18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਕਮੇਟੀ ਦੀ ਮੀਟਿੰਗ

ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-28ਵੇਂ ਵਰ੍ਹੇ ’ਚ ਪ੍ਰਵੇਸ਼ ਕਰ ਚੁੱਕੇ ਰਾਜ ਪੱਧਰੀ ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸੰਬੰਧੀ ਟੂਰਨਾਮੈਂਟ ਕਮੇਟੀ ਵਲੋਂ ਪਹਿਲੀ ਮੀਟਿੰਗ ਅਨਮੋਲ ਪੈਲੇਸ ਬੰਗਾ ਵਿਚ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 19-10-2026
ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-28ਵੇਂ ਵਰ੍ਹੇ ’ਚ ਪ੍ਰਵੇਸ਼ ਕਰ ਚੁੱਕੇ ਰਾਜ ਪੱਧਰੀ ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸੰਬੰਧੀ ਟੂਰਨਾਮੈਂਟ ਕਮੇਟੀ ਵਲੋਂ ਪਹਿਲੀ ਮੀਟਿੰਗ ਅਨਮੋਲ ਪੈਲੇਸ ਬੰਗਾ ਵਿਚ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸ. ਜਸਵੀਰ ਸਿੰਘ ਮੰਗੂਵਾਲ ਵਲੋਂ ਕੀਤੀ ਗਈ। ਮੀਟਿੰਗ ਵਿਚ ਇਸ ਵਾਰ ਦੇ ਫੁੱਟਬਾਲ ਟੂਰਨਾਮੈਂਟ ਨੂੰ ਹੋਰ ਰੌਚਕ ਤੇ ਬਿਹਤਰ ਬਣਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਤੇ ਪ੍ਰੈੱਸ ਸਕੱਤਰ ਤਲਵਿੰਦਰ ਸ਼ੇਰਗਿੱਲ ਨੇ ਦੱਸਿਆ ਕਿ ਇਸ ਵਾਰ ਦਾ ਟੂਰਨਾਮੈਂਟ ਵੀ ਹਰ ਸਾਲ ਦੀ ਤਰ੍ਹਾਂ 5 ਤੋਂ 10 ਦਸੰਬਰ ਤੱਕ ਸਿੱਖ ਨੈਸ਼ਨਲ ਬੰਗਾ ਦੀ ਗਰਾਉਂਡ ’ਚ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਸ਼ੁਰੂਆਤ ਝਲਮਣ ਸਿੰਘ ਸਿੱਧੂ ਸੋਤਰਾਂ ਤੇ ਸ਼ਰਨਜੀਤ ਸਿੰਘ ਮਾਹਲ ਵਲੋਂ ਝੰਡਾ ਝੁਲਾਉਣ ਦੀ ਰਸਮ ਨਾਲ ਕੀਤੀ ਜਾਵੇਗੀ। ਟੂਰਨਾਮੈਂਟ ਵਿਚ ਪੰਜਾਬ ਭਰ ’ਚੋਂ ਚੋਟੀ ਦੇ ਕਲੱਬਾਂ ਦੀਆਂ ਟੀਮਾਂ ਭਾਗ ਲੈਣਗੀਆਂ। ਟੂਰਨਾਮੈਂਟ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਕਦ ਇਨਾਮ ਤੇ ਆਕਰਸ਼ਕ ਟ੍ਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉੱਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਤੇ ਆਕਰਸ਼ਕ ਟਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਲਾਕੇ ਦੇ ਬੱਚਿਆਂ ਨੂੰ ਫੁੱਟਬਾਲ ਵੱਲ ਪ੍ਰੇਰਿਤ ਕਰਨ ਲਈ ਅੰਡਰ -14 ਦੀਆਂ ਚਾਰ ਪਿੰਡ ਪੱਧਰ ਦੀਆਂ ਟੀਮਾਂ ਦੇ ਮੈਚ ਵੀ ਕਰਵਾਏ ਜਾਣਗੇ। ਟੂਰਨਾਮੈਂਟ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਕਮੇਟੀ ਦੀ ਅਗਲੀ ਮੀਟਿੰਗ 7 ਨਵੰਬਰ ਨੂੰ ਸਵੇਰ 10:30 ਵਜੇ ਅਨਮੋਲ ਪੈਲੇਸ ਬੰਗਾ ਵਿਖੇ ਹੀ ਰੱਖੀ ਗਈ ਹੈ। ਮੀਟਿੰਗ ਦੌਰਾਨ ਕਸ਼ਮੀਰੀ ਲਾਲ ਮੰਗੂਵਾਲ, ਜਸਵੰਤ ਸਿੰਘ ਖਟਕੜ, ਸੁਰਿੰਦਰ ਸਿੰਘ ਖਾਲਸਾ , ਡਾ. ਗੁਰਮੀਤ ਸਰਾਂ, ਸੁੱਚਾ ਸਿੰਘ ਖਟਕੜ, ਪਿਆਰਾ ਸਿੰਘ ਕਾਹਮਾ, ਸਰਬਜੀਤ ਸਿੰਘ ਮੰਗੂਵਾਲ, ਦਲਜੀਤ ਸਿੰਘ ਗਿੱਦਾ, ਨਰਿੰਦਰ ਮਾਹੀ ਆਦਿ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਦਾਨ ਹੈ-ਸਵਾਤੀ ਮਹਾਰਾਜ ਅਗਲੀ ਖ਼ਬਰ ਓ. ਬੀ. ਸੀ. ਮੋਰਚਾ ਪੰਜਾਬ ਦੇ ਉਪ ਪ੍ਰਧਾਨ ਸੰਦੀਪ ਭਾਟੀਆ ਸੋਨੂੰ ਵਲੋਂ ਕ੍ਰਿਕਟ ਟੂਰਨਾਮੈਂਟ ’ਚ ਸ਼ਿਰਕਤ
Ad Position 24