19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ 23ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ

ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਬਾਹੜ ਮਜਾਰਾ ਵਿਖੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵੈਲਫੇਅਰ ਕਮੇਟੀ ਵਲੋਂ ਐਨ. ਆਰ.

Ad Position 21
No active advertisement
ਅਜੀਤ ਡੈਸਕ 19-10-2026
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਬਾਹੜ ਮਜਾਰਾ ਵਿਖੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵੈਲਫੇਅਰ ਕਮੇਟੀ ਵਲੋਂ ਐਨ. ਆਰ. ਆਈ. ਵੀਰਾਂ, ਇਲਾਕਾ ਵਾਸੀਆਂ ਤੇ ਪਿੰਡ ਬਾਹੜਮਜਾਰਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ 23ਵਾਂ ਵਿਸ਼ਾਲ ਭਗਵਤੀ ਜਾਗਰਣ 19 ਅਕਤੂਬਰ ਨੂੰ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਬਾਹੜਮਜਾਰਾ ਵਿਖੇ ਕਰਵਾਇਆ ਜਾਵੇਗਾ। ਇਸ ਸੰਬੰਧੀ ਪ੍ਰਧਾਨ ਬਲਵੀਰ ਸਿੰਘ ਨੇ ਦੱਸਿਆ ਕਿ ਜਾਗਰਣ ਵਿਚ ਯੂਸੁਫ਼ ਖਾਨ, ਨਿਰਮਲਜੀਤ, ਸੋਨੂੰ ਜੰਡਿਆਲੀ, ਅਨਿਲ ਸ਼ਰਮਾ (ਤਾਰਾ ਰਾਣੀ ਕਥਾ), ਮਨਦੀਪ ਮਹਾਂਦੇਵ ਆਦਿਭਜਨ ਗਾਇਕ ਪਾਰਟੀਆਂ ਪਹੁੰਚ ਕੇ ਮਹਾਂ ਮਾਈ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸੱਦੇ ਹੋਏ ਕਲਾਕਾਰਾਂ ਨੂੰ ਹੀ ਸਮਾਂ ਦਿੱਤਾ ਜਾਵੇਗਾ ਤੇ ਮਹਾਂਮਾਈ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਸੋਹਨ ਪਾਲ, ਬਲਵੀਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਸੈਕਟਰੀ, ਇਕਬਾਲ ਸਿੰਘ ਵਾਈਸ ਪ੍ਰਧਾਨ, ਹਰਜੀਤ ਸਿੰਘ ਹੀਰਾ ਖਜ਼ਾਨਚੀ, ਪਰਮਜੀਤ ਸਿੰਘ ਲੰਗਰ ਪ੍ਰਧਾਨ, ਸੁਖਵਿੰਦਰ ਸਿੰਘ ਲੰਗਰ ਵਾਈਸ ਪ੍ਰਧਾਨ, ਅਜੇ ਰੋਹਿਤ ਸੇਵਾਦਾਰ ਅਤੇ ਸਮੂਹ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁਲਥਮ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ ਅਗਲੀ ਖ਼ਬਰ ਬੰਗਾ ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਲੋਕਾਂ ਦੀ ਭਲਾਈ ਲਈ ਕੀਤੀ ਪ੍ਰਾਰਥਨਾ
Ad Position 24