22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਾਬਾ ਗੁਰਦਿੱਤਾ ਦੀ ਯਾਦ ’ਚ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ

ਸੜੋਆ, 22 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰਦੁਆਰਾ ਬਾਬਾ ਗੁਰਦਿੱਤਾ ਦੀ ਪ੍ਰਬੰਧਕ ਕਮੇਟੀ ਕਟਵਾਰਾ ਵਲੋਂ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਸੰਬੰਧੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰੂ ਘਰ ਦੇ ਸੇਵਕ ਚੌਧਰੀ ਓਮਕਾਰ ਨਾਥ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ। ਸਮਾਗਮਾਂ ਸੰਬੰਧੀ ਚੌਧਰੀ ਓਮਕਾਰ ਨਾਥ ਨੇ ਦੱਸਿਆ ਕਿ 27 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਦੇ ਆਰੰਭ ਹੋਣਗੇ ਅਤੇ ਇਸੇ ਦਿਨ ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਝੋਲਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 23-10-2026
ਸੜੋਆ, 22 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰਦੁਆਰਾ ਬਾਬਾ ਗੁਰਦਿੱਤਾ ਦੀ ਪ੍ਰਬੰਧਕ ਕਮੇਟੀ ਕਟਵਾਰਾ ਵਲੋਂ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਸੰਬੰਧੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰੂ ਘਰ ਦੇ ਸੇਵਕ ਚੌਧਰੀ ਓਮਕਾਰ ਨਾਥ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ। ਸਮਾਗਮਾਂ ਸੰਬੰਧੀ ਚੌਧਰੀ ਓਮਕਾਰ ਨਾਥ ਨੇ ਦੱਸਿਆ ਕਿ 27 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਦੇ ਆਰੰਭ ਹੋਣਗੇ ਅਤੇ ਇਸੇ ਦਿਨ ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਝੋਲਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸੇ ਦਿਨ ਰਾਤ ਦੇ ਸਜਾਏ ਜਾ ਰਹੇ ਕੀਰਤਨ ਦੀਵਾਨ ਵਿਚ ਬਾਬਾ ਕੁਲਦੀਪ ਸਿੰਘ ਨਾਨਕਸਰ ਠਾਠ ਮਜਾਰੀ ਵਾਲੇ ਆਪਣੇ ਅਨਮੋਲ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਤਰ੍ਹਾਂ 28 ਅਕਤੂਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿਚ ਬਾਬਾ ਸੁਖਦੇਵ ਸਿੰਘ ਨੰਗਲਾਂ ਵਾਲਿਆ ਦਾ ਕੀਰਤਨੀ ਜਥਾ ਕੀਰਤਨ ਰਾਹੀ ਹਾਜ਼ਰੀ ਭਰੇਗਾ। ਇਸੇ ਦਿਨ ਰਾਤ ਦੇ ਕੀਰਤਨ ਦੀਵਾਨ ਮੌਕੇ ਭਾਈ ਵੀਰ ਜਤਿੰਦਰ ਸਿੰਘ ਮੱਲਕਪੁਰ ਫਗਵਾੜੇ ਵਾਲਿਆ ਦਾ ਕੀਰਤਨ ਜਥਾ ਹਾਜ਼ਰੀ ਭਰੇਗਾ। 29 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਪਾਠ ਦੇ ਭੋਗ ਉਪਰੰਤ ਭਾਈ ਜਰਨੈਲ ਸਿੰਘ ਛਦੌੜੀ ਵਾਲੇ ਸਵੇਰੇ 10 ਵਜੇ ਤੋਂ 11 ਵਜੇ ਤੱਕ ਕੀਰਤਨ ਕਰਨਗੇ ਅਤੇ ਬਾਬਾ ਪ੍ਰਤਾਪ ਸਿੰਘ ਗੋਬਿੰਦ ਬਾਗ ਵਾਲੇ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਥਾਣੇਦਾਰ ਕੈਲਾਸ਼ ਚੰਦਰ, ਬਲਵਿੰਦਰ ਕੁਮਾਰ, ਗੁਰਚਰਨ ਸਿੰਘ, ਵਿਜੈ ਕੁਮਾਰ, ਰਾਕੇਸ਼ ਕੁਮਾਰ, ਭਗਤ ਗੁਰਮੇਲ ਰਾਮ, ਸਰਬਣ ਰਾਮ ਮੀਲੂ, ਹਰਮੇਸ਼ ਲਾਲ, ਤੇਲੂ ਰਾਮ, ਰਵੀ ਕੁਮਾਰ, ਓਮ ਪ੍ਰਕਾਸ਼, ਲਾਲ ਚੰਦ ਬਿੱਟੂ, ਸਤਨਾਮ ਸਿੰਘ ਸਰਪੰਚ ਕਟਵਾਰਾ ਖੁਰਦ, ਗੁਰਮੀਤ ਲਾਲ, ਰੋਸ਼ਨ ਲਾਲ ਚੇਚੀ, ਇਕਬਾਲ ਸਿੰਘ, ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ, ਅਵਤਾਰ ਸਿੰਘ ਟੋਰੋਵਾਲ, ਹੁਸਨ ਚੰਦ ਮੀਲੂ, ਜਸ਼ਪਾਲ, ਜਸਵਿੰਦਰ ਸਿੰਘ ਚੂਹੜ੍ਹਪੁਰ, ਸੁਰਿੰਦਰ ਪਾਲ, ਰੋਸ਼ਨ ਲਾਲ, ਹੈਪੀ ਚਾੜ, ਰਾਜ ਕੁਮਾਰ ਤੇ ਗੁਰਬਚਨ ਚੰਦ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ‘ਵੋਟ ਬਚਾਓ ਦੇਸ਼ ਬਚਾਓ’ ਮੁਹਿੰਮ ਦੀ ਬਲਾਚੌਰ ਵਿਖੇ ਹੋਈ ਸ਼ੁਰੂਆਤ-ਅਜੇ ਮੰਗੂਪੁਰ ਅਗਲੀ ਖ਼ਬਰ ਡੈਰਿਕ ਸਕੂਲ ਬੰਗਾ ਦੀ ਵਿਦਿਆਰਥਣ ਜਸਲੀਨ ਕੌਰ ਪੰਜਾਬੀ ਫਿਲਮ ‘ਥਾਪੀ’ ’ਚ ਚਮਕੀ
Ad Position 24