਲ੍ਹੇ ਪੰਡਾਲ ਵਿਚ ਕਰਵਾਏ ਗਏ। ਸਮਾਗਮ ਦੀ ਆਰੰਭਤਾ ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਪਾਠ ਦੇ ਭੋਗ ਉਪਰੰਤ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਤੇ ਉਨ੍ਹਾਂ ਵਲੋਂ ਬਖਸ਼ੇ ਗਏ ਉਪਦੇਸ਼ਾਂ ਦੀ ਰੌਸ਼ਨੀ ਵਿਚ ਜਾਤ-ਪਾਤ, ਊਚ-ਨੀਚ ਤੇ ਭੇਦ ਭਾਵ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ। ਉਨ੍ਹਾਂ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਤੋਂ ਆਏ ਹਜੂਰੀ ਰਾਗੀ ਜਥੇ ਭਾਈ ਸ਼ੁਭਦੀਪ ਸਿੰਘ ਵਲੋਂ ਅੰਮ੍ਰਿਤ ਮਈ ਬਾਣੀ ਦੇ ਨਿਰੋਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਵਲੋਂ ਦਸਮ ਗ੍ਰੰਥ ਦੀ ਬਾਣੀ ਵਿਚੋਂ ਗਾਇਨ ਸ਼ਬਦਾਂ ਦਾ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਅਨੰਦ ਮਾਣਿਆ। ਸਮਾਗਮ ਦੀ ਸਮਾਪਤੀ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬੇਨਤੀ ਕੀਤੀ ਕਿ 25 ਅਕਤੂਬਰ ਨੂੰ ਬਲਾਚੌਰ ਵਿਖੇ ਹੋਣ ਵਾਲੇ ਤਹਿਸੀਲ ਪੱਧਰੀ ਸਮਾਗਮ ਦਾ ਲਾਹਾ ਲੈਣ ਲਈ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ। ਗੁਰਮਤਿ ਸਮਾਗਮ ਦੀ ਸਮਾਪਤੀ ਸਮੇਂ ਭਾਈ ਸ਼ੁਭਦੀਪ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸੁਸਾਇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਸੰਗਤਾਂ ਵਿਚ ਪ੍ਰਧਾਨ ਪਰਮਜੀਤ ਸਿੰਘ ਪਾਠੀ, ਅਜਮੇਰ ਸਿੰਘ, ਜੋਗਿੰਦਰ ਪਾਲ, ਦਿਲਾਵਰ ਸਿੰਘ, ਜੋਗਾ ਸਿੰਘ, ਸਤਨਾਮ ਸਿੰਘ, ਸਰਪੰਚ ਦਿਲਵਰ ਸਿੰਘ, ਜਰਨੈਲ ਸਿੰਘ, ਬਲਵੀਰ ਸਿੰਘ, ਮੋਹਣ ਸਿੰਘ, ਗੁਰਮੁੱਖ ਸਿੰਘ, ਸੂਬੇਦਾਰ ਅਜੀਤ ਸਿੰਘ, ਬੂਟਾ ਸਿੰਘ, ਅਜੀਤ ਸਿੰਘ, ਗ੍ਰੰਥੀ ਪਰਮਜੀਤ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਗੁਰਦੁਆਰਾ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਹੋਰ ਮੈਂਬਰ ਵੀ ਮੌਜੂਦ ਸਨ। ਬਾਹਰੋਂ ਆਈਆਂ ਸੰਗਤਾਂ ਵਿਚ ਹਰਨੇਕ ਸਿੰਘ ਪ੍ਰਧਾਨ ਗੁਰਦੁਆਰਾ ਆਕਲਿਆਣਾ ਕਮੇਟੀ, ਪੱਤਰਕਾਰ ਗੁਰਦੇਵ ਸਿੰਘ ਗਹੂੰਣ, ਦੀਦਾਰ ਸਿੰਘ ਗਹੂੰਣ, ਥਾਣੇਦਾਰ ਹਰਨੇਕ ਸਿੰਘ ਚਾਹਲ, ਨੰਬਰਦਾਰ ਸਵਰਨ ਸਿੰਘ ਕਾਹਮਾ, ਜਗਤਾਰ ਸਿੰਘ ਖ਼ਾਲਸਾ, ਹਰਪਾਲ ਸਿੰਘ, ਗੋਪਾਲ ਸਿੰਘ ਰੱਕੜਾਂ ਢਾਹਾਂ, ਉੱਤਮ ਸਿੰਘ ਸੇਠੀ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਮਨਮੋਹਨ ਸਿੰਘ ਕੰਵਲ, ਬਾਬਾ ਗਿਆਨ ਸਿੰਘ, ਹਕੀਕਤ ਸਿੰਘ, ਡਾ: ਭਗਵਾਨ ਸਿੰਘ, ਬਖਸੀਸ਼ ਸਿੰਘ ਸੈਣੀ, ਕੁਲਜੀਤ ਸਿੰਘ ਖਾਲਸਾ, ਦਾਰਾ ਸਿੰਘ ਬਛੌੜੀ, ਸਤੀਸ਼ ਸਿੰਘ ਆਕਲਿਆਣਾ, ਪਰਮਜੀਤ ਸਿੰਘ ਮੂਸਾਪੁਰ, ਦਲਜੀਤ ਸਿੰਘ ਬਡਵਾਲ ਅਤੇ ਸੁਰਿੰਦਰ ਸਿੰਘ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਬਲਾਚੌਰ ਪੁਰਾਣੀ ਲੱਕੜ ਮੰਡੀ ਵਿਖੇ ਕੰਕਰੀਟ ਦੀ ਨਵੀਂ ਬਣੀ ਸੜਕ ਦੇ ਬਰਮ ਬਣਾਉਣ ਦੀ ਮੰਗ
Ad Position 24