12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਕੂਲ਼ ਮਾਲੇਵਾਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ

ਟੱਪਰੀਆਂ ਖੁਰਦ, 12 ਅਕਤੂਬਰ (ਬੂਥਗੜ੍ਹੀਆ)-ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਸਕੂਲ ਦੇ ਇੰਚਾਰਜ ਤੇ ਸਮੂਹ ਸਟਾਫ ਵਲੋਂ ਪ੍ਰਬੰਧ ਕੀਤਾ। ਮੌਸਮ ਖਰਾਬ ਹੋਣ ਦੇ ਦੌਰਾਨ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪਿਆ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 13-10-2026
ਟੱਪਰੀਆਂ ਖੁਰਦ, 12 ਅਕਤੂਬਰ (ਬੂਥਗੜ੍ਹੀਆ)-ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਸਕੂਲ ਦੇ ਇੰਚਾਰਜ ਤੇ ਸਮੂਹ ਸਟਾਫ ਵਲੋਂ ਪ੍ਰਬੰਧ ਕੀਤਾ। ਮੌਸਮ ਖਰਾਬ ਹੋਣ ਦੇ ਦੌਰਾਨ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪਿਆ ਨੇ ਭਾਗ ਲਿਆ। ਇਸ ਮਿਲਣੀ ਦੌਰਾਨ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਮਰੱਥਾ ਗੈਰ ਹਾਜ਼ਰੀ ਤੇ ਸੁਧਾਰ ਵਾਲੇ ਖੇਤਰ ਬਾਰੇ ਵਿਚਾਰ ਚਰਚਾ ਕੀਤੀ। ਵਿਦਿਆਰਥੀਆਂ ਦੇ ਅਨੁਸ਼ਾਸਨ ਮੁਬਾਇਲ ਫੋਨ ਦੀ ਵਰਤੋਂ ਕਿਤਾਬਾਂ ਪ੍ਰਤੀ ਰੂਚੀ ਤੇ ਸਿਹਤ ਸੁਰੱਖਿਆ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਸਕੂਲ ਵਿਚ ਡਾ. ਭੀਮ ਰਾਓ ਅੰਬੇਡਕਰ ਹਾਊਸ ਨੇ ਇਸ ਪੀ. ਟੀ. ਐਮ. ਵਿਚ ਸਮੁੱਚੇ ਪ੍ਰਬੰਧ ਕੀਤੇ। ਮਾਪਿਆ ਦਾ ਚਾਹ ਪਾਣੀ ਦਾ ਪ੍ਰਬੰਧ ਤੇ ਸਵਾਗਤ ਤੱਕ ਦੀਆਂ ਡਿਊਟੀਆਂ ਵਿਦਿਆਰਥੀਆਂ ਨੇ ਆਪ ਕੀਤੀਆਂ। ਹਰ ਜਮਾਤ ਦੇ ਇੰਚਾਰਜ ਨੇ ਮਾਪਿਆ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਵਿਸ਼ੇ ਦੀ ਕਾਰਗੁਜ਼ਾਰੀ ਦੇ ਸੰਬੰਧੀ ਵਿਚਾਰ ਵਿਟਾਦਰਾਂ ਕੀਤਾ। ਹਰ ਇਕ ਵਿਦਿਆਰਥੀ ਨੂੰ ਸਤੰਬਰ ਪ੍ਰੀਖਿਆ ਦਾ ਰਿਪੋਰਟ ਕਾਰਡ ਵੀ ਸੌਂਪਿਆ। ਮਾਪੇ ਸਕੂਲ ਦੀ ਪੜ੍ਹਾਈ ਅਨੁਸ਼ਾਸਨ ਤੇ ਸਮੁੱਚੇ ਪ੍ਰਬੰਧ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਏ। ਇਸ ਮੌਕੇ ਚੇਅਰਮੈਨ ਬ੍ਰਿਜਮੋਹਣ ਵਲੋਂ ਸਕੂਲ ਸਟਾਫ਼ ਤੇ ਮਾਪਿਆਂ ਨੂੰ ਸਨਮਾਨ ਚਿੰਨ੍ਹ ਦੇ ਨਾਲ ਸਨਮਾਨਿਤ ਕੀਤਾ। ਸਕੂਲ ਦੇ ਇੰਚਾਰਜ ਰਾਕੇਸ਼ ਕੁਮਾਰ ਸਾਇੰਸ ਮਾਸਟਰ ਨੇ ਅਧਿਆਪਕਾਂ ਦੀ ਸਮੁੱਚੀ ਰਿਪੋਰਟ ਲੈ ਕੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਇਸ ਮੌਕੇ ਰਾਕੇਸ਼ ਕੁਮਾਰ ਸਾਇੰਸ ਮਾਸਟਰ, ਪ੍ਰਕਾਸ਼ ਰਾਮ, ਪ੍ਰਧਾਨ ਓਮ ਪ੍ਰਕਾਸ਼, ਮੁਲਖ ਰਾਜ, ਪ੍ਰੋਫੈਸਰ ਜਸਵਿੰਦਰ ਪਾਲ, ਬਲਬੀਰ ਸਿੰਘ, ਦਵਿੰਦਰ ਪਾਲ, ਸ੍ਰੀਮਤੀ ਰੰਜਨਾ ਦੇਵੀ, ਮਾਸਟਰ ਬਲਬੀਰ ਮੀਲੂ, ਮਾਸਟਰ ਵਿਜੇ ਕਟਾਰੀਆ, ਰਾਜ ਕੁਮਾਰੀ, ਨੀਲਮ, ਅਮਨਪ੍ਰੀਤ, ਸੀਮਾ, ਅਮੀਸ਼ਾ, ਸੰਜਨਾ, ਗੋਰੀ, ਹਰਜੋਤ , ਪ੍ਰਿੰਯਕਾ ਰਾਣੀ ਆਦਿ ਬੱਚਿਆਂ ਦੇ ਮਾਪੇ ਤੇ ਸਕੂਲ਼ ਸਟਾਫ ਮੈਂਬਰ ਮੌਕੇ ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਉਲੱਦਣੀ ਵਿਖੇ ਨੌਵਾਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਦੰਦਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ-ਮੈਡੀਕਲ ਪ੍ਰੈਕਟੀਸ਼ਨਰਜ਼
Ad Position 24