ਮੀਨੂੰ ਭੁੱਟਾ ਦੀ ਅਗਵਾਈ ’ਚ ਲਾਇਨਜ਼ ਇੰਟਰਨੈਸ਼ਨਲ ਵਿਜ਼ਨ ਹਫਤਾ ਮਨਾਇਆ
ਬੰਗਾ, 22 ਅਕਤੂਬਰ (ਕਰਮ ਲਧਾਣਾ)-ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਲਾਇਨ ਮਾਰਕ ਲੀਓਨ ਤੇ ਡਿਸਟ੍ਰਿਕ ਗਵਰਨਰ ਲਾਇਨ ਜੀ. ਐਸ.
ਬੰਗਾ, 22 ਅਕਤੂਬਰ (ਕਰਮ ਲਧਾਣਾ)-ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਲਾਇਨ ਮਾਰਕ ਲੀਓਨ ਤੇ ਡਿਸਟ੍ਰਿਕ ਗਵਰਨਰ ਲਾਇਨ ਜੀ. ਐਸ. ਭਾਟੀਆ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਜ਼ੋਨ-ਬੰਗਾ ਦੇ ਜ਼ੋਨ ਚੇਅਰਪਰਸਨ ਲਾਇਨ ਮੀਨੂੰ ਭੁੱਟਾ ਦੇ ਵਿਸ਼ੇਸ਼ ਸਹਿਯੋਗ ਨਾਲ ਸੰਤ ਬਾਬਾ ਸੇਵਾ ਸਿੰਘ ਪਬਲਿਕ ਸਕੂਲ ਨੌਰਾ ਵਿਖੇ ਲਾਇਨਜ਼ ਇੰਟਰਨੈਸ਼ਨਲ ਵੀਜ਼ਨ ਹਫਤੇ ਸੰਬੰਧੀ ਸਕੂਲ ਦੇ ਬੱਚਿਆਂ ਲਈ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾ ਕੇ ਮਨਾਇਆ। ਇਸ ਮੌਕੇ ਲਾਇਨ ਮੀਨੂੰ ਭੁੱਟਾ ਨੇ ਦੱਸਿਆ ਕਿ ਲਾਇਨਜ਼ ਇੰਟਰਨੈਸ਼ਨਲ ਵੀਜ਼ਨ ਹਫਤਾ ਪੂਰੇ ਵਿਸ਼ਵ ਵਿਚ ਸਾਰੀਆਂ ਹੀ ਲਾਇਨਜ਼ ਕਲੱਬਾਂ ਵਲੋਂ ਅੱਖਾਂ ਦਾ ਜਾਂਚ ਤੇ ਆਈ ਆਪ੍ਰੇਸ਼ਨ ਕੈਂਪ ਲਗਾ ਕੇ ਮਨਾਇਆ ਜਾ ਰਿਹਾ ਹੈ। ਮੁੱਖ ਮਹਿਮਾਨ ਵਜੋਂ ਸ਼ਾਮਿਲ ਸਾਬਕਾ ਡਿਸਟ੍ਰਿਕ ਗਵਰਨਰ ਲਾਇਨ ਐਸ. ਪੀ. ਸੌਂਧੀ ਨੇ ਇਸ ਵਿਸ਼ੇਸ਼ ਕੈਂਪ ਦੀ ਮੀਨੂੰ ਭੁੱਟਾ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 321-ਡੀ ਵਿਚ ਲਾਇਨਜ਼ ਕਲੱਬ ਆਈ ਹਸਪਤਾਲ ਆਦਮਪੁਰ ਵਿਖੇ ਪੂਰਾ ਸਾਲ ਲੋੜਵੰਦ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਦੇ ਨਾਲ-ਨਾਲ ਅੱਖਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਂਦੇ ਹਨ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਰੀਜਨ ਚੇਅਰਮੈਨ ਲਾਇਨ ਸੰਜੀਵ ਸੂਰੀ ਨੇ ਕਿਹਾ ਕਿ ਡਿਸਟ੍ਰਿਕ ਗਵਰਨਰ ਜੀ. ਐਸ. ਭਾਟੀਆ ਵਲੋਂ ਚਾਰ ਜੋਨ ਚੇਅਰਪਰਸਨ ਲਗਾਏ ਗਏ ਤੇ 11 ਕਲੱਬਾਂ ਦੀ ਜ਼ਿੰਮੇਵਾਰੀ ਦਿੱਤੀ ਗਈ, ਜਿਸ ’ਚ ਮੀਨੂੰ ਭੁੱਟਾ ਦੀ ਚੇਅਰਪਰਸਨਸ਼ਿਪ ’ਚ ਜ਼ਿੰਮੇਵਾਰੀ ਨੂੰ ਨਿਭਾਇਆ ਜਾ ਰਿਹਾ ਹੈ। ਕਲੱਬ ਦੇ ਵੀਜਨ ਚੇਅਰਮੈਨ ਲਾਇਨ ਡਾਕਟਰ ਮੋਹਿਤ ਵਲੋਂ ਆਧੁਨਿਕ ਮਸ਼ੀਨਾਂ ਨਾਲ ਬੱਚਿਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਤੇ ਕਲੱਬ ਦੇ ਇਨਵਾਇਰਮੈਂਟ ਚੇਅਰਮੈਨ ਲਾਇਨ ਅਮਰਜੀਤ ਸਿੰਘ ਵਲੋਂ ਇਸ ਵਿਸ਼ੇਸ਼ ਕੈਂਪ ਦਾ ਪ੍ਰਬੰਧ ਕੀਤਾ। ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਜਨਰਲ ਸਕੱਤਰ ਐਮ. ਜੇ. ਐਫ. ਲਾਇਨ ਸੁਖਜਿੰਦਰ ਸਿੰਘ ਵਲੋਂ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਗਈ। ਲਾਇਨ ਮੀਨੂੰ ਭੁੱਟਾ ਵਲੋਂ ਸ਼ਾਮਿਲ ਹੋਏ ਸਾਬਕਾ ਡਿਸਟ੍ਰਿਕ ਗਵਰਨਰ, ਰੀਜਨ ਚੇਅਰਮੈਨ, ਸਕੂਲ ਪ੍ਰਿੰਸੀਪਲ, ਲਾਇਨਜ਼ ਕਲੱਬ ਮੁਕੰਦਪੁਰ, ਲਾਇਨਜ਼ ਕਲੱਬ ਗੜ੍ਹਸ਼ੰਕਰ ਸਟਾਰ ਅਤੇ ਲਾਇਨਜ਼ ਕਲੱਬ ਬੰਗਾ ਸਿਮਰ ਨ ਦੇ ਵੱਖ-ਵੱਖ ਕਲੱਬ ਪ੍ਰਧਾਨਾਂ ਤੇ ਸਕੂਲ ਪ੍ਰਿੰਸੀਪਲ ਮੈਡਮ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਇਸ ਮੌਕੇ ਸਾਬਕਾ ਡਿਸਟ੍ਰਿਕ ਗਵਰਨਰ ਐਸ. ਪੀ. ਸੌਂਧੀ, ਰੀਜਨ ਚੇਅਰਮੈਨ ਸੰਜੀਵ ਸੂਰੀ, ਜ਼ੋਨ ਚੇਅਰਪਰਸਨ ਮੀਨੂੰ ਭੁੱਟਾ, ਸਾਬਕਾ ਜ਼ੋਨ ਚੇਅਰਮੈਨ ਐਡਵੋਕੇਟ ਕਮਲਜੀਤ ਸਿੰਘ, ਲਾਇਨਜ਼ ਕਲੱਬ ਮੁਕੰਦਪੁਰ ਦੇ ਕਲੱਬ ਪ੍ਰਧਾਨ ਰਾਜ ਕੁਮਾਰ, ਕਲੱਬ ਸੈਕਟਰੀ ਸੀਨੀਅਰ ਲਾਇਨ ਲੀਡਰ ਅਮਰਜੀਤ ਖਟਕੜ, ਲਾਇਨਜ਼ ਕਲੱਬ ਗੜ੍ਹਸ਼ੰਕਰ ਸਟਾਰ ਤੋਂ ਡਿਸਟ੍ਰਿਕ ਡਿਪਟੀ ਗਵਰਨਰ ਆਰ. ਪੀ. ਸੋਨੀ, ਕਲੱਬ ਪ੍ਰਧਾਨ ਵਰੂਨ ਸੋਨੀ, ਪੀ. ਆਰ. ਓ. ਅਜੀਤ ਸਿੰਘ ਖੱਖ, ਲਾਇਨਜ ਕਲੱਬ ਬੰਗਾ ਸਿਮਰਨ ਤੋਂ ਕਲੱਬ ਪ੍ਰਧਾਨ ਵਨੀਤਾ ਕੁਮਾਰੀ, ਸੈਕਟਰੀ ਸੁਖਜਿੰਦਰ ਸਿੰਘ, ਪੀ. ਆਰ. ਓ. ਪਰਮਜੀਤ ਕੌਰ, ਵਾਇਸ ਪ੍ਰਧਾਨ ਲਾਇਨ ਸੀਮਾ, ਪ੍ਰੋਜੈਕਟ ਚੇਅਰਪਰਸਨ ਪ੍ਰਿਅੰਕਾ ਕਲਸੀ, ਕਮਲਜੀਤ ਕੌਰ, ਇਨਵਾਇਰਮੈਂਟ ਚੇਅਰਮੈਨ ਅਮਰਜੀਤ ਸਿੰਘ, ਵੀਜਨ ਚੇਅਰਮੈਨ ਲਾਇਨ ਮੋਹਿਤ ਅਤੇ ਸੰਤ ਬਾਬਾ ਸੇਵਾ ਸਿੰਘ ਪਬਲਿਕ ਸਕੂਲ ਨੌਰਾ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ, ਸਕੂਲ ਅਧਿਆਪਕ ਅਤੇ ਮੈਨਜਮੈਂਟ ਕਮੇਟੀ ਮੈਂਬਰ ਹਾਜ਼ਰ ਸਨ।