15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਾਬਾਲਗ ਬੱਚਿਆਂ ਨੂੰ ਮਾਪੇ ਡਰਾਈਵ ਕਰਨ ਤੋਂ ਸਖ਼ਤੀ ਨਾਲ ਰੋਕਣ -ਵਾਰੀਆ

ਬੰਗਾ, 14 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੜਕੀ ਦੁਰਘਟਨਾਵਾਂ ਵਿੱਚ ਹੋ ਰਹੇ ਵਾਧੇ ਤੋਂ ਬਚਣ ਲਈ ਮਾਪੇ ਆਪਣੇ ਨਬਾਲਗ ਬੱਚਿਆ ਨੂੰ ਹਾਈਵੇ ਅਤੇ ਸ਼ਹਿਰੀ ਭੀੜ-ਭਾੜ ਵਾਲੇ ਇਲਾਕਿਆਂ ਵਿਚ ਮੋਟਰਸਾਈਕਲ ਅਤੇ ਗੱਡੀਆਂ ਚਲਾਉਣ ਤੋਂ ਸਖ਼ਤੀ ਨਾਲ ਰੋਕਣ, ਇਹ ਬੇਹੱਦ ਜ਼ਰੂਰੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਨੇ ਸੰਸਥਾ ਦੀ ਮੀਟਿੰਗ ਵਿੱਚ ਕੀਤਾ।

Ad Position 21
No active advertisement
ਅਜੀਤ ਡੈਸਕ 15-10-2026
ਬੰਗਾ, 14 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੜਕੀ ਦੁਰਘਟਨਾਵਾਂ ਵਿੱਚ ਹੋ ਰਹੇ ਵਾਧੇ ਤੋਂ ਬਚਣ ਲਈ ਮਾਪੇ ਆਪਣੇ ਨਬਾਲਗ ਬੱਚਿਆ ਨੂੰ ਹਾਈਵੇ ਅਤੇ ਸ਼ਹਿਰੀ ਭੀੜ-ਭਾੜ ਵਾਲੇ ਇਲਾਕਿਆਂ ਵਿਚ ਮੋਟਰਸਾਈਕਲ ਅਤੇ ਗੱਡੀਆਂ ਚਲਾਉਣ ਤੋਂ ਸਖ਼ਤੀ ਨਾਲ ਰੋਕਣ, ਇਹ ਬੇਹੱਦ ਜ਼ਰੂਰੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਨੇ ਸੰਸਥਾ ਦੀ ਮੀਟਿੰਗ ਵਿੱਚ ਕੀਤਾ। ਉਹਨਾਂ ਅੱਗੇ ਕਿਹਾ ਕਿ ਹਰ ਰੋਜ਼ ਸੜਕਾਂ ਉਤੇ ਹੋ ਰਹੇ ਦਿਲ ਕੰਬਾਊ ਹਾਦਸੇ ਕਿਸੇ ਨਾ ਕਿਸੇ ਗਲਤੀ ਦਾ ਹੀ ਨਤੀਜਾ ਹੁੰਦੇ ਹਨ। ਜਿਸਦਾ ਖਮਿਆਜ਼ਾ ਪਰਿਵਾਰਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ। ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮੁੱਖ ਬੁਲਾਰੇ ਲੈਕ: ਤਰਸੇਮ ਪਠਲਾਵਾ, ਸਰਪ੍ਰਸਤ ਬਲਵੀਰ ਸਿੰਘ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਸਤੀਸ਼ ਕੁਮਾਰ ਐਮਾਂ ਜੱਟਾਂ, ਡਾ: ਸੰਜੀਵ ਕੁਮਾਰ ਐਮਾਂ ਜੱਟਾਂ ਅਤੇ ਮਾ: ਰਮੇਸ਼ ਪਠਲਾਵਾ ਆਦਿ ਬੁਲਾਰਿਆਂ ਨੇ ਵੀ ਕਿਹਾ ਕਿ ਛੋਟੇ ਬੱਚੇ ਜੋ ਅਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਤੋਂ ਅਕਸਰ ਕੋਰੇ ਹੁੰਦੇ ਹਨ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਵੇਖਣ ਵਿੱਚ ਆਇਆ ਹੈ ਕਿ ਓਵਰ ਸਪੀਡ, ਓਵਰ ਰਾਈਡਿੰਗ, ਚੁਰੱਸਤਿਆਂ ਅਤੇ ਲਿੰਕ ਸੜਕ ਤੋਂ ਮੇਨ ਰੋਡ ‘ਤੇ ਬਿਨਾਂ ਸੱਜੇ ਖੱਬੇ ਵੇਖਿਆ ਗੁਜ਼ਰਨਾ ਵੱਡੇ ਹਾਦਸਿਆਂ ਦਾ ਕਾਰਣ ਬਣ ਰਿਹਾ ਹੈ। ਇਸ ਲਈ ਬਾਅਦ ਵਿਚ ਕਿਸਮਤ ਨੂੰ ਕੋਸਣ ਨਾਲੋਂ ਆਪਣੇ ਬੱਚਿਆਂ ਨੂੰ ਸਖ਼ਤੀ ਨਾਲ ਵਰਜਿਆ ਜਾਵੇ। ਕਾਫ਼ੀ ਹੱਦ ਤੱਕ ਸੜਕਾਂ ‘ਤੇ ਮੌਤ ਦੇ ਮੂੰਹ ‘ਚ ਪੈ ਰਹੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਏਕ ਨੂਰ ਸੰਸਥਾ ਪਠਲਾਵਾ ਦੇ ਇਸਤਰੀ ਵਿੰਗ ਦੇ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਸੀਨੀਅਰ ਉਪ ਚੇਅਰਪਰਸਨ ਜਸਵੀਰ ਕੌਰ ਵਾਰੀਆ, ਸੀਨੀਅਰ ਅਹੁਦੇਦਾਰ ਮੈਡਮ ਰਮਨਜੀਤ ਕੌਰ, ਮੈਡਮ ਸਰਬਜੀਤ ਕੌਰ ਪਠਲਾਵਾ, ਮੈਡਮ ਵਰਿੰਦਰ ਕੌਰ ਵਾਰੀਆ ਪ੍ਰਧਾਨ ਇਸਤਰੀ ਵਿੰਗ, ਮੈਡਮ ਕਮਲਜੀਤ ਕੌਰ ਐਮਾਂ ਜੱਟਾਂ, ਲਖਵਿੰਦਰ ਕੌਰ ਯੂ.ਕੇ, ਬਲਵਿੰਦਰ ਕੌਰ ਅਤੇ ਮੈਡਮ ਸ਼ਾਰਧਾ ਗੌੜ ਪੋਸੀ ਆਦਿ ਇਸਤਰੀ ਅਹੁਦੇਦਾਰਾਂ ਨੇ ਜ਼ੋਰ ਦੇ ਕੇ ਆਖਿਆ ਕਿ ਮਾਵਾਂ ਆਪਣੇ ਨਬਾਲਗ ਬੱਚਿਆਂ ਨੂੰ ਬਾਈਕ ਅਤੇ ਓਵਰ ਸਪੀਡ ਗੱਡੀਆਂ ਨੂੰ ਚਲਾਉਣ ਤੋਂ ਸਖ਼ਤੀ ਨਾਲ ਰੋਕਣ ਵਿੱਚ ਸਾਰਥਿਕ ਤੇ ਉਸਾਰੂ ਭੂਮਿਕਾ ਅਦਾ ਕਰਨ। ਇਸ ਸਮੇਂ ‘ਤੇ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਪਰਵਿੰਦਰ ਸਿੰਘ ਰਾਣਾ, ਸੰਦੀਪ ਕੁਮਾਰ ਗੌੜ, ਪ੍ਰੋ. ਚਰਨਜੀਤ ਸਿੰਘ ਪੋਸੀ, ਕੈਪਟਨ ਜੋਗਾ ਸਿੰਘ, ਸੇਵਾ ਸਿੰਘ ਪਠਲਾਵਾ, ਰਜਿੰਦਰ ਸਿੰਘ ਜਿੰਦਾ, ਬਲਵਿੰਦਰ ਸਿੰਘ ਪਠਲਾਵਾ, ਪ੍ਰੈਸ ਸਕੱਤਰ ਚੰਨੀ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਰਣਜੀਤ ਸਿੰਘ ਰਾਜੂ ਅਤੇ ਦੀਪ ਚੰਦ ਬਰੇਲੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਜੱਟਾਂ ’ਚ ਕੁਸ਼ਤੀ ਦੰਗਲ ਅੱਜ ਅਗਲੀ ਖ਼ਬਰ ਨਿਰਮਲ ਸਿੰਘ ਔਜਲਾ ਅਤੇ ਹਰਵਿੰਦਰ ਸਿੰਘ ਚਾਹਲ ਕੌਮੀ ਕਿਸਾਨ ਯੂਨੀਅਨ ਵਲੋਂ ਬੰਦ ਦਾ ਸਮਰਥਨ
Ad Position 24