ਦੇਨੋਵਾਲ ਕਲਾਂ ਵਿਖੇ ਕਬੱਡੀ ਕੱਪ ਕਰਵਾਇਆ
ਪੱਲੀ ਝਿੱਕੀ, 22 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਦੇਨੋਵਾਲ ਕਲਾਂ ਵਿਖੇ ਰੌਜ਼ਾ ਪੰਜ ਪੀਰ ਦਰਬਾਰ, ਲਾਲਾਂ ਵਾਲੇ ਪੀਰ ਵਿਖੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਦੀ ਅਗਵਾਈ ’ਚ ਇਕ ਰੋਜ਼ਾ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਕਰਵਾਇਆ। ਇਸ ਸੰਬੰਧੀ ਗੱਦੀ ਨਸ਼ੀਨ ਰਘੁਭਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਫਾਈਨਲ ਮੁਕਾਬਲਾ ਬਾਬਾ ਫਤਹਿ ਸਿੰਘ ਕਬੱਡੀ ਕਲੱਬ ਘੁੱਗਸ਼ੋਰ ਕਰਤਾਰਪੁਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਮਾਛੀਵਾੜਾ ਸਾਹਿਬ ਦੇ ਵਿਚਕਾਰ ਹੋਇਆ।
ਦ
ਦੇਨੋਵਾਲ ਕਲਾਂ ਵਿਖੇ ਕਬੱਡੀ ਕੱਪ ਮੇਲੇ ਦੌਰਾਨ ਫਾਈਨਲ ਮੁਕਾਬਲੇ ਦੇ ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਬਾਬਾ ਰਘੁਭਿੰਦਰ ਸਿੰਘ ਬਿੱਟੂ ਨਾਲ ਜਥੇਦਾਰ ਸਵਰਨਜੀਤ ਸਿੰਘ ਅਤੇ ਮੁੱਖ ਮਹਿਮਾਨ ਤੇ ਪ੍ਰਬੰਧਕ। ਤਸਵੀਰ : ਕੁਲਦੀਪ ਸਿੰਘ ਪਾਬਲਾ
23-10-2026
ਪੱਲੀ ਝਿੱਕੀ, 22 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਦੇਨੋਵਾਲ ਕਲਾਂ ਵਿਖੇ ਰੌਜ਼ਾ ਪੰਜ ਪੀਰ ਦਰਬਾਰ, ਲਾਲਾਂ ਵਾਲੇ ਪੀਰ ਵਿਖੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਦੀ ਅਗਵਾਈ ’ਚ ਇਕ ਰੋਜ਼ਾ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਕਰਵਾਇਆ। ਇਸ ਸੰਬੰਧੀ ਗੱਦੀ ਨਸ਼ੀਨ ਰਘੁਭਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਫਾਈਨਲ ਮੁਕਾਬਲਾ ਬਾਬਾ ਫਤਹਿ ਸਿੰਘ ਕਬੱਡੀ ਕਲੱਬ ਘੁੱਗਸ਼ੋਰ ਕਰਤਾਰਪੁਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਮਾਛੀਵਾੜਾ ਸਾਹਿਬ ਦੇ ਵਿਚਕਾਰ ਹੋਇਆ। ਇਸ ਮੌਕੇ ਰੇਡਾਂ ’ਤੇ 10,000 ਰੁਪਏ ਅਤੇ ਜੱਫਿਆਂ ਤੇ 15,000, 20,000 ਰੁਪਏ ਵੀ ਬਾਬਾ ਰਘੁਭਿੰਦਰ ਸਿੰਘ ਬਿੱਟੂ ਨੇ ਲਗਾਏ। ਅਖੀਰ ਬਾਬਾ ਫਤਹਿ ਸਿੰਘ ਕਬੱਡੀ ਕਲੱਬ ਘੁੱਗਸ਼ੋਰ ਕਰਤਾਰਪੁਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਮਾਛੀਵਾੜਾ ਸਾਹਿਬ ਨੂੰ ਹਰਾ ਕੇ ਮੁਕਾਬਲਾ ਜਿੱਤ ਲਿਆ। ਕੁਸ਼ਤੀ ਮੁਕਾਬਲਿਆਂ ਦੀ ਕੁਮੈਂਟਰੀ ਮਨਜੀਤ ਸਿੰਘ ਕੰਗ, ਬਿੱਟੂ ਰੋੜ, ਸਤਪਾਲ, ਕਰਮਦੀਨ ਨੇ ਲੱਛੇਦਾਰ ਬੋਲਾਂ ਨਾਲ ਕੀਤੀ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਅਮਨਦੀਪ ਸਿੰਘ ਡੀ. ਐਸ. ਪੀ., ਚਰਨਜੀਤ ਸਿੰਘ ਚੇਅਰਮੈਨ ਸ਼ੂਗਰ ਮਿੱਲ, ਮਲਕੀਤ ਸਿੰਘ ਡੀ. ਐਸ. ਪੀ., ਜਥੇਦਾਰ ਸਵਰਨਜੀਤ ਸਿੰਘ ਪਠਲਾਵਾ, ਬਾਬਾ ਅਮਰੀਕ ਸਿੰਘ ਮਹਿਤਪੁਰ ਉਲੱਦਣੀ, ਸਮਾਜ ਸੇਵੀ ਦਲਜੀਤ ਸਿੰਘ ਬੈਂਸ, ਬਾਬਾ ਕੁਲਦੀਪ ਸਿੰਘ ਮਜਾਰੀ, ਜਸਦੀਪ ਸਿੰਘ ਲੱਕੀ ਬਾਬਾ ਖਟਕੜ ਕਲਾਂ, ਕਸ਼ਮੀਰ ਸਿੰਘ ਲਸਾੜਾ, ਪ੍ਰਿਤਪਾਲ ਸਿੰਘ ਭਾਰਟਾ, ਜੱਥੇਦਾਰ ਬਹਾਦਰ ਸਿੰਘ ਭਾਰਟਾ, ਕਾਮਰੇਡ ਦਰਸ਼ਨ ਸਿੰਘ ਮੱਟੂ, ਸਤਵੀਰ ਝਿੱਕੀ ਪੱਲੀ ਝਿੱਕੀ, ਕੇਵਲ ਸਿੰਘ ਮਹਿਤਪੁਰ ਉਲੱਦਣੀ, ਪ੍ਰੇਮ ਸਿੰਘ ਐਮ. ਪੀ. ਰਿਜ਼ੌਰਟਸ, ਅਵਤਾਰ ਸਿੰਘ ਐਸ. ਡੀ. ਓ. ਅੱਪਰਾ, ਸਤਪਾਲ ਸਿੰਘ ਏ. ਐਸ. ਆਈ., ਕੇਸਰ ਸਿੰਘ, ਪਰਮਜੀਤ ਭੱਟੀ, ਸੋਨੂੰ ਉਸਮਾਨਪੁਰ, ਐਡਵੋਕੇਟ ਰੁਪਿੰਦਰ ਸ਼ਰਮਾ, ਮੁਖਤਿਆਰ ਸਿੰਘ ਯੂ.ਐਸ.ਏ., ਲਵਕੁਮਾਰ ਗੋਲਡੀ ਸਾਬਕਾ ਵਿਧਾਇਕ, ਡਾ. ਅਮਰੀਕ ਸਿੰਘ ਸੋਢੀ ਸਰਪੰਚ, ਨਿਸ਼ਾਨਵੀਰ ਭੀਣ, ਜਸ਼ਨ ਅਸਟ੍ਰੇਲੀਆ, ਸੁਰਜੀਤ ਸਿੰਘ ਪੈਲੀ, ਕਸ਼ਮੀਰ ਸਿੰਘ ਤਹਿਸੀਲਦਾਰ, ਚਰਨਜੀਤ ਸਿੰਘ ਚੰਨੀ ਓ.ਐਸ.ਡੀ. ਸਪੀਕਰ, ਨੀਲਾ ਮਿੱਤਲ ਭਾਜਪਾ ਆਗੂ, ਰਾਕੇਸ਼ ਮਹਿਤਾ ਬੀ. ਜੇ. ਪੀ. ਆਗੂ, ਬਲਜੀਤ ਸਿੰਘ ਚੇਅਰਮੈਨ, ਤਰਸੇਮ ਸਿੰਘ ਕੈਨੇਡਾ, ਚਰਨਜੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਜੀਤ ਸਿੰਘ ਸੈਣੀ, ਤਰਲੋਚਨ ਸਿੰਘ ਇੰਸਪੈਕਟਰ, ਸਮੂਹ ਮਨੀਲਾ ਵੀਰਾਂ ਪਰਿਵਾਰ ਆਦਿ ਤੋਂ ਇਲਾਵਾ ਹੋਰ ਵੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਪ੍ਰਬੰਧਕ ਗੱਦੀ ਨਸ਼ੀਨ ਬਾਬਾ ਰਘੁਭਿੰਦਰ ਸਿੰਘ, ਢੇਰਾ ਸਿੰਘ, ਪਰਮਜੀਤ ਸਿੰਘ ਭੱਟੀ, ਪਿਆਰਾ ਸਿੰਘ, ਬਲਵੀਰ ਸਿੰਘ, ਸਰਪੰਚ ਰਾਮਜੀਤ ਸਿੰਘ, ਸੁੱਖਵੀਰ ਸਿੰਘ ਸੁੱਖਾ, ਕਸ਼ਮੀਰ ਸਿੰਘ, ਅਰਸ਼, ਅਮਨ, ਬਿੰਦਰ, ਲੁਭਾਇਆ, ਪਰਮਜੀਤ ਸਿੰਘ, ਜੱਸੀ ਸਰਪੰਚ ਡਰਾਮਾ, ਨਿੰਦਰ ਹਿਆਲਾ, ਬਲਵੀਰ ਲੁਧਿਆਣਾ, ਤਰਲੋਚਨ ਸਿੰਘ, ਜਗਤਾਰ ਸਿੰਘ, ਗੋਗਾ, ਹੈਪੀ, ਮੁਕੇਸ਼ ਸ਼ਾਨ ਸਵੀਟਸ, ਰਾਜੂ ਮਹਿਲਾਂ, ਸਮੂਹ ਮਨੀਲਾ ਪਰਿਵਾਰ ਆਦਿ ਹਾਜ਼ਰ ਸਨ।