19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਵ-ਨਿਯੁਕਤ ਜ਼ਿਲ੍ਹਾ ਜੁਆਇੰਟ ਸਕੱਤਰ ਰਾਜ ਦਵਿੰਦਰ ਸਿੰਘ ਘੁੰਮਣ ਦਾ ਕਾਠਗੜ੍ਹ ਮੋੜ ’ਤੇ ਸਵਾਗਤ

ਕਾਠਗੜ੍ਹ, 18 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਜਥੇਬੰਦਕ ਵਿਸਥਾਰ ਕਰਦਿਆਂ ਰਾਜ ਦਵਿੰਦਰ ਸਿੰਘ ਘੁੰਮਣ (ਰਾਜਾ) ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦੀ ਖਬਰ ਸੁਣਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

Ad Position 21
No active advertisement
ਅਜੀਤ ਡੈਸਕ 19-10-2026
ਕਾਠਗੜ੍ਹ, 18 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਜਥੇਬੰਦਕ ਵਿਸਥਾਰ ਕਰਦਿਆਂ ਰਾਜ ਦਵਿੰਦਰ ਸਿੰਘ ਘੁੰਮਣ (ਰਾਜਾ) ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦੀ ਖਬਰ ਸੁਣਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਨਿਯੁਕਤੀ ਤੋਂ ਬਾਅਦ ਜਦੋਂ ਰਾਜਦਵਿੰਦਰ ਸਿੰਘ ਘੁੰਮਣ (ਰਾਜਾ) ਪਹਿਲੀ ਵਾਰ ਕਾਠਗੜ੍ਹ ਮੋੜ ’ਤੇ ਪਹੁੰਚੇ ਤਾਂ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਕੀਤਾ। ਇਸ ਮੌਕੇ ਘੁੰਮਣ ਸਪੇਅਰ ਪਾਰਟ ਦੇ ਮਾਲਕ ਤੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਜਸਵੀਰ ਸਿੰਘ ਘੁੰਮਣ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਜੀ ਆਇਆਂ ਨੂੰ ਆਖਿਆ ਗਿਆ, ਮੂੰਹ ਮਿੱਠਾ ਕਰਵਾਇਆ ਅਤੇ ਢੋਲ ਦੀ ਥਾਪ ’ਤੇ ਸਵਾਗਤ ਕੀਤਾ। ਸਰਪੰਚ ਜਸਵੀਰ ਸਿੰਘ ਘੁੰਮਣ ਨੇ ਖੁਸ਼ੀ ਵਿਚ ਲੱਡੂ ਵੰਡੇ ਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਲਾਡੀ ਰਾਣਾ, ਗੁਰਪ੍ਰੀਤ ਸਿੰਘ ਕੈਨੇਡਾ, ਜੁਝਾਰੂ ਕਿਸਾਨ ਆਗੂ ਕੁਲਵਿੰਦਰ ਸਿੰਘ ਬਿੰਦੂ ਧੋਲ, ਹਰਪ੍ਰੀਤ ਸਿੰਘ ਹੈਪੀ ਬਲਾਚੌਰ, ਹਰਮਨਜੀਤ ਸਿੰਘ ਤੇ ਜਸਵੀਰ ਸਿੰਘ ਘੁੰਮਣ ਸਣੇ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਤੇ ਪਾਰਟੀ ਵਰਕਰ ਹਾਜ਼ਰ ਸਨ। ਰਾਜਦਵਿੰਦਰ ਸਿੰਘ ਘੁੰਮਣ (ਰਾਜਾ) ਨੇ ਪਾਰਟੀ ਹਾਈਕਮਾਨ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੰਘ ਕਟਾਰੀਆ, ਗੁਰਮੁੱਖ ਸਿੰਘ ਮੱਲ੍ਹੀ, ਨਰੰਜਣ ਸਿੰਘ ਮੱਲ੍ਹੀ, ਹਰਬੰਸ ਸਿੰਘ ਮੱਲ੍ਹੀ, ਗੁਰਮੁੱਖ ਸਿੰਘ ਪਾਬਲਾ, ਜਸਵੀਰ ਸਿੰਘ ਹੱਕਲਾ, ਹਰਮਿੰਦਰ ਸਿੰਘ ਸਰਪੰਚ ਮੁੱਤੋਂ ਮੰਡ, ਹਰਵਿੰਦਰ ਸਿੰਘ ਸਰਪੰਚ ਚਾਹਲ ਜੱਟਾਂ, ਤਰਲੋਕ ਸਿੰਘ ਮੱਲ੍ਹੀ, ਗੁਰਮੀਤ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 22 ਨੂੰ ਅਗਲੀ ਖ਼ਬਰ ਬਰਾੜ ਦੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਬਣਨ ’ਤੇ ਸੁਸਾਇਟੀ ਹੋਰ ਵੀ ਬਿਹਤਰ ਭੂਮਿਕਾ ਨਿਭਾਏਗੀ-ਵਾਰੀਆ
Ad Position 24