ਨਿੱਘੀ ਵਿਖੇ ਸੰਤ ਬਾਬਾ ਮੌਜੀ ਸਾਧ ਦੀ ਬਰਸੀ ’ਤੇ ਸ੍ਰੀਮਦ ਭਾਗਵਤ ਕਥਾ ਦਾ ਆਰੰਭ
ਰੱਤੇਵਾਲ, 13 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬਾਬਾ ਮੌਜੀ ਸਾਧ ਡੇਰਾ ਪੀਰ ਬਾਬਾ ਲੱਖ ਦਾਤਾ ਸ਼ਿਵ ਮੰਦਰ ਪਿੰਡ ਨਿੱਘੀ ਵਿਖੇ ਬ੍ਰਹਮਲੀਨ ਸੰਤ ਬਾਬਾ ਮੌਜੀ ਸਾਧ ਦੀ ਚੌਥੀ ਬਰਸੀ ਸੰਬੰਧੀ ਸ੍ਰੀਮਦ ਭਾਗਵਤ ਕਥਾ ਤੇ ਸਮਾਗਮ ਸ਼ਰਧਾ ਨਾਲ ਆਰੰਭ ਕੀਤੇ ਗਏ। ਡੇਰੇ ਦੇ ਗੱਦੀਨਸ਼ੀਨ ਤੇ ਸੰਚਾਲਕ ਬਾਬਾ ਪਰਮਜੀਤ ਮੌਜੀ ਨੇ ਦੱਸਿਆ ਕਿ ਰੋਜ਼ਾਨਾ ਸ਼ਾਮ 7 ਤੋਂ 10 ਵਜੇ ਤੱਕ ਪੰਡਿਤ ਰਾਜੇਸ਼ ਕੁਮਾਰ ਸ੍ਰੀਮਦ ਭਾਗਵਤ ਕਥਾ ਕਰਨਗੇ ਅਤੇ ਰੋਜ਼ਾਨਾ ਅਤੁੱਟ ਲੰਗਰ ਵਰਤਾਏ ਜਾਣਗੇ।
ਰੱਤੇਵਾਲ, 13 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬਾਬਾ ਮੌਜੀ ਸਾਧ ਡੇਰਾ ਪੀਰ ਬਾਬਾ ਲੱਖ ਦਾਤਾ ਸ਼ਿਵ ਮੰਦਰ ਪਿੰਡ ਨਿੱਘੀ ਵਿਖੇ ਬ੍ਰਹਮਲੀਨ ਸੰਤ ਬਾਬਾ ਮੌਜੀ ਸਾਧ ਦੀ ਚੌਥੀ ਬਰਸੀ ਸੰਬੰਧੀ ਸ੍ਰੀਮਦ ਭਾਗਵਤ ਕਥਾ ਤੇ ਸਮਾਗਮ ਸ਼ਰਧਾ ਨਾਲ ਆਰੰਭ ਕੀਤੇ ਗਏ। ਡੇਰੇ ਦੇ ਗੱਦੀਨਸ਼ੀਨ ਤੇ ਸੰਚਾਲਕ ਬਾਬਾ ਪਰਮਜੀਤ ਮੌਜੀ ਨੇ ਦੱਸਿਆ ਕਿ ਰੋਜ਼ਾਨਾ ਸ਼ਾਮ 7 ਤੋਂ 10 ਵਜੇ ਤੱਕ ਪੰਡਿਤ ਰਾਜੇਸ਼ ਕੁਮਾਰ ਸ੍ਰੀਮਦ ਭਾਗਵਤ ਕਥਾ ਕਰਨਗੇ ਅਤੇ ਰੋਜ਼ਾਨਾ ਅਤੁੱਟ ਲੰਗਰ ਵਰਤਾਏ ਜਾਣਗੇ। 19 ਅਕਤੂਬਰ ਨੂੰ ਸੰਤ ਬਾਬਾ ਮੌਜੀ ਸਾਧ ਦੀ ਬਰਸੀ ਸੰਬੰਧੀ ਸ੍ਰੀਮਦ ਭਾਗਵਤ ਕਥਾ ਦੇ ਸੰਪੂਰਨ ਭੋਗ 11 ਵਜੇ ਸਵੇਰੇ ਪਾਏ ਜਾਣਗੇ। ਉਪਰੰਤ ਸੰਤ ਮਹਾਪੁਰਸ਼ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਉਪਦੇਸ਼ ਦੇਣਗੇ। ਉਪਰੰਤ ਵੱਖ-ਵੱਖ ਭਜਨ ਮੰਡਲੀਆਂ ਸੰਗਤਾਂ ਨੂੰ ਗੁਰੂ ਮਹਿਮਾ ਨਾਲ ਜੋੜਨਗੀਆਂ। ਰਾਤ ਨੂੰ ਸਲਾਮਤ ਅਲੀ ਮਤੋਈ ਤੇ ਇਸ਼ਰਤ ਗੁਲਾਮ ਅਲੀ ਤੋਂ ਇਲਾਵਾ ਹੋਰ ਵੀ ਭਜਨ ਮੰਡਲੀਆਂ ਸੰਗਤਾਂ ਨੂੰ ਗੁਰੂ ਮਹਿਮਾ ਨਾਲ ਜੋੜਗੀਆਂ। ਇਸ ਮੌਕੇ ਡੇਰੇ ਦੇ ਸਮੂਹ ਸੇਵਾਦਾਰ ਤੇ ਪਿੰਡ ਵਾਸੀ ਹਾਜ਼ਰ ਸਨ।