ਨਵੀਂ ਦਿੱਲੀ, 24 ਅਕਤੂਬਰ - ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ 1 ਨਵੰਬਰ ਨੂੰ ਰਾਮਲੀਲ੍ਹਾ ਮੈਦਾਨ ਵਿਚ ਹੋਣ ਵਾਲੀ ਕਾਂਗਰਸ ਦੀ ਰੈਲੀ ਨੂੰ ਭਾਈ ਦੂਜ (10 ਨਵੰਬਰ) ਤੋਂ ਬਾਅਦ ਲਈ ਮੁਲਤਵੀ ਕਰ ਦਿੱਤਾ ਜਾਵੇ।
ਸੀ.ਟੀ.ਆਈ. ਦੇ ਅਨੁਸਾਰ, ਇਸ ਰੈਲੀ ਨਾਲ ਦੀਵਾਲੀ ਅਤੇ ਧਨਤੇਰਸ ਦੇ ਸਿਖਰ ਖ਼ਰੀਦਦਾਰੀ ਸੀਜ਼ਨ ਦੌਰਾਨ ਦਿੱਲੀ ਵਿਚ ਲਗਭਗ 10,000 ਕਰੋੜ ਰੁਪਏ ਦੇ ਕਾਰੋਬਾਰ 'ਤੇ ਅਸਰ ਪੈਣ ਦਾ ਖਦਸ਼ਾ ਹੈ।
ਸੀ.ਟੀ.ਆਈ. ਦੇ ਪ੍ਰਧਾਨ ਬ੍ਰਿਜੇਸ਼ ਗੋਇਲ ਅਤੇ ਵਪਾਰੀਆਂ ਦਾ ਕਹਿਣਾ ਹੈ ਕਿ ਬਾਜ਼ਾਰਾਂ ਵਿਚ ਪਹਿਲਾਂ ਹੀ ਭਾਰੀ ਭੀੜ ਹੁੰਦੀ ਹੈ ਅਤੇ ਤਿਉਹਾਰ ਤੋਂ ਇਕ ਹਫ਼ਤਾ ਪਹਿਲਾਂ ਹੀ ਖ਼ਰੀਦਦਾਰੀ ਸ਼ੁਰੂ ਹੋ ਜਾਂਦੀ ਹੈ। ਰੈਲੀਆਂ ਅਤੇ ਸੜਕਾਂ ਦੇ ਬੰਦ ਹੋਣ ਨਾਲ ਗਾਹਕਾਂ ਦਾ ਪ੍ਰਵਾਹ ਥੋਕ ਅਤੇ ਪ੍ਰਚੂਨ ਬਾਜ਼ਾਰਾਂ ਵਿਚ ਸੀਮਤ ਹੋ ਜਾਂਦਾ ਹੈ।
ਇਸ ਸਾਲ ਧਨਤੇਰਸ 6 ਨਵੰਬਰ, ਦੀਵਾਲੀ 8 ਨਵੰਬਰ ਅਤੇ ਭਾਈ ਦੂਜ 10 ਨਵੰਬਰ ਨੂੰ ਹੈ। ਦਿੱਲੀ ਪੁਲਿਸ 1 ਨਵੰਬਰ ਨੂੰ ਰਾਮਲੀਲ੍ਹਾ ਮੈਦਾਨ ਵਿਚ ਹੋਣ ਵਾਲੀ ਰੈਲੀ ਲਈ ਪਹਿਲਾਂ ਹੀ ਐਨ.ਓ.ਸੀ. ਜਾਰੀ ਕਰ ਚੁੱਕੀ ਹੈ।
ਤਾਜ਼ਾ ਖ਼ਬਰਾਂ
Free
ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕਾਂਗਰਸ ਦੀ ਰੈਲੀ ਮੁਲਤਵੀ ਕਰਨ ਲਈ ਕੀਤੀ ਬੇਨਤੀ
ਨਵੀਂ ਦਿੱਲੀ, 24 ਅਕਤੂਬਰ - ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ...
ਅਜੀਤ ਡੈਸਕ
24-10-2026