ਨਿਰਮਲ ਸਾਗਰ ਸਕੂਲ ਲਸਾੜਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਉੜਾਪੜ/ਲਸਾੜਾ, 22 ਅਕਤੂਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਰਵਾਏ ਸਮਾਗਮ ਦੀ ਅਗਵਾਈ ਵਾਈਸ ਪ੍ਰਿੰਸੀਪਲ ਪ੍ਰੇਮਜੀਤ ਕੌਰ ਵਲੋਂ ਕੀਤੀ ਗਈ।
ਉੜਾਪੜ/ਲਸਾੜਾ, 22 ਅਕਤੂਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਰਵਾਏ ਸਮਾਗਮ ਦੀ ਅਗਵਾਈ ਵਾਈਸ ਪ੍ਰਿੰਸੀਪਲ ਪ੍ਰੇਮਜੀਤ ਕੌਰ ਵਲੋਂ ਕੀਤੀ ਗਈ। ਸਮਾਗਮ ਦੌਰਾਨ ਵਿੱਦਿਆਰਥੀਆਂ ਵਲੋਂ ਦੁਸਹਿਰੇ ਦੇ ਮਹੱਤਵ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਸਪੀਚ ਦਿੱਤੀ ਗਈ। ਉਪਰੰਤ ਭਗਵਾਨ ਰਾਮ ਦੇ ਜੀਵਨ ਅਤੇ ਰਮਾਇਣ ਦੀਆਂ ਪ੍ਰਮੁੱਖ ਘਟਨਾਵਾਂ ਦੇ ਅਧਾਰਿਤ ਲਘੂ ਨਾਟਕ ਪੇਸ਼ ਕੀਤੇ ਗਏ। ਬਾਅਦ ਵਿਚ ਬੱਚਿਆਂ ਨੇ ਰਾਵਣ ਦਾ ਪੁਤਲਾ ਅਗਨ ਭੇਟ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਜੈ ਪਾਸੀ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਭਾਰਤ ਦੀ ਸੰਸਕ੍ਰਿਤੀ ਦਾ ਅਨਿਖੜਵਾਂ ਅੰਗ ਹੈ। ਇਸ ਮੌਕੇ ਪ੍ਰਿੰਸੀਪਲ ਮੀਨਾਕਸ਼ੀ ਚੱਢਾ, ਵਾਈਸ ਪ੍ਰਿੰਸੀਪਲ ਉਂਕਾਰ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਮੈਨੇਜਰ ਗੁਰਵਿੰਦਰ ਸਿੰਘ, ਮੈਡਮ ਸੰਦੀਪ, ਮਲਕੀਤ ਸਿੰਘ ਅਤੇ ਸਮੂਹ ਵਿਦਿਆਰਥੀ ਤੇ ਸਟਾਫ ਮੈਂਬਰ ਵੀ ਹਾਜ਼ਰ ਸਨ।