15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਜਾਬ ਬੰਦ ਦੇ ਸੱਦੇ ਦਾ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਕਰੇਗੀ ਸਮਰਥਨ -ਬੀਬੀ ਮੀਰਪੁਰ

ਨਵਾਂਸ਼ਹਿਰ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਪਰਮਿੰਦਰ ਸਿੰਘ ਮਾਨਸਾ ਜਿਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਵਲੋਂ ਜੋ ਵੀ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਦਾ ਪਾਰਟੀ ਸਮਰਥਨ ਕਰਦੀ ਹੈ। ਉਹਨਾਂ ਆਖਿਆ ਕਿ ਨਵਾਂਸ਼ਹਿਰ ਇਸ ਸੱਦੇ ‘ਤੇ ਮੁਕੰਮਲ ਬੰਦ ਰਹੇਗਾ।

Ad Position 21
No active advertisement
ਬੀਬੀ ਗੁਰਪ੍ਰੀਤ ਕੌਰ ਮੀਰਪੁਰ 15-10-2026
ਨਵਾਂਸ਼ਹਿਰ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਪਰਮਿੰਦਰ ਸਿੰਘ ਮਾਨਸਾ ਜਿਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਵਲੋਂ ਜੋ ਵੀ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਦਾ ਪਾਰਟੀ ਸਮਰਥਨ ਕਰਦੀ ਹੈ। ਉਹਨਾਂ ਆਖਿਆ ਕਿ ਨਵਾਂਸ਼ਹਿਰ ਇਸ ਸੱਦੇ ‘ਤੇ ਮੁਕੰਮਲ ਬੰਦ ਰਹੇਗਾ। ਇਹ ਪ੍ਰਗਟਾਵਾ ਬੀਬੀ ਗੁਰਪ੍ਰੀਤ ਕੌਰ ਮੀਰਪੁਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਕੁੱਝ ਅਣਗਹਿਲੀ ਸਾਡੇ ਲੋਕਾਂ ਦੀ ਹੈ ਤੇ ਕੁੱਝ ਸਾਡੇ ਪ੍ਰਸ਼ਾਸ਼ਨ ਦੀ, ਜੋਂ ਅਸੀ ਪਹਿਲਾਂ ਸੱਚੇ ਬੰਦੇ ਦਾ ਸਾਥ ਨਈਂ ਦਿੰਦੇ, ਭਾਵੇਂ ਅੱਜ ਅਸੀਂ ਉਹਨਾਂ ਨੂੰ ਜਿਉਂਦਾ ਨਈਂ ਕਰ ਸਕਦੇ ਪਰ ਉਹਨਾਂ ਦੇ ਕਤਲ ਦੇ ਰੋਸ ਵਿੱਚ ਅਸੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਵਲੋਂ ਪੰਜਾਬ ਬੰਦ ਦਾ ਸੱਦਾ ਦਿੰਦੇ ਹਾਂ, ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪ ਸਭ ਪੰਜਾਬ ਬੰਦ ਦੇ ਸੱਦੇ ‘ਚ ਸ਼ਾਮਿਲ ਹੋਣ। ਉਹਨਾਂ ਆਖਿਆ ਕਿ ਇਸ ਸਮੇਂ ਪੰਜਾਬ ਨਸ਼ਿਆਂ ਦੇ ਦੌਰ ‘ਚੋ ਗੁਜਰ ਰਿਹਾ ਹੈ ਅਤੇ ਪ੍ਰਸ਼ਾਸਨ ਵਲੋਂ ਆਪਣੀ ਚੁੱਪ ਧਾਰੀ ਹੋਈ ਹੈ। ਉਹਨਾਂ ਆਖਿਆ ਕਿ ਜੋ ਘਟਨਾ ਮਾਨਸਾ ‘ਚ ਵਾਪਰੀ ਹੈ ਇਹ ਬਹੁਤ ਦੁੱਖਦਾਈ ਘਟਨਾ ਹੈ, ਇਸ ਨਾਲ ਸਾਰਿਆਂ ਦੇ ਹਿਰਦੇ ਵਲੂੰਦਰੇ ਗਏ ਹਨ। ਉਹਨਾਂ ਆਖਿਆ ਕਿ ਸਾਰੇ ਦੁਕਾਨਦਾਰ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਦੁਕਾਨਾਂ ਬੰਦ ਰੱਖਣ ਅਤੇ ਬੰਦ ਦਾ ਸਾਥ ਨਵਾਂਸ਼ਹਿਰ ‘ਚ ਮੁਕੰਮਲ ਤੌਰ ‘ਤੇ ਦੇਣ।
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਨੇ ਪਿੰਡ ਭੌਰਾ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਰਾਜਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ
Ad Position 24