ਦੋਨੇਵਾਲ ਕਲਾਂ ਵਿਖੇ ਛਿੰਝ ਮੇਲਾ ਤੇ ਕੱਬਡੀ ਕੱਪ ਅੱਜ
ਪੱਲੀ ਝਿੱਕੀ, 14 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਰੋਜ਼ਾ ਪੰਜ ਪੀਰ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਤੇ ਪ੍ਰਬੰਧਕ ਕਮੇਟੀ ਦੋਨੇਵਾਲ ਕਲਾਂ, ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ.
ਬ
ਬਾਬਾ ਰਘੂਭਿੰਦਰ ਸਿੰਘ ਬਿੱਟੂ
15-10-2026
ਪੱਲੀ ਝਿੱਕੀ, 14 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਰੋਜ਼ਾ ਪੰਜ ਪੀਰ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਤੇ ਪ੍ਰਬੰਧਕ ਕਮੇਟੀ ਦੋਨੇਵਾਲ ਕਲਾਂ, ਸਮੂਹ ਨਗਰ ਨਿਵਾਸੀਆਂ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ ਤੇ ਕੱਬਡੀ ਕੱਪ 15 ਅਕਤੂਬਰ ਦਿਨ ਵੀਰਵਾਰ ਕਰਵਾਇਆ ਜਾ ਰਿਹਾ ਹੈ। ਰੌਜ਼ਾ ਪੰਜ ਪੀਰ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਪੰਜਾਬ ਬੰਦ ਦੇ ਦੌਰਾਨ ਬੰਗਾ-ਗੜਸ਼ੰਕਰ ਰੋਡ ਦੇ ਨਜਦੀਕ ਛਿੰਝ ਮੇਲਾ ਤੇ ਕਬੱਡੀ ਕੱਪ ਬੜੀ ਧੂਮ-ਧਾਮ ਨਾਲ ਅਤੇ ਸਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਨੂੰ ਛਿੰਝ ਮੇਲੇ ਦੇ ਆਖਾੜੇ ਵਿਚ ਮੰਨੇ-ਪ੍ਰਮੰਨੇ ਪਹਿਲਵਾਨ ਅੰਕਿਤ ਰੌਣੀ ਅਤੇ ਮੇਜਰ ਡੇਰਾ ਬਾਬਾ ਨਾਨਕ, ਪਹਿਲਵਾਨ ਬਾਜ਼ ਰੌਣੀ ਤੇ ਲਾਲੀ ਫਗਵਾੜਾ ਚੋਟੀ ਦੇ ਪਹਿਲਵਾਨਾਂ ਵਲੋਂ ਕੁਸ਼ਤੀਆਂ ਦੇ ਜੌਹਰ ਦਿਖਾਏ ਜਾਣਗੇ। ਬਾਬਾ ਬਿੱਟੂ ਨੇ ਦੱਸਿਆ ਕਿ ਸੱਦੇ ਹੋਏ ਆਖੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਤੇ ਸਾਰੀਆਂ ਕੁਸ਼ਤੀਆਂ ਆਰ-ਪਾਰ ਦੀਆਂ ਹੋਣਗੀਆਂ। ਇਸ ਮੌਕੇ ਕੱਬਡੀ ਕੱਪ ਵਿੱਚ ਕਲੱਬਾਂ ਦੀਆਂ ਟੀਮਾਂ ਦੇ ਖਿਡਾਰੀਆਂ ਵਿਚਕਾਰ ਫਸਵੇਂ ਮੁਕਾਬਲੇ ਕਰਵਾਏ ਜਾਣਗੇ। ਬਿੱਟੂ ਬਾਬਾ ਨੇ ਦੱਸਿਆ ਕਿ ਇਸ ਮੌਕੇ ਹੋਰ ਰਵਾਇਤੀ ਖੇਡਾਂ ਨਹੀਂ ਹੋਣਗੀਆਂ।